ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ ਸਹਿਕਾਰੀ ਸਭਾਵਾਂ ਨੂੰ ਮਿਲੇਗੀ ਮਾਲੀ ਇਮਦਾਦ

ਪੰਜਾਬ ਦੀਆਂ ਸਹਿਕਾਰੀ ਸਭਾਵਾਂ ਨੂੰ ਮਿਲੇਗੀ ਮਾਲੀ ਇਮਦਾਦ

ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਰਜਿਸਟਰਾਰਾਂ ਨੂੰ ਸਹਿਕਾਰੀ ਸਭਾਵਾਂ ਦੀ ਮਾਲੀ ਹਾਲਤ ਸੁਧਾਰਨ ਵੱਲ ਵਿਸ਼ੇਸ਼ ਤਵੱਜੋਂ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਹ ਅੱਜ ਇਥੇ ਮਾਰਕਫੈਡ ਦੇ ਮੁੱਖ ਦਫਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਜੇਕਰ ਸਹਿਕਾਰੀ ਸਭਾਵਾਂ ਮਾਲੀ ਤੌਰ 'ਤੇ ਮਜ਼ਬੂਤ ਹੋਣਗੀਆਂ ਤਾਂ ਅੱਗੇ ਕਿਸਾਨੀ ਦਾ ਵੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਹੋ ਕੋਸ਼ਿਸ਼ ਰਹੇਗੀ ਕਿ ਸਹਿਕਾਰੀ ਸਭਾਵਾਂ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ ਜਿਸ ਲਈ ਹੇਠਲੇ ਪੱਧਰ ਉਤੇ ਵੀ ਵੱਡੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ।


ਇਸ ਮੌਕੇ ਬੋਲਦਿਆਂ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀ ਵਿਸ਼ਵਾਜੀਤ ਖੰਨਾ ਨੇ ਆਖਿਆ ਕਿ ਲਗਭਗ 50 ਫੀ ਸਦੀ ਖਾਦਾਂ ਦੀ ਪੂਰਤੀ ਸਹਿਕਾਰਤਾ ਵਿਭਾਗ ਰਾਹੀਂ ਮਾਰਕਫੈੱਡ ਤੇ ਇਫਕੋ ਮਿਲ ਕੇ ਕਰਦੀਆਂ ਹਨ, ਜਦੋਂ ਕਿ ਖੇਤੀ ਰਸਾਇਣਾਂ ਦੀ ਵੰਡ ਵਿੱਚ ਇਹ ਹਿੱਸਾ 10 ਫੀਸਦੀ ਤੋਂ ਵੀ ਘੱਟ ਹੈ। ਇਸ ਲਈ ਲੋੜ ਹੈ ਕਿ ਮਾਰਕਫੈੱਡ ਦੇ ਆਪਣੇ ਉਤਪਾਦਾਂ ਦੇ ਨਾਲ-ਨਾਲ ਕਿਸਾਨਾਂ ਵਲੋਂ ਮੰਗੇ ਜਾਂਦੇ ਕੌਮਾਂਤਰੀ ਕੰਪਨੀਆਂ ਦੇ ਉੱਚ ਮਿਆਰੀ ਅਤੇ ਪੀ.ਏ.ਯੂ. ਪ੍ਰਵਾਨਤ ਖੇਤੀ ਰਸਾਇਣ ਮਾਰਕਫੈੱਡ ਰਾਹੀਂ ਸਹਿਕਾਰੀ ਸਭਾਵਾਂ ਨੂੰ ਮੁਹੱਈਆ ਕਰਵਾਏ ਜਾਣ।


ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਖੇਤਰੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਆਖਿਆ ਕਿ ਮਾਰਕਫੈੱਡ ਦੇ ਨਵੇਂ ਪਸ਼ੂ-ਖੁਰਾਕ ਉਤਪਾਦ ਜਿਵੇਂ ਮਾਰਕਫੈੱਡ 500, ਮਾਰਕਫੈੱਡ 800 ਅਤੇ ਖਾਣਯੋਗ ਵਸਤਾਂ ਦੀ ਉਪਲੱਬਧਤਾ ਸਹਿਕਾਰੀ ਸਭਾਵਾਂ 'ਚ ਬਿਹਤਰ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨ ਮੈਂਬਰਾਂ ਨੂੰ  ਉਤਮ ਦਰਜੇ ਦੇ ਉਤਪਾਦ ਵਾਜਬ ਕੀਮਤਾਂ 'ਤੇ ਪਿੰਡ ਪਹੁੰਚ ਮਿਲ ਸਕਣ।


ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ ਨੇ ਆਖਿਆ ਕਿ ਮਾਰਕਫੈੱਡ ਦੀ ਉਤਪਾਦਾਂ ਦੀ ਉਪਲੱਬਧਤਾ ਅਤੇ ਵਿਕਰੀ ਬਿਹਤਰ ਕਰਨ ਨਾਲ ਸਭਾਵਾਂ ਦੀ ਮਾਲੀ ਹਾਲਤ ਸੁਧਰਨੀ ਯਕੀਨੀ ਹੈ। ਮੀਟਿੰਗ ਵਿੱਚ ਸਹਿਕਾਰੀ ਸਭਾਵਾਂ ਰਾਹੀਂ ਸਬਸਿਡੀ 'ਤੇ ਵੰਡੀ ਜਾ ਰਹੀ ਖੇਤੀ ਮਸ਼ੀਨਰੀ ਦਾ ਵੀ ਜਾਇਜ਼ਾ ਲਿਆ ਗਿਆ, ਖਾਸ ਕਰਕੇ ਕਣਕ ਦੀ ਹੈਪੀ ਸੀਡਰ ਨਾਲ ਬੀਜਾਈ ਤੇ ਜ਼ੋਰ ਦਿੰਦਿਆਂ ਖੇਤਰੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਆਮ ਕਿਸਾਨਾਂ ਤੱਕ ਸਭਾਵਾਂ ਰਾਹੀਂ ਇਹ ਮਸ਼ੀਨਾਂ ਉਪਲੱਬਧ ਕਰਵਾਈਆਂ ਜਾਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Cooperative Societies shall get financial Aid