ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁੱਛਗਿੱਛ ਤੋਂ ਬਾਅਦ ਬੋਲੇ ਬਾਦਲ- ਹੋਣਾ ਤਾਂ ਓਹੀ ਹੈ ਜੋ ਕੈਪਟਨ ਚਾਹੁੰਣਗੇ

ਪ੍ਰਕਾਸ਼ ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਕੋਟਕਪੁਰਾ ਗੋਲੀਕਾਂਡ ਨੂੰ ਲੈ ਕੇ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ੀ ਹੋਈ ਹੈ। ਵਿਸ਼ੇਸ ਜਾਂਚ ਟੀਮ ਨੇ ਚੰਡੀਗੜ੍ਹ ਵਿਖੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਪੁੱਛਗਿੱਛ ਕੀਤੀ।

 

ਪੁੱਛਗਿੱਛ ਤੋਂ ਬਾਅਦ ਮੀਡੀਆ ਸਾਹਮਣੇ ਪੇਸ਼ ਹੋ ਕੇ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ. ਬਾਦਲ ਨੇ ਕਿਹਾ ਕਿ ਇਹ ਜਾਂਚ ਟੀਮ ਪੂਰੀ ਤਰ੍ਹਾਂ ਨਾਲ ਸਿਆਸੀ ਹੈ ਤੇ ਸਿਆਸੀ ਬਦਲਾਖ਼ੋਰੀ ਦੇ ਤਹਿਤ ਸਾਡੇ ਖ਼ਿਲਾਫ਼ ਇਹ ਕਾਰਵਾਈ ਹੋ ਰਹੀ ਹੈ। ਮੈਨੂੰ ਕੇਸ ਵਿੱਚ ਗਵਾਹ ਤੋਂ ਮੁਲਜ਼ਮ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ SIT ਸਿਆਸਤ ਤੋਂ ਪ੍ਰੇਰਿਤ ਹੇ ਤੇ ਮੈਨੂੰ ਅਤੇ ਸੁਖਬੀਰ ਬਾਦਲ ਨੂੰ ਬਦਨਾਮ ਕਰਨ ਲਈ ਬਣਾਈ ਗਈ ਹੈ।

 

ਬਾਦਲ ਨੇ ਅੱਗੇ ਕਿਹਾ ਕਿ SIT ਨੇ ਕੁਝ ਨੀ ਕਰਨਾ ਹੋਣਾਂ ਤਾਂ ਉਹੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ। ਬਿਆਨ ਤਾਂ ਕੈਪਟਨ ਹੀ ਲਿਖਣਗੇ. ਮੈਂ ਕਦੇ ਵੀ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਤੇ ਕਿਸੇ ਨੇ ਵੀ ਕਦੇ ਮੇਰਾ ਨਾਮ ਨਹੀਂ ਲਿਆ। ਉਨ੍ਹਾਂ ਨੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਦੱਸਿਆ ਹੈ। ਇਸ ਤੋਂ ਪਹਿਲਾਂ SIT ਦੇ ਮੈਂਬਰ ਵਿਜੈ ਕੁੰਵਰ ਸਿੰਘ ਇਕੱਲੇ ਪੁੱਛਗਿੱਛ ਕਰਨ ਲਈ ਆਏ ਸਨ, ਜਿਸ ਉੱਤੇ ਬਾਦਲ ਨੇ ਇਤਰਾਜ਼ ਕੀਤਾ ਤੇ ਜਾਂਚ ਟੀਮ ਮੁਖੀ ਪ੍ਰਮੋਦ ਕੁਮਾਰ ਨੂੰੰ ਫ਼ੋਨ ਕਰਕੇ ਬੁਲਾਇਆ ਗਿਆ।

 

ਬਾਦਲ ਨੇ ਕਿਹਾ ਕਿ ਅਕਾਲੀ ਦਲ ਸੂਬੇ ਵਿੱਚ ਸ਼ਾਤੀ ਚਾਹੁੰਦੀ ਹੈ।  ਅਕਸ਼ੈ ਕੁਮਾਰ ਦੇ ਘਰ ਮੁਲਾਕਾਤ ਬਾਰੇ ਉਹ ਬੋਲੇ ਕਿ ਮੈਂ ਤਾਂ ਕਦੇ ਉਨ੍ਹਾਂ ਨਾਲ ਗੱਲ ਵੀ ਨਹੀਂ ਕੀਤੀ।  ਇਸ ਮੌਕੇ ਬਾਦਲ ਦੀ ਰਿਹਾਇਸ਼ ਉੱਤੇ ਕਈ ਸੀਨੀਅਰ ਅਕਾਲੀ ਆਗੂ ਵੀ ਜੁਟੇ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab cm attacks captain after questiontion by SIT