ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨਾਲ ਮੁਲਾਕਾਤ

ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨਾਲ ਮੁਲਾਕਾਤ

ਪੰਜਾਬ ਸਰਕਾਰ ਮੌਜੂਦਾ ਉਦਯੋਗਿਕ ਨੀਤੀ ਦੀ ਸਮੀਖਿਆ ਕਰਕੇ ਸੂਬੇ `ਚ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਹੋਰ ਕਦਮ ਚੁੱਕੇਗੀ। ਜ਼ਮੀਨ ਦੀ ਵਰਤੋਂ ਦੇ ਮੰਤਵ `ਚ ਤਬਦੀਲੀ (ਸੀਐਲਯੂ) `ਚ ਤਬਦੀਲੀ ਕਰਨ ਲਈ ਵਿਚਾਰ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਵਿਖੇ ਸਨਅਤੀ ਦਿੱਗਜ਼ਾਂ ਨਾਲ ਮੁਲਾਕਾਤ ਕਰਨ ਮੌਕੇ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਸੂਬੇ `ਚ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਅਤੇ ਹੋਰ ਨਿਵੇਸ਼ ਲਿਆਉਣ ਲਈ ਸਨਅਤਕਾਰਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ। ਮੁੱਖ ਮੰਤਰੀ ਨੇ ਉਦਯੋਗ ਦੀਆਂ ਵਿਸ਼ੇਸ਼ ਚਿੰਤਾਵਾਂ ਨੂੰ ਦੂਰ ਕਰਨ ਲਈ ਲੋੜ ਪੈਣ `ਤੇ ਨਵੀਂ ਉਦਯੋਗਿਕ ਨੀਤੀ ਦੀ ਵੀ ਸਮੀਖਿਆ ਕਰਨ ਦਾ ਵਾਅਦਾ ਕੀਤਾ।

 

ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਡ ਦੇ ਮੁਖੀ ਅਤੇ ਸੀਈਓ ਕ੍ਰਿਸ਼ ਅਈਅਰ ਅਤੇ ਚੀਫ ਕਾਰਪੋਰੇਟ ਅਫੇਅਰਜ਼ ਆਫੀਸਰ ਰਜਨੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਵਾਲਮਾਰਟ ਦੇ ਨਮਾਇੰਦਿਆਂ ਨੇ ਅਗਲੇ 3-4 ਸਾਲਾਂ `ਚ ਪੰਜਾਬ `ਚ 10-12 ਨਵੇਂ ਸਟੋਰ ਖੋਲਣ ਲਈ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਦੋ ਸਟੋਰ ਪਟਿਆਲਾ ਤੇ ਮੁਹਾਲੀ `ਚ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ਵਾਲਮਾਰਟ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨਾਂ ਦੇ ਹਰੇਕ ਸਟੋਰ `ਚ ਮਹਿਲਾਵਾਂ ਸਮੇਤ 250 ਵਿਅਕਤੀਆਂ ਨੂੰ ਸਿੱਧੇ ਤੌਰ `ਤੇ ਅਤੇ 2000 ਵਿਅਕਤੀਆਂ ਨੂੰ ਅਸਿੱਧੇ ਤੌਰ `ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

 

ਮੁੱਖ ਮੰਤਰੀ ਵੱਲੋਂ ਮੈਕਸ ਹੈਲਥਕੇਅਰ ਦੇ ਸੀਈਓ ਤੇ ਐਮਡੀ ਰਾਜੀਤ ਮਹਿਤਾ ਨਾਲ ਵੀ ਮੀਟਿੰਗ ਕੀਤੀ।ਮੀਟਿੰਗ `ਚ ਮਹਿਤਾ ਨੇ ਕਿਹਾ ਕਿ ਉਨਾਂ ਦੀ ਕੰਪਨੀ ਬਠਿੰਡਾ `ਚ ਇੱਕ ਮੈਡੀਕਲ ਕਾਲਜ ਖੋਲਣ ਦੀ ਇੱਛਾ ਹੈ।ਇਸ ਮੌਕੇ ਮੁੱਖ ਮੰਤਰੀ ਨੇ ਮੁਹਾਲੀ ਵਿਖੇ ਸਥਿਤ ਮੈਕਸ ਹਸਪਤਾਲ ਦੀ ਪਾਰਕਿੰਗ ਦੀ ਜਗਾ ਢੁੱਕਵੀਂ ਨਾ ਹੋਣ ਦੇ ਮਸਲੇ ਨੂੰ ਹੱਲ ਕਰਵਾਉਣ ਦਾ ਵਾਅਦਾ ਕੀਤਾ।

 

ਮੁੱਖ ਮੰਤਰੀ ਨੇ ਸ਼ਾਹੀ ਐਕਸਪੋਰਟ ਪ੍ਰਾਈਵੇਟ ਲਿਮਟਡ ਦੇ ਐਮ ਡੀ ਹਰੀਸ਼ ਅਹੁਜਾ ਨਾਲ ਮੀਟਿੰਗ ਮੌਕੇ ਸੂਬਾ ਸਰਕਾਰ ਵੱਲੋਂ ਕੱਪੜਾ ਉਦਯੋਗ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਵਿਸਥਾਰ ਨਾਲ ਦੱਸਿਆ।

 

ਇਸੇ ਤਰ੍ਹਾਂ ਰੈਡੀਸਨ ਹੋਟਲ ਦੇ ਗਰੁੱਪ ਚੇਅਰਮੈਨ ਐਮਰੀਟਸ ਅਤੇ ਪ੍ਰਮੁੱਖ ਸਲਾਹਕਾਰ ਦੱਖਣੀ ਏਸ਼ੀਆ ਕੇ.ਬੀ. ਕਾਚਰੂ ਨਾਲ ਮੁਲਾਕਾਤ ਦੌਰਾਨ ਪ੍ਰਾਹੁਣਚਾਰੀ ਖੇਤਰ ਨੂੰ ਵਿਸ਼ੇਸ਼ ਤਵੱਜੋਂ ਦਿੰਦਿਆਂ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਵਿੱਚ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਛੋਟਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਹੁਣਚਾਰੀ ਉਦਯੋਗ ਲਈ ਮਨੋਰੰਜਨ ਕਰ ਤੋਂ 100 ਫੀਸਦੀ ਛੋਟ ਲਈ ਵਿਚਾਰ ਕੀਤਾ ਜਾ ਰਿਹਾ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab cm assures clu transfer to promote industrial development