ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 634 ਕਾਲਜਾਂ ਦੇ SC ਵਿਦਿਆਰਥੀਆਂ ਨੂੰ ਮਿਲੇਗੀ ਬਕਾਇਆ ਸਕਾਲਰਸ਼ਿਪ

ਪੰਜਾਬ ਦੇ 634 ਕਾਲਜਾਂ ਚ ਪੜ ਰਹੇ ਐਸ.ਸੀ. ਵਿਦਿਆਰਥੀਆਂ ਦੇ ਲਈ ਲੰਬਿਤ ਪਏ ਸਕਾਲਰਸ਼ਿਪ ਦੇ ਬੈਕਲਾਗ ਨੂੰ ਨਿਪਟਾਉਣ ਲਈ 118.42 ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੇ ਵਿੱਤ ਵਿਭਾਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦੇ ਦਿੱਤੇ ਹਨ।

 

ਜਾਣਕਾਰੀ ਮੁਤਾਬਕ ਇਹ ਬੈਕਲਾਗ ਵਿੱਤੀ ਸਾਲ 2015-16 ਅਤੇ 2016-17 ਦਾ ਹੈ। ਮੁੱਖ ਮੰਤਰੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜਲੰਧਰ ਪੱਛਮੀ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨਾਲ ਮੀਟਿੰਗ ਦੌਰਾਨ ਇਸ ਫੈਸਲੇ ਦਾ ਐਲਾਨ ਕੀਤਾ।

 

ਦਸਿਆ ਜਾ ਰਿਹਾ ਹੈ ਕਿ ਡਿਗਰੀ ਕਾਲਜਾਂ, ਤਕਨੀਕੀ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਸਣੇ 312 ਕਾਲਜਾਂ ਵਿੱਚ ਪੜ ਰਹੇ ਐਸ.ਸੀ. ਵਿਦਿਆਰਥੀਆਂ ਦੇ ਲਈ 118.42 ਕਰੋੜ ਰੁਪਏ ਵਿਚੋਂ  67.42 ਕਰੋੜ ਰੁਪਏ ਜਾਰੀ ਕੀਤੇ ਜਾਣਗੇ।

 

ਇਸੇ ਤਰਾਂ ਹੀ ਬਾਕੀ 51 ਕਰੋੜ ਰੁਪਏ ਸਕੂਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ) ਸੰਸਥਾਵਾਂ ਵਿੱਚ ਅਤੇ ਉਪਰੋਕਤ ਸਟ੍ਰੀਮਜ ਦੇ 322 ਕਾਲਜਾਂ ਦੇ ਵਿਦਿਆਰਥੀਆਂ ਲਈ ਜਾਰੀ ਕੀਤੇ ਜਾਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab cm Captains orders will benefit students of 634 colleges