ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਕੈਬਿਨੇਟ ਨੇ ਸੁਲਤਾਨਪੁਰ ਲੋਧੀ ’ਚ ਲਿਆ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ

ਪੰਜਾਬ ਕੈਬਿਨੇਟ ਨੇ ਸੁਲਤਾਨਪੁਰ ਲੋਧੀ ’ਚ ਲਿਆ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ

ਅੱਜ ਪੰਜਾਬ ਕੈਬਿਨੇਟ ਦੀ ਮੀਟਿੰਗ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਸੁਲਤਾਨਪੁਰ ਲੋਧੀ ਵਿਖੇ ਹੋਈ। ਦਰਅਸਲ, ਇਹ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਸਮਰਪਿਤ ਸੀ। ਇਸੇ ਲਈ ਕੈਬਿਨੇਟ ਦੀ ਮੀਟਿੰਗ ਸੁਲਤਾਨਪੁਰ ਲੋਧੀ ਰੱਖਣ ਦਾ ਫ਼ੈਸਲਾ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਸੀ।

 

 

ਮੁੱਖ ਮੰਤਰੀ ਨੇ ਅੱਜ ਇਸ ਮੀਟਿੰਗ ਦੌਰਾਨ ਟੈਂਟ–ਸਿਟੀ, ਲੰਗਰ, ਮੈਡੀਕਲ ਤੇ ਐਮਰਜੈਂਸੀ, ਪੀਣ ਵਾਲੇ ਪਾਣੀ ਦੇ ਇੰਤਜ਼ਾਮ ਤੇ ਸਫ਼ਾਈ, ਪਾਰਕਿੰਗ, ਟਰਾਂਸਪੋਰਟੇਸ਼ਨ ਆਦਿ ਜਿਹੇ ਪ੍ਰਬੰਧਦਾਂ ਦਾ ਨਿੱਠ ਕੇ ਜਾਇਜ਼ਾ ਲਿਆ।

 

 

550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ, ਅੰਮ੍ਰਿਤਸਰ, ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੇ ਹੋਰਨਾਂ ਅਜਿਹੇ ਕੁਝ ਇਤਿਹਾਸਕ ਅਸਥਾਨਾਂ ਵਿਖੇ ਬਹੁਤ ਸਾਰੇ ਸਮਾਰੋਹ ਹੋਣੇ ਤੈਅ ਹਨ। ਉਂਝ 550ਵਾਂ ਗੁਰਪੁਰਬ 12 ਨਵੰਬਰ ਨੂੰ ਹੈ ਪਰ ਉਸ ਨਾਲ ਸਬੰਧਤ ਵਿਸ਼ੇਸ਼ ਸਮਾਰੋਹ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਣਗੇ।

 

 

ਅੱਜ ਪੰਜਾਬ ਕੈਬਿਨੇਟ ਨੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਵੱਡੇ ਇਕੱਠ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸੀ।

 

 

ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਸ਼ਹਿਰ ਦੀ ਨੁਹਾਰ ਵੀ ਸ਼ਿੰਗਾਰੀ ਤੇ ਨਿਖਾਰੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਐਲਾਨ ਕਰ ਚੁੱਕੇ ਹਨ ਕਿ ਸੁਲਤਾਨਪੁਰ ਲੋਧੀ ਸ਼ਹਿਰ ਦੇ ਸਾਰੇ ਮਕਾਨਾਂ ਦਾ ਰੰਗ ਚਿੱਟਾ ਕੀਤਾ ਜਾਵੇਗਾ।

 

 

ਸੁਲਤਾਨਪੁਰ ਲੋਧੀ ਵਿਖੇ ਜਿੱਥੇ 35,000 ਵਿਅਕਤੀਆਂ ਲਈ ਇੱਕ ਟੈਂਟ–ਸਿਟੀ (ਤੰਬੂਆਂ ਦਾ ਸ਼ਹਿਰ) ਤਿਆਰ ਕੀਤਾ ਜਾ ਰਿਹਾ ਹੈ, ਉੱਥੇ ਇੱਕੋ ਵਾਰੀ ’ਚ 12,000 ਵਿਅਕਤੀਆਂ ਦੇ ਬਹਿ ਕੇ ਲੰਗਰ ਛਕਣ ਦੇ ਇੰਤਜ਼ਾਮ ਕੀ ਹੋਣਗੇ। ਇਸ ਲਈ ਵਿਸ਼ੇਸ਼ ਲੰਗਰ ਪਡਾਲ ਤਿਆਰ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Cabinet reviews 550th Parkash Purab preparations in Sultanpur Lodhi