ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਲੱਖ ਮਾਸਕ ਬਣਾ ਕੇ ਪੰਜਾਬ ਅੱਵਲ, ਹਰਿਆਣਾ ਦੂਜੇ ਸਥਾਨ ’ਤੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀਆਂ ਆਈਟੀਆਈ ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਵਧਾਈ ਦਿੱਤੀ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਨੇ ਹੁਣ ਤੱਕ 10 ਲੱਖ ਮਾਸਕ ਬਣਾਉਣ ਦਾ ਟੀਚਾ ਪ੍ਰਾਪਤ ਕੀਤਾ ਹੈ ਅਤੇ ਇੰਨੀ ਗਿਣਤੀ ਵਿਚ ਮਾਸਕ ਬਣਾਕੇ ਇਹ ਵਿਦਿਆਰਥਣਾ ਦੇਸ਼ ਦੀਆਂ ਸਾਰੀਆਂ ਆਈ.ਟੀ.ਆਈਜ਼ ਵਿਚੋਂ ਅੱਵਲ ਰਹੀਆਂ ਹਨ। ਉਨਾਂ ਕਿਹਾ ਕਿ ਸਿਰਫ 3 ਲੱਖ ਮਾਸਕ ਤਿਆਰ ਕਰਨ ਵਾਲੇ ਹਰਿਆਣਾ ਆਈਟੀਆਈ ਦੇ ਵਿਦਿਆਰਥੀ ਦੂਜੇ ਸਥਾਨਤੇ ਹਨ

 

ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ, ਪਿ੍ਰੰਸੀਪਲਾਂ ਅਤੇ ਇੰਸਟ੍ਰਕਟਰਾਂ ਨੇ ਸਾਡੇ ਆਈਟੀਆਈ ਵਿਦਿਆਰਥੀਆਂ ਨੂੰ ਕੋਵਿਡ -19 ਵਿਰੁੱਧ ਲੜਾਈ ਵਿਚ ਆਪਣਾ ਹਿੱਸਾ ਪਾਉਣ ਲਈ ਆਪਣੇ ਘਰ ਬੈਠੇ ਮਾਸਕ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਉਨਾਂ ਦੱਸਿਆ ਕਿ ਇਹ ਮਿਸਾਲੀ ਕੰਮ ਰਾਜ ਦੀਆਂ 78 ਸਰਕਾਰੀ ਆਈ.ਟੀ.ਆਈ. ਵਿਚ ਐਪਰਲ ਟਰੇਡ ਦੀ ਪੜਾਈ ਕਰਨ ਵਾਲੀਆਂ ਤਕਰੀਬਨ 4500 ਵਿਦਿਆਰਥਣਾਂ ਨੇ ਕੀਤਾ ਹੈ।

 

ਉਨਾਂ ਕਿਹਾ ਕਿ ਵਿਦਿਆਰਥਣਾਂ ਵੱਲੋਂ ਮਾਸਕ ਦੀ ਸਿਲਾਈ, ਸੇਵਾ ਵਜੋਂ ਕੀਤੀ ਗਈ ਹੈ। ਚੰਨੀ ਨੇ ਅੱਗੇ ਕਿਹਾ ਕਿ ਇਨਾਂ ਆਈ.ਟੀ.ਆਈਜ਼ ਦੇ ਪਿ੍ਰੰਸੀਪਲ ਅਤੇ ਸਟਾਫ ਦਾਨ ਰਾਹੀਂ ਇਕੱਠੇ ਕੀਤੇ ਕੱਚੇ ਮਾਲ ਨੂੰ ਵਿਦਿਆਰਥੀਆਂ ਦੇ ਘਰਾਂਤੇ ਪਹੁੰਚਾਇਆ ਅਤੇ ਫਿਰ ਸਵੈ ਦੂਰੀ ਬਣਾਈ ਰੱਖਣ ਲਈ ਉਨਾਂ ਦੇ ਘਰਾਂ ਤੋਂ ਹੀ ਮਾਸਕ ਇਕੱਤਰ ਕੀਤੇ।

 

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਦੇ ਗੈਰ ਸਰਕਾਰੀ ਸੰਗਠਨਾਂ, ਆਈਐਮਸੀ ਦੇ ਚੇਅਰਮੈਨ ਅਤੇ ਉਦਯੋਗਪਤੀਆਂ ਨੇ ਦਾਨ ਰਾਹੀਂ ਕੱਚਾ ਮਾਲ ਇਕੱਠਾ ਕੀਤਾ।

 

ਉਨਾਂ ਅੱਗੇ ਕਿਹਾ ਕਿ ਸਥਾਨਕ ਪ੍ਰਸ਼ਾਸਨ, ਸਿਹਤ ਕਰਮਚਾਰੀਆਂ, ਮਿਊਂਸੀਪਲ ਕਾਰਪੋਰੇਸ਼ਨ, ਕੋਵਿਡ ਯੋਧਿਆਂ ਅਤੇ ਲੋੜਵੰਦ ਵਿਅਕਤੀਆਂ ਜਿਵੇਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ ਨੂੰ ਮਾਸਕ ਮੁਫਤ ਵੰਡੇ ਗਏ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab came first and Haryana came second for making masks