ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਮੁੱਖ ਮੰਤਰੀ ਵਲੋਂ ਸ਼ਿਲੌਂਗ ਦੇ ਸਿੱਖ ਭਾਈਚਾਰੇ ਲਈ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ

ਸਿੱਖ ਭਾਈਚਾਰੇ ਲਈ 50 ਲੱਖ ਦੀ ਗ੍ਰਾਂਟ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੇਘਾਲਿਆ ਦੇ ਸ਼ਿਲੌਂਗ `ਚ ਪਿਛਲੇ ਸਮੇਂ ਹੋਈ ਹਿੰਸਾ ਕਾਰਨ ਨੁਕਸਾਨੇ ਗਏ ਗੁਰੂ ਨਾਨਕ ਸਕੂਲ ਅਤੇ ਗੁਰਦਆਰਾ ਸਾਹਿਬ ਦੇ ਨਿਰਮਾਣ ਲਈ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ `ਚ ਆਏ ਸਿੱਖ ਸੰਗਤ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਸ਼ਿਲੌਂਗ `ਚ ਵਸੇ ਸਿੱਖ ਭਾਈਚਾਰੇ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।ਵਫ਼ਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

 

ਵਫਦ ਨੇ ਸ਼ਿਲੌਂਗ ਵਿਖੇ ਕੁੱਝ ਸਮਾਜ ਵਿਰੋਧੀ ਤੱਤਾਂ ਵਲੋਂ ਸਿੱਖ ਭਾਈਚਾਰੇ ਨਾਲ ਸਬੰਧਤ ਜ਼ਾਇਦਾਦ ਨੂੰ ਤਬਾਹ ਕਰਨ ਅਤੇ ਆਗਜਨੀ ਕਰ ਦਿੱਤੀ ਸੀ। ਇਸ ਸਥਿਤੀ ਦਾ ਪਤਾ ਲਾਉਣ ਲਈ ਇਕ ਉੱਚ ਪੱਧਰੀ ਵਫਦ ਭੇਜਣ ਵਾਸਤੇ ਮੁੱਖ ਮੰਤਰੀ ਵਲੋਂ ਕੀਤੀਆ ਨਿੱਜੀ ਪਹਿਲਕਦਮੀਆਂ ਲਈ ਧੰਨਵਾਦ ਕੀਤਾ। ਜਿ਼ਕਰਯੋਗ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਰਵਨੀਤ ਸਿੰਘ ਬਿਟੂ ਅਤੇ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਦਾ ਇਕ ਵਫਦ ਸ਼ਿਲੌਂਗ ਗਿਆ ਸੀ।

 

ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਨ੍ਹਾਂ ਯਤਨਾਂ ਨਾਲ ਮੈਘਾਲਿਆ `ਚ ਰਹਿ ਰਹੇ ਘੱਟ ਗਿਣਤੀਆਂ `ਚ ਆਪਣੇਪਨ ਅਤੇ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨ `ਚ ਮਦਦ ਮਿਲੀ। ਵਫਦ ਵਲੋਂ ਉਠਾਏ ਗਏ ਮੁਦਿਆਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਨੂੰ ਮੇਘਾਲਆ ਦੇ ਹਮ ਰੁਤਬਾ ਨਾਲ ਛੇਤੀ ਹੀ ਉਠਾਇਆ ਜਾਵੇਗਾ ਤਾਂ ਜੋ ਸਿੱਖਾਂ ਦੀ ਸੁੱਰਖਿਆ ਨੂੰ ਯਕੀਨੀ ਬਨਾਉਣ ਦੇ ਨਾਲ-ਨਾਲ ਧਾਰਮਿਕ ਸਥਾਨਾ ਦੀ ਮਰਿਆਦਾ ਬਣਾਕੇ ਰੱਖੀ ਜਾ ਸਕੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab CM announces Rs 50 lakh grant for sikh community in shillong