ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਣੀ ਵਰਤੋਂ ਦੇ ਢੰਗ ਤਰੀਕਿਆਂ ਦੇ ਅਧਿਐਨ ਬਾਰੇ ਬਣਾਈ ਸਬ-ਕਮੇਟੀ

ਪਾਣੀ ਵਰਤੋਂ ਦੇ ਢੰਗ ਤਰੀਕਿਆਂ ਦੇ ਅਧਿਐਨ ਬਾਰੇ ਬਣਾਈ ਸਬ-ਕਮੇਟੀ

ਅੱਜ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ `ਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਦੇ ਰਾਹੀਂ ਸੂਬੇ `ਚ ਪਾਣੀ ਦੀ ਵਰਤੋਂ ਨੂੰ ਨਿਯਮਿਤ ਕਰਨ ਵਾਸਤੇ ਢੰਗ ਤਰੀਕਿਆਂ ਦਾ ਅਧਿਐਨ ਕਰਨ ਲਈ ਇਕ ਸਬ-ਕਮੇਟੀ ਦਾ ਗਠਨ ਕੀਤਾ ਹੈ। ਬਣਾਈ ਗਈ ਸਬ ਕਮੇਟੀ `ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਤਿ੍ਰਪਤ ਬਾਜਵਾ, ਸੁਖ ਸਰਕਾਰੀਆ ਅਤੇ ਰਜੀਆ ਸੁਲਤਾਨਾ ਸ਼ਾਮਲ ਹਨ। ਇਹ ਕਮੇਟੀ ਸੂਬੇ `ਚ ਬਹੁਤ ਹੀ ਨਾਜ਼ੁਕ ਜਲ ਸਥਿਤੀ ਨਾਲ ਨਿਪਟਨ ਲਈ ਢੰਗ ਤਰੀਕਿਆਂ ਦਾ ਪਤਾ ਲਾਵੇਗੀ ਅਤੇ ਇਸ ਸਬੰਧੀ ਸੁਝਾਅ ਦੇਵੇਗੀ।


ਬੁੁਲਾਰੇ ਅਨੁਸਾਰ ਇਸ ਸਬ-ਕਮੇਟੀ ਦੇ ਮੈਂਬਰ ਪਾਣੀ ਦੀ ਸੰਭਾਲ ਦੇ ਮਾਡਲ ਦਾ ਅਧਿਐਨ ਕਰਨ ਲਈ ਇਜ਼ਰਾਈਲ ਜਾਣਗੇ ਅਤੇ ਇਸ ਮਾਡਲ ਨੂੰ ਪੰਜਾਬ `ਚ ਅਪਣਾਏ ਜਾਣ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲੈਣਗੇ। 


 
ਮੰਤਰੀ ਮੰਡਲ ਨੇ ਪ੍ਰਸਤਾਵਿਤ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀ ਡਬਲਿਊ ਆਰ ਡੀ ਏ) ਦੇ ਖੇਤਰ ਅਤੇ ਕੰਮ ਕਾਜ ’ਤੇ ਕੁਝ ਮੰਤਰੀਆਂ ਵੱਲੋਂ ਉਠਾਏ ਵੱਖ-ਵੱਖ ਇਤਰਾਜਾਂ ਦਾ ਜਾਇਜ਼ਾ ਲੈਣ ਦਾ ਕੰਮ ਵੀ ਇਕ ਸਬ-ਕਮੇਟੀ ਨੂੰ ਸੌਂਪਿਆ ਹੈ। ਇਹ ਮਾਮਲਾ ਪਿਛਲੇ ਮਹੀਨੇ ਵਿਚਾਰ ਅਧੀਨ ਆਇਆ ਹੈ।

 

138 ਬਲਾਕਾਂ `ਚੋਂ 109 `ਚ ਹੱਦ ਤੋਂ ਵੱਧ ਪਾਣੀ ਵਰਤਿਆ

 

ਇਸ ਤੋਂ ਪਹਿਲਾਂ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਮੌਜੂਦਾ ਸਥਿਤੀ ਬਾਰੇ ਵਿਸਤ੍ਰਤ ਪੇਸ਼ਕਾਰੀ ਕਰਦੇ ਹੋਏ ਪ੍ਰਮੁੱਖ ਸਕੱਤਰ ਜਲ ਸਰੋਤ ਸਰਵਜੀਤ ਸਿੰਘ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ ਸੂਬੇ ਦੇ 138 ਬਲਾਕਾਂ ਵਿੱਚੋ 109 `ਚ ਪਾਣੀ ਦੀ ਹੱਦੋਂ ਵੱਧ ਵਰਤੋਂ ਹੋ ਚੁੱਕੀ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਇਸ ਸਥਿਤੀ ਦੇ ਕਾਰਨ ਕੇਂਦਰੀ ਗ੍ਰਾਊਂਡ ਵਾਟਰ ਅਥਾਰਟੀ ਦੁਆਰਾ 45 ਬਲਾਕਾਂ `ਚ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਮਨਾਹੀ ਕੀਤੀ ਹੈ। 


ਉਨ੍ਹਾਂ ਕਿਹਾ ਕਿ ਪੰਜਾਬ `ਚ ਕੁਲ ਉਪਲੱਬਧ ਧਰਤੀ ਹੇਠਲਾ ਪਾਣੀ 324 ਬਿਲੀਅਨ ਕਿਊਬਿਕ ਮੀਟਰ (ਬੀ ਸੀ ਐਮ) ਹੈ ਅਤੇ ਹਰ ਸਾਲ 35.77 ਬੀ. ਸੀ.ਐਮ.ਕੱਢਿਆ ਜਾ ਰਿਹਾ ਹੈ। ਇਹ ਸਾਲਾਨਾ ਰਿਚਾਰਜ ਹੁੰਦੇ 23.89 ਬੀ. ਸੀ.ਐਮ. ਤੋਂ 11.88 ਬੀ. ਸੀ.ਐਮ. ਵੱਧ ਹੈ। ਉਨ੍ਹਾਂ ਦੱਸਿਆ ਕਿ ਇਸ ਦਰ ਨਾਲ ਸਮੁੱਚੇ ਸੂਬੇ `ਚ ਪਾਣੀ ਦਾ ਪੱਧਰ 28 ਸਾਲਾਂ `ਚ 300 ਮੀਟਰ ਤੋਂ ਵੱਧ ਡੂੰਘਾ ਚਲਾ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ ਸਾਲਾਨਾ 0.4 ਮੀਟਰ ਦੀ ਦਰ ਨਾਲ ਹੇਠਾ ਡਿੱਗ ਰਿਹਾ ਹੈ। ਸੂਬੇ ਦੇ 22 ਜ਼ਿਲ੍ਹਿਆਂ ਵਿੱਚੋਂ 16 ਜ਼ਿਲੇ੍ਹ ਜਿਨ੍ਹਾਂ ਦਾ ਕੁਲ ਰਕਬਾ 72 ਫੀਸਦੀ ਬਣਦਾ ਹੈ `ਚ ਧਰਤੀ ਹੇਠਲਾ ਪਾਣੀ ਹੱਦੋਂ ਵੱਧ ਵਰਤੇ ਜਾਣ ਦੀ ਸ਼੍ਰੇਣੀ ਵਿੱਚ ਆ ਗਏ ਹਨ। 


ਸੰਗਰੂਰ, ਜਲੰਧਰ ਅਤੇ ਮੋਗਾ ਧਰਤੀ ਹੇਠਲਾ ਪਾਣੀ ਸਭ ਤੋਂ ਵਧ ਕੱਢਣ ਵਾਲੇ ਜਿਲ੍ਹਿਆਂ ਦੀ ਸੂਚੀ ਵਿੱਚ ਉਪਰ ਹਨ। ਇਸ ਤੋਂ ਬਾਅਦ ਕਪੂਰਥਲਾ, ਬਰਨਾਲਾ,  ਫਤਹਿਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਤਰਨਤਾਰਨ, ਅੰਮਿ੍ਰਤਸਰ, ਗੁਰਦਾਸਪੁਰ, ਰੋਪੜ ਅਤੇ ਨਵਾਂ ਸ਼ਹਿਰ ਹਨ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUNJAB CABINET SETS UP SUB-COMMITTEE TO STUDY WAYS TO REGULATE WATER USAGE IN STATE