ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਸਿਵਲ ਸਕੱਤਰੇਤ ’ਚ ਸੁਪਰਵਾਈਜ਼ਰ ਵੱਲੋਂ 6ਵੀਂ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ

​​​​​​​ਪੰਜਾਬ ਸਿਵਲ ਸਕੱਤਰੇਤ ’ਚ ਸੁਪਰਵਾਈਜ਼ਰ ਵੱਲੋਂ 6ਵੀਂ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ

ਪੰਜਾਬ ਸਿਵਲ ਸਕੱਤਰੇਤ ਦੇ ਇੱਕ ਮੁਲਾਜ਼ਮ ਪਰਮਜੀਤ ਸਿੰਘ ਨੇ ਅੱਜ ਸਕੱਤਰੇਤ ਇਮਾਰਤ ਦੀ 6ਵੀਂ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ। ਚੰਡੀਗੜ੍ਹ ਦੇ ਸੈਕਟਰ–1 ਸਥਿਤ ਸਿਵਲ ਸਕੱਤਰੇਤ ਭਵਨ ਵਿੱਚ ਇਹ ਮੰਦਭਾਗੀ ਘਟਨਾ ਅੱਜ ਸ਼ੁੱਕਰਵਾਰ ਸਵੇਰੇ (:50 ਵਜੇ ਵਾਪਰੀ।

 

 

ਪੁਲਿਸ ਮੁਤਾਬਕ ਪਰਮਜੀਤ ਸਿੰਘ ਚੰਡੀਗੜ੍ਹ ਦੇ ਸੇਕਟਰ 23 ਦਾ ਨਿਵਾਸੀ ਸੀ ਤੇ ਉਹ ਆਪਣੀ ਉਮਰ ਦੇ 50ਵਿਆਂ ’ਚ ਸੀ। ਉਹ ਇੱਥੇ ਵਿੱਤੀ ਕਮਿਸ਼ਨਰ ਦੀ ਰਿਕਾਰਡ ਸ਼ਾਖ਼ਾ ਵਿੱਚ ਸੁਪਰਵਾਈਜ਼ਰ ਸੀ। ਪੁਲਿਸ ਨੇ ਉਸ ਨੂੰ ਤੁਰੰਤ ਸਰਕਾਰੀ ਮਲਟੀ–ਸਪੈਸ਼ਿਐਲਿਟੀ ਹਸਪਤਾਲ ਲਿਜਾਂਦਾ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

 

ਪੁਲਿਸ ਨੂੰ ਪਰਮਜੀਤ ਸਿੰਘ ਦੀ ਜੇਬ ਵਿੱਚ ਖ਼ੁਦਕੁਸ਼ੀ–ਨੋਟ ਵੀ ਬਰਾਮਦ ਹੋਇਆ; ਜਿਸ ਵਿੱਚ ਲਿਖਿਆ ਹੋਇਆ ਸੀ ਕਿ ਉਹ ਇੱਕ ਲੰਬੀ ਬੀਮਾਰੀ ਤੋਂ ਪੀੜਤ ਹੈ ਅਤੇ ਉਹ ਆਪਣੇ ਪਰਿਵਾਰ ਉੱਤੇ ਕੋਈ ਵਿੱਤੀ ਬੋਝ ਨਹੀਂ ਬਣਨਾ ਚਾਹੁੰਦਾ। ਉਸ ਨੇ ਇਸ ਨੋਟ ਵਿੱਚ ਇਹ ਵੀ ਲਿਖਿਆ ਹੈ ਕਿ ਉਸ ਦੀ ਸਾਰੀ ਪੈਨਸ਼ਨ ਉਸ ਦੇ ਪਰਿਵਾਰ ਨੂੰ ਦੇ ਦਿੱਤੀ ਜਾਵੇ।

 

 

ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਇਹ ਖ਼ਬਰ ਲਿਖੇ ਜਾਣ ਤੱਕ 16 ਸੈਕਟਰ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਇਹ ਤਹਿਕੀਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਆਖ਼ਰ ਪਰਮਜੀਤ ਸਿੰਘ ਨੂੰ ਅਜਿਹੀ ਕਿਹੜੀ ਬੀਮਾਰੀ ਸੀ ਕਿ ਜਿਸ ਤੋਂ ਤੰਗ ਆ ਕੇ ਉਸ ਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Civil Secretariate Superviser commits suicide by jumping from 6th Storey