ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਵੱਲੋਂ ‘ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ` ਰਵਾਨਾ

ਮੁੱਖ ਮੰਤਰੀ ਵੱਲੋਂ ‘ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ` ਰਵਾਨਾ

ਨਵਾਂ ਉੱਦਮ ਸ਼ੁਰੂ ਕਰਨ, ਸਵੈ-ਰੁਜ਼ਗਾਰ ਅਤੇ ਨਵੇਂ ਉਪਰਾਲੇ ਵਿੱਢਣ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। 


ਕੈਪਟਨ ਅਮਰਿੰਦਰ ਸਿੰਘ ਨੇ ਸੂਬੇ `ਚ ਸਟਾਰਟ ਅੱਪ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਟਾਰਟ ਅੱਪ ਸੈਲ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਤਹਿਤ ਸਟਾਰਟ ਅੱਪ ਲਈ ਆਕਰਸ਼ਿਤ ਰਿਆਇਤਾਂ ਤੋਂ ਇਲਾਵਾ ਨਵੇਂ ਉੱਦਮਾਂ ਬਾਰੇ ਸਹੂਲਤਾਂ ਵਾਲਾ ਮਾਹੌਲ ਸਥਾਪਤ ਕਰਨ ਲਈ ਪੇਸ਼ਕਸ਼ ਕੀਤੀ ਜਾਂਦੀ ਹੈ। 


ਪੰਜਾਬ ਭਵਨ ਵਿਖੇ ਯਾਤਰਾ ਨੂੰ ਰਵਾਨਾ ਕਰਨ ਮੌਕੇ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕੀਤੀ ਕਿ ਇਹ ਯਾਤਰਾ ਨੌਜਵਾਨਾਂ ਨੂੰ ਸੈਵ-ਰੁਜ਼ਗਾਰ ਦੇ ਉੱਦਮ ਪ੍ਰਤੀ ਉਤਸ਼ਾਹਤ ਕਰੇਗੀ, ਜੋ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਹਾਸਲ ਕਰਨ ਵਿੱਚ ਸਹਾਈ ਹੋਵੇਗੀ

 

ਉਦਯੋਗ ਤੇ ਵਪਾਰ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਦੀ ਭਾਈਵਾਲੀ ਨਾਲ ਸੂਬਾ ਭਰ `ਚ ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ ਚਲਾਉਣ ਦਾ ਉਪਰਾਲਾ ਕੀਤਾ ਹੈ ਜਿਸ ਨਾਲ ਚਾਹਵਾਨ ਨੌਜਵਾਨਾਂ ਅਤੇ ਜ਼ਮੀਨੀ ਪੱਧਰ `ਤੇ ਖਾਸ ਕਰਕੇ ਦੂਜੀ ਤੇ ਤੀਜੀ ਕਤਾਰ ਦੇ ਸ਼ਹਿਰਾਂ ਦੇ ਉੱਦਮੀਆਂ ਦਰਮਿਆਨ ਸਟਾਰਟ ਅੱਪ ਈਕੋ-ਸਿਸਟਮ ਅਤੇ ਸਕਾਊਟ ਬਾਰੇ ਜਾਗਰੂਕਤਾ ਫੈਲਾਈ ਜਾ ਸਕੇਗੀ। 

 

ਸਟਾਰਟ ਅੱਪ ਯਾਤਰਾ ਵੈਨ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਫਰੀਦਕੋਟ, ਮੋਗਾ, ਸਰਹਾਲੀ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਲੁਧਿਆਣਾ, ਬਲਾਚੌਰ, ਰੋਪੜ, ਟੰਗੋਰੀ ਅਤੇ ਮੁਹਾਲੀ ਵਿਖੇ ਰੁਕੇਗੀ। ਪਟਿਆਲਾ, ਸੰਗਰੂਰ, ਬਠਿੰਡਾ, ਅੰਮ੍ਰਿਤਸਰ, ਕਪੂਰਥਲਾ, ਫਗਵਾੜਾ, ਲੁਧਿਆਣਾ, ਰੋਪੜ ਅਤੇ ਮੁਹਾਲੀ ਵਿਖੇ ਇਨਾਂ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਚਾਹਵਾਨ ਵਿਦਿਆਰਥੀ/ਨਵੇਂ ਉੱਦਮੀ ਰਜਿਸਟਰਡ ਹੋਣਗੇ ਜਿੱਥੇ ਉਨਾਂ ਨੂੰ ਨਵਾਂ ਉੱਦਮ ਸ਼ੁਰੂ ਕਰਨ ਲਈ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ।ਬੁਲਾਰੇ ਨੇ ਦੱਸਿਆ ਕਿ 6 ਫਰਵਰੀ ਨੂੰ ਇਸ ਦੀ ਸਮਾਪਤੀ ਹੋਵੇਗੀ ਜਿਸ ਤੋਂ ਪਹਿਲਾਂ 5 ਫਰਵਰੀ ਨੂੰ ਮੁਹਾਲੀ ਵਿਖੇ ਇਕ ਪ੍ਰੋਗਰਾਮ ਹੋਵੇਗਾ ਜਿੱਥੇ ਇਨਾਂ ਕੈਂਪਾਂ ਵਿੱਚ ਸਾਹਮਣੇ ਆਏ ਵਿਚਾਰਾਂ ਦੀ ਚੋਣ ਕੀਤੀ ਜਾਵੇਗੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUNJAB CM FLAGS OFF STARTUP INDIA PUNJAB YATRA