ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਸੁਰੱਖਿਆ ਬਲਾਂ `ਚ ਭਰਤੀ ਲਈ ਪੰਜਾਬ ਸਰਕਾਰ ਦੇਵੇਗੀ ਨੌਜਵਾਨਾਂ ਨੂੰ ਮੁਫਤ ਟ੍ਰੇਨਿੰਗ

ਕੇਂਦਰੀ ਸੁਰੱਖਿਆ ਬਲਾਂ `ਚ ਭਰਤੀ ਲਈ ਪੰਜਾਬ ਸਰਕਾਰ ਦੇਵੇਗੀ ਨੌਜਵਾਨਾਂ ਨੂੰ ਮੁਫਤ ਟ੍ਰੇਨਿੰਗ

ਕੇਂਦਰੀ ਸੁਰੱਖਿਆ ਬਲਾਂ ’ਚ 55 ਹਜ਼ਾਰ ਕਾਂਸਟੇਬਲਾਂ ਦੀ ਕੀਤੀ ਜਾਣ ਵਾਲੀ ਭਰਤੀ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਸਿਖਲਾਈ ਦਿੱਤੀ ਜਾਵੇਗੀ। ਭਾਰਤ ਸਰਕਾਰ ਦੇ ਅਧੀਨ ਸਟਾਫ ਸਿਲੈਕਸ਼ਨ ਬੋਰਡ ਵਲੋਂ ਦੇਸ਼ ਦੇ ਵੱਖ ਵੱਖ ਪੈਰਾਮਿਲਟਰੀ ਫੋਰਸਿਜ ਬੀਐਸਐਫ, ਐਸਆਈਐਸਐਫ, ਸੀਆਰਪੀਐਫ, ਆਈਟੀਬੀਪੀ, ਐਸਐਸਬੀ, ਐਨਆਈਏ, ਐਸਐਸਐਫ ਅਤੇ ਅਸਾਮ ਰਾਈਫਲ `ਚ ਕੁੱਲ 54,953 ਖਾਲੀ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਇੰਨਾਂ ਪੋਸਟਾਂ ਲਈ 17 ਸਤੰਬਰ 2018 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਭਰਤੀ ਲਈ ਨੌਜਵਾਨ ਖੁਦ ਆਨਲਾਈਨ ਅਪਲਾਈ ਕਰਨ ਅਤੇ ਇਸ ਮੌਕੇ ਦਾ ਲਾਭ ਲੈਣ।


ਸੂਬੇ ਦੇ ਰੋਜ਼ਗਾਰ ਉੱਤਪਤੀ ਕਮਿਸ਼ਨਰ ਰਾਹੁਲ ਤਿਵਾੜੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ ’ਚ ਭਰਤੀ ਲਈ ਸਫਲ ਬਣਾਉਣ ਲਈ ਸਰੀਰਕ ਅਤੇ ਲਿਖਤੀ ਪ੍ਰੀਖਿਆ ਲਈ ਨੌਜਵਾਨਾਂ ਨੂੰ ਤਿਆਰ ਕਰਨ ਹਿੱਤ ਪੰਜਾਬ ਪੁਲਿਸ ਦੀ ਮਦਦ ਨਾਲ 25 ਥਾਵਾਂ ‘ਤੇ ਟਰੇਨਿੰਗ ਸੈਂਟਰ ਬਣਾਏ ਗਏ ਹਨ।

 

ਇਹ ਕੇਂਦਰ ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਬਟਾਲਾ, ਗੁਰਦਾਸਪੁਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਪਟਿਆਲਾ, ਸੰਗਰੂਰ, ਬਰਨਾਲਾ, ਹੁਸ਼ਿਆਰਪੁਰ, ਕਪੂਰਥਲਾ (ਪੁਲਿਸ ਲਾਈਨ), ਪੀਏਪੀ ਹੈੱਡ ਕੁਆਰਟਰ ਜਲੰਧਰ, ਰੂਪਨਗਰ, ਐਸ ਬੀ ਐਸ ਨਗਰ, ਐਸ ਏ ਐਸ ਨਗਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਖੰਨਾ, ਲੁਧਿਆਣਾ, ਜਗਰਾਉਂ, ਲੁਧਿਆਣਾ ਵਿਖੇ ਬਣਾਏ ਗਏ ਹਨ।

 

ਟ੍ਰੇਨਿੰਗ ਲੈਣ ਦੇ ਚਾਹਵਾਨ 5 ਤੇ 6 ਸਤੰਬਰ ਨੂੰ ਸਵੇਰੇ 11 ਵਜੇ ਤੱਕ ਆਪਣੇ ਨੇੜਲੇ ਸੈਂਟਰ `ਚ ਸਰੀਰਕ ਮਾਪਦੰਡ ਚੈਕ ਕਰਵਾਉਣ ਲਈ ਰਿਪੋਰਟ ਕਰ ਸਕਦੇ ਹਨ। ਇਸ ਤੋਂ ਬਾਅਦ ਰਜਿਸਟਰ ਨਹੀਂ ਕੀਤੇ ਜਾਣਗੇ। ਸਰੀਰਕ ਸਿਖਲਾਈ ਕੈਂਪ ਤੋਂ ਬਾਅਦ ਲਿਖਤੀ ਟੈਸਟ ਲਈ 2 ਮਹੀਨਿਆਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUNJAB DECIDES TO PROVIDE FREE TRAINING TO YOUTH FOR RECRUITMENT TO 55000 POSTS IN CENTRAL SECURITY FORCES