ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵਿਟਰ ’ਤੇ ਸਿੱਧੂ ਨੇ ਅਮਰਿੰਦਰ ਨੂੰ ਪਿੱਛੇ ਛੱਡਿਆ

ਟਵਿਟਰ ’ਤੇ ਸਿੱਧੂ ਨੇ ਅਮਰਿੰਦਰ ਨੂੰ ਪਿੱਛੇ ਛੱਡਿਆ

ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਟਵੀਟਰ ਉਤੇ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਆਗੂ ਬਣ ਗਏ ਹਨ। ਟਵਿਟਰ ਅਕਾਊਂਟ ਨੁੰ ਰੀ–ਏਕਿਟਵੇਟ ਕਰਨ ਦੇ ਕਰੀਬ ਤਿੰਨ ਮਹੀਨੇ ਬਾਅਦ ਕ੍ਰਿਕਟਰ ਤੋਂ ਰਾਜਨੀਤ ਆਗੂ ਬਣੇ ਸਿੱਧੂ ਦੇ ਵੀਰਵਾਰ ਤੱਕ ਟਵਿਟਰ ਉਤੇ ਚਾਹੁਣ ਵਾਲਿਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਹੋ ਗਈ ਹੈ। ਜਦੋਂ ਕਿ ਸ਼ੁੱਕਰਵਾਰ ਨੂੰ ਇਹ ਗਿਣਤੀ 5 ਲੱਖ 14 ਹਜ਼ਾਰ ਹੋ ਗਈ ਹੈ।


ਇਸ ਮਾਮਲੇ ਵਿਚ ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਾਤ ਦੇ ਦਿੱਤੀ, ਜੋ ਮਾਰਚ 2011 ਵਿਚ ਟਵੀਟਰ ਉਤੇ ਆਏ ਸਨ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ 4 ਲੱਖ 85 ਹਜ਼ਾਰ ਹੈ। ਜਦੋਂ ਕਿ ਇਸ ਮਾਮਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੀਜੇ ਨੰਬਰ ਉਤੇ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ 3 ਲੱਖ 2 ਹਜ਼ਾਰ ਹੈ।

 

ਉਸ ਦੇ ਬਾਅਦ ਆਮ ਆਦਮੀ ਪਾਰਟੀ ਆਗੂ ਭਗਵੰਤ ਮਾਨ ਹਨ, ਜਿਨ੍ਹਾਂ ਦੇ 2 ਲੱਖ 80 ਹਜ਼ਾਰ ਲੋਕ ਦੇਖਦੇ ਹਨ।  ਸੁਖਬੀਰ ਸਿੰਘ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਦੇਖਣ ਵਾਲਿਆਂ ਗਿਣਤੀ 1 ਲੱਖ 50 ਹਜ਼ਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Cabinet Minister Navjot Singh Sidhu stumps CM in popularity on Twitter