ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਅੱਜ 18 ਨਵੇਂ ਕੇਸ ਮਿਲੇ, 109 ਲੋਕ ਠੀਕ ਹੋ ਕੇ ਆਪਣੇ ਘਰ ਪਰਤੇ

ਪੰਜਾਬ 'ਚ ਕੋਰੋਨਾ ਵਾਇਰਸ ਹੌਲੀ-ਹੌਲੀ ਕਾਬੂ 'ਚ ਆ ਰਿਹਾ ਹੈ। ਅੱਜ ਐਤਵਾਰ ਨੂੰ ਸੂਬੇ 'ਚ ਕੋਰੋਨਾ ਦੇ ਕੁਲ 18 ਨਵੇਂ ਪਾਜ਼ੀਟਿਵ ਮਰੀਜ਼ ਮਿਲੇ ਹਨ, ਜਿਸ ਨਾਲ ਸੂਬੇ 'ਚ ਪੀੜਤ ਕੁਲ ਮਰੀਜ਼ਾਂ ਦਾ ਅੰਕੜਾ 1964 ਹੋ ਗਿਆ ਹੈ। ਉੱਧਰ ਅੱਜ 109 ਮਰੀਜ਼ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਆਪਣੇ ਘਰ ਪਰਤ ਗਏ।
ਅੱਜ ਜਿਹੜੇ 18 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਮਿਲੇ ਹਨ, ਉਨ੍ਹਾਂ 'ਚ 5 ਮਾਮਲੇ ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ 'ਚ 3 ਮਾਮਲੇ, ਅੰਮ੍ਰਿਤਸਰ 'ਚ 6 ਮਾਮਲੇ ਅਤੇ ਜ਼ਿਲ੍ਹਾ ਫ਼ਰੀਦਕੋਟ 'ਚ 4 ਨਵੇਂ ਮਰੀਜ਼ ਸਾਹਮਣੇ ਆਏ ਹਨ।

 

ਇਨ੍ਹਾਂ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਅੱਜ ਹਸਪਤਾਲ 'ਚੋਣ ਮਿਲੀ ਛੁੱਟੀ :
ਅੱਜ ਜਲੰਧਰ ਦੇ 18, ਪਟਿਆਲਾ ਦੇ 5, ਸ੍ਰੀ ਮੁਕਤਸਰ ਸਾਹਿਬ ਦੇ 36, ਰੋਪੜ ਤੇ 5, ਫ਼ਰੀਦਕੋਟ ਦੇ 34 ਅਤੇ ਬਠਿੰਡਾ ਦੇ 11 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲੀ ਹੈ।

 

ਜਾਣੋ ਕਿਹੜੇ ਸੂਬੇ 'ਚ ਹੁਣ ਤਕ ਕਿੰਨੇ ਕੋਰੋਨਾ ਮਰੀਜ਼ ਮਿਲੇ :
ਅੰਮ੍ਰਿਤਸਰ 307, ਜਲੰਧਰ 207, ਤਰਨ ਤਾਰਨ 154, ਲੁਧਿਆਣਾ 144, ਗੁਰਦਾਸਪੁਰ 122, ਸ਼ਹੀਦ ਭਗਤ ਸਿੰਘ ਨਗਰ 106, ਮੋਹਾਲੀ 102, ਪਟਿਆਲਾ 100, ਹੁਸ਼ਿਆਰਪੁਰ 92,  ਸੰਗਰੂਰ 88, ਸ੍ਰੀ ਮੁਕਤਸਰ ਸਾਹਿਬ 65, ਮੋਗਾ 59, ਰੋਪੜ 60, ਸ੍ਰੀ ਫ਼ਤਿਹਗੜ੍ਹ ਸਾਹਿਬ 56, ਫ਼ਰੀਦਕੋਟ 59, ਫ਼ਿਰੋਜ਼ਪੁਰ 44, ਫ਼ਾਜਿਲਕਾ 44, ਬਠਿੰਡਾ 41, ਮਾਨਸਾ 32, ਪਠਾਨਕੋਟ 29, ਕਪੂਰਥਲਾ 32 ਅਤੇ ਬਰਨਾਲਾ 'ਚ 21 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Coronavirus 18 new case found today