ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਲੋਕ ਹੁਣ ਕੋਵਾ ਐਪ ਰਾਹੀਂ ਮਗਵਾ ਸਕਣਗੇ ਕਰਿਆਨਾ ਤੇ ਹੋਰ ਜ਼ਰੂਰੀ ਵਸਤਾਂ

ਪੰਜਾਬ ਦੇ ਨਾਗਰਿਕ ਹੁਣ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੌਰਾਨ ਜ਼ਰੂਰੀ ਚੀਜ਼ਾਂ ਅਤੇ ਕਰਿਆਨਾ ਸਬੰਧੀ ਖ਼ੁਰਾਕੀ ਵਸਤਾਂ ਮੰਗਵਾਉਣ ਲਈ ਸਰਕਾਰ ਦੀ ਨਵੇਕਲੀ ਕੋਵਾ-ਐਪ ਦੀ ਵਰਤੋਂ ਕਰ ਸਕਦੇ ਹਨ।

 

ਸਰਕਾਰ ਨੇ ਅਜਿਹੀਆਂ ਲੋੜੀਂਦੀਆਂ ਵਸਤਾਂ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਕੋਵਾ ਐਪ ਦਾ ਵਿਸਥਾਰ ਕੀਤਾ ਹੈ ਤਾਂ ਜੋ ਇਨ੍ਹਾਂ ਚੀਜ਼ਾਂ ਦੀ ਲੋਕਾਂ ਤੱਕ ਵਧੇਰੇ ਪ੍ਰਭਾਵਸ਼ਾਲੀ  ਢੰਗ ਨਾਲ ਪਹੁੰਚ ਬਣਾਈ ਜਾ ਸਕੇ। ਇਨ੍ਹੀਂ ਦਿਨੀਂ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਡਿਲਿਵਰੀ ਸੰਪਰਕ ਨੰਬਰ ਅਣਉਪਲਬੱਧ, ਵਿਅਸਤ ਜਾਂ ਅਵੈਧ ਪਾਏ ਜਾ ਰਹੇ ਹਨ। ਵਿਕਰੇਤਾਵਾਂ ਨੂੰ ਵੱਡੀ ਗਿਣਤੀ ਵਿੱਚ ਆਉਣ ਵਾਲੇ ਆਰਡਰਾਂ ਨਾਲ ਨਜਿੱਠਣਾ ਅਤੇ ਸਹੀ ਪਤਿਆਂ ਤੇ ਡਿਲੀਵਰੀ ਕਰਨਾ ਮੁਸ਼ਕਲ ਹੋ ਰਿਹਾ ਸੀ।

 

ਇਸ ਉਪਰਾਲੇ ਤਹਿਤ ਐਂਡਰਾਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ 'ਤੇ ਉਪਲਬੱਧ ਐਪ ਰਾਹੀਂ ਸਰਕਾਰ ਵਲੋਂ ਨੋਟੀਫਾਈ ਕੀਤੇ ਅਨੁਸਾਰ ਸਥਾਨਕ ਦੁਕਾਨਦਾਰ ਕਰਿਆਨਾ ਅਤੇ ਜ਼ਰੂਰੀ ਸਮਾਨ ਦੀ ਸਪਲਾਈ ਦੀ ਸਹੂਲਤ ਪ੍ਰਦਾਨ ਕਰਨਗੇ।

 

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ  ਅਨੁਸਾਰ ਐਪ ਵਿੱਚ ਇਸ ਸਹੂਲਤ ਨੂੰ ਯੂਨੇਗੇਜ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਲਿਆਂਦਾ ਗਿਆ ਹੈ, ਜੋ ਕਿ ਇਸ ਪਹਿਲਕਦਮੀ ਵਿੱਚ ਸਰਕਾਰ ਦੀ ਟੀਮ ਦੇ ਨਾਲ ਸਰਗਰਮੀ ਨਾਲ ਯਤਨਸ਼ੀਲ ਹੈ।

 

ਤਾਲਾਬੰਦੀ ਦੌਰਾਨ ਇਸ ਉਪਰਾਲੇ ਦਾ ਉਦੇਸ਼ ਨਾ ਕੇਵਲ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਅਤੇ ਲੋੜੀਦੀਆਂ ਵਸਤਾਂ ਦੀ ਅਸਾਨ ਪਹੁੰਚ ਬਣਾਉਣ ਵਿਚ ਸਹਾਇਤਾ ਕਰਨਾ ਹੈ ਸਗੋਂ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਵਿੱਚ ਅਜਿਹੀਆਂ ਚੀਜ਼ਾਂ ਦੀ ਸੁਚੱਜੀ ਸਪਲਾਈ ਕਰਨ ਵਿੱਚ ਸਮਰੱਥ ਬਣਾਉਣਾ ਵੀ ਹੈ।

 

ਇਹ ਮੈਡਿਊਲ ਰਾਹੀਂ ਦੁਕਾਨਦਾਰ ਖ਼ੁਦ ਨੂੰ ਸਪਲਾਇਰ ਵਜੋਂ ਰਜਿਸਟਰ ਕਰਨ ਅਤੇ ਚੀਜ਼ਾਂ ਦੀ ਡਿਲੀਵਰੀ ਕਰਨ ਲਈ ਆਪਣੇ ਅਧਿਕਾਰੀਆਂ ਨੂੰ ਪਾਸ ਦੀ ਸਹੂਲਤ ਲਈ ਸੂਚੀਬੱਧ ਕਰਨ ਦੇ ਯੋਗ ਹੋ ਸਕਣਗੇ। ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਕਰੇਤਾ ਦੀ ਮਨਜ਼ੂਰੀ/ ਬਰਖ਼ਾਸਤਗੀ ਕਰਨ ਦਾ ਅਧਿਕਾਰ ਪ੍ਰਦਾਨ ਕਰਾਏਗਾ, ਅਤੇ ਨਾਗਰਿਕਾਂ ਵਲੋਂ ਵੱਧ ਕੀਮਤ ਵਸੂਲੀ ਜਾਂ ਮਿਲਾਵਟਖੋਰੀ ਵਰਗੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਇੱਕ ਨਿਗਰਾਨ ਅਥਾਰਟੀ ਵਜੋਂ ਵੀ ਕੰਮ ਕਰੇਗਾ।

 

ਨਾਗਰਿਕ ਨੂੰ ਸਿਰਫ ਆਪਣੀ ਜਗ੍ਹਾ ਦੀ ਚੋਣ ਕਰਨੀ ਹੋਏਗੀ ਅਤੇ ਕੋਵਾ ਐਪ ਆਪਣੇ ਆਪ ਹੀ ਨੇੜਲੇ ਵਿਕਰੇਤਾਵਾਂ ਦੀ ਸੂਚੀ ਦਿਖਾ ਦੇਵੇਗਾ। ਵਿਅਕਤੀ ਖੁਦ ਹੀ ਐਪ 'ਤੇ ਆਰਡਰ ਬੁੱਕ ਕਰ ਸਕਦਾ ਹੈ ਅਤੇ ਚੀਜ਼ਾਂ ਦੀ ਡਿਲਿਵਰੀ ਤੋਂ ਬਾਅਦ ਭੁਗਤਾਨ ਕਰ ਸਕਦਾ ਹੈ।

............

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: PUNJAB CITIZENS CAN NOW USE COVA APP TO ORDER GROCERY AND OTHER ESSENTIALS