ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਵੀਡੀਓ ਕਾਲ ਰਾਹੀਂ ਪੁੱਛਿਆ ASI ਹਰਜੀਤ ਸਿੰਘ ਦਾ ਹਾਲ, ਕਿਹਾ ਤੁਸੀਂ ਬਹਾਦਰ ਹੋ

ਬੀਤੇ ਦਿਨ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਨਿਹੰਗਾਂ ਦੇ ਇਕ ਗੁਟ ਨੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਅਤੇ ਇਕ ਪੁਲਿਸ ਅਧਿਕਾਰੀ ਦੇ ਹੱਥ ਨੂੰ ਤਲਵਾਰ ਨਾਲ ਵੱਢ ਦਿੱਤਾ ਸੀ। ਚੰਡੀਗੜ੍ਹ ਸਥਿਤ ਪੀਜੀਆਈ ਦੇ ਡਾਕਟਰਾਂ ਦੀ ਟੀਮ ਨੇ ਤਕਰੀਬਨ ਸਾਢੇ ਸੱਤ ਘੰਟਿਆਂ ਦੀ ਸਰਜਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਦੇ ਖੱਬੇ ਹੱਥ ਨੂੰ ਸਫਲਤਾਪੂਰਵਕ ਮੁੜ ਜੋੜ ਦਿੱਤਾ। ਇਸ ਤੋਂ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲਿੰਗ ਰਾਹੀਂ ਇਸ ਅਧਿਕਾਰੀ ਨਾਲ ਗੱਲਬਾਤ ਕੀਤੀ।


ਏਐਸਆਈ ਹਰਜੀਤ ਸਿੰਘ ਤੋਂ ਉਨ੍ਹਾਂ ਨੇ ਹਾਲ ਪੁੱਛਿਆ। ਨਾਲ ਹੀ ਕਿਹਾ ਕਿ ਤੁਸੀ ਬਹਾਦੁਰ ਹੋ। ਉਨ੍ਹਾਂ ਨੇ ਅਧਿਕਾਰੀ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਮੁਸ਼ਕਲ ਆ ਰਹੀ ਹੈ ਤਾਂ ਕ੍ਰਿਪਾ ਕਰਕੇ ਸਥਾਨਕ ਐਸ ਪੀ ਅਤੇ ਹੋਰ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰੋ।

 

 

 


ਇਸ ਤੋਂ ਪਹਿਲਾਂ ਪੀਜੀਆਈ ਨੇ ਇਕ ਬਿਆਨ ਵਿੱਚ ਕਿਹਾ ਕਿ ਕੱਟੇ ਗਏ ਹਿੱਸੇ ਦੀ ਸ਼ੁਰੂਆਤੀ ਤਿਆਰੀ ਤੋਂ ਬਾਅਦ ਇਸ ਨੂੰ ਮੁੜ ਜੋੜਨ ਦਾ ਕੰਮ ਸਵੇਰੇ 10 ਵਜੇ ਸ਼ੁਰੂ ਹੋਇਆ। ਸਾਰੀਆਂ ਨਾੜੀਆਂ ਅਤੇ ਸਿਰੇ ਆਪਸ ਵਿੱਚ ਜੋੜੇ ਗਏ ਹਨ। ਸਾਰੇ ਖ਼ਰਾਬ ਹੋਏ ਹਿੱਸਿਆਂ ਦੀ ਮੁਰੰਮਤ ਕਰ ਦਿੱਤੀ ਗਈ। ਤਿੰਨ ਕੇ-ਤਾਰਾਂ ਦੀ ਵਰਤੋਂ ਕਰਕੇ ਗੁੱਟ ਦੀਆਂ ਸਾਰੀਆਂ ਨਾੜੀਆਂ ਨੂੰ ਹੱਡੀਆਂ ਨਾਲ ਫਿਕਸ ਕੀਤਾ ਗਿਆ। ਇਸ ਵਿੱਚ ਲਗਭਗ 7.5 ਘੰਟੇ ਲੱਗ ਗਏ।


ਪੀਜੀਆਈ ਨੇ ਕਿਹਾ ਕਿ ਇਹ ਤਕਨੀਕੀ ਤੌਰ 'ਤੇ ਬਹੁਤ ਗੁੰਝਲਦਾਰ ਅਤੇ ਚੁਣੌਤੀਪੂਰਨ ਸਰਜਰੀ ਸੀ, ਜੋ ਸਫਲਤਾਪੂਰਵਕ ਕੀਤੀ ਗਈ। ਪੀਜੀਆਈ ਨੇ ਬਿਆਨ ਵਿੱਚ ਕਿਹਾ ਕਿ ਸਰਜਰੀ ਦੇ ਅੰਤ ਵਿੱਚ ਇਹ ਮੁਲਾਂਕਣ ਕੀਤਾ ਗਿਆ ਕਿ ਹੱਥ ਕੰਮ ਕਰੇਗਾ, ਅਤੇ ਖੂਨ ਦੇ ਚੰਗੇ ਗੇੜ ਕਾਰਨ ਇਹ ਵੀ ਗਰਮ ਸੀ। ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੇ ਇੱਕ ਫੋਨ ਕਾਲ ਤੋਂ ਬਾਅਦ ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਟਰੌਮਾ ਸੈਂਟਰ ਵਿਖੇ ਐਮਰਜੈਂਸੀ ਟੀਮ ਨੂੰ ਸਰਗਰਮ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab CM Captain Amarinder Singh Video call to ASI Harjeet Singh Who lost his hand during nihango attack PGI Chandigarh successfully did reimplantation