ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਸੀਟਾਂ ਦਾ ਐਲਾਨ

ਡਾ. ਧਰਮਵੀਰ ਗਾਂਧੀ ਤੇ ਸੁਖਪਾਲ ਸਿੰਘ ਖਹਿਰਾ ਦੀ ਫ਼ਾਈਲ ਤਸਵੀਰ

ਪੰਜਾਬ ਡੈਮੋਕ੍ਰੈਟਿਕ ਅਲਾਇੰਸ (PDA) ਨੇ ਅੱਜ ਆਪਣੀਆਂ ਸੀਟਾਂ ਤੇ ਕੁਝ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

 

 

ਉਮੀਦਵਾਰਾਂ ਤੇ ਉਨ੍ਹਾਂ ਦੇ ਸੰਸਦੀ ਹਲਕਿਆਂ ਦੇ ਨਾਂਅ ਇਸ ਪ੍ਰਕਾਰ ਹਨ:

 

 

ਡਾ. ਧਰਮਵੀਰ ਗਾਂਧੀ – ਪਟਿਆਲਾ

ਮਨਵਿੰਦਰ ਸਿੰਘ ਗਿਆਸਪੁਰ – ਫ਼ਤਿਹਗੜ੍ਹ ਸਾਹਿਬ

ਵਿਕਰਮ ਸਿੰਘ ਸੋਢੀ – ਅਨੰਦਪੁਰ ਸਾਹਿਬ

ਚੌਧਰੀ ਖ਼ੁਸ਼ੀ ਰਾਮ ਸੇਵਾ–ਮੁਕਤ ਆਈਏਐੱਸ – ਹੁਸ਼ਿਆਰਪੁਰ

ਬਲਵਿੰਦਰ ਕੁਮਾਰ – ਜਲੰਧਰ

ਪਰਮਜੀਤ ਕੌਰ ਖਾਲੜਾ – ਖਡੂਰ ਸਾਹਿਬ

ਮਾਸਟਰ ਬਲਦੇਵ ਸਿੰਘ ਜੈਤੋ – ਫ਼ਰੀਦਕੋਟ

 

 

ਸੀਪੀਆਈ ਨੂੰ ਫ਼ਿਰੋਜ਼ਪੁਰ ਸੀਟ ਤੇ ਮੰਗਤ ਰਾਮ ਪਾਸਲਾ ਦੀ ਆਰਐੱਮਪੀਆਈ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਦਿੱਤੀ ਗਈ ਹੈ।

 

 

ਲੋਕ ਇਨਸਾਫ਼ ਪਾਰਟੀ ਆਪਣੇ ਉਮੀਦਵਾਰ ਲੁਧਿਆਣਾ ਤੇ ਅੰਮ੍ਰਿਤਸਰ ਹਲਕਿਆਂ ਤੋਂ ਖੜ੍ਹੇ ਕਰੇਗੀ। ਗੱਠਜੋੜ ਦੇ ਆਗੂ ਨੇ ਕਿਹਾ ਕਿ ਟਕਸਾਲੀ ਅਕਾਲੀਆਂ ਨੂੰ ਅਨੰਦਪੁਰ ਸਾਹਿਬ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕਰਨਾ ਚਾਹੀਦਾ ਸੀ ਪਰ ਉਸ ਪਾਰਟੀ ਨਾਲ ਗੱਠਜੋੜ ਦੇ ਰਾਹ ਹਾਲੇ ਵੀ ਖੁੱਲ੍ਹੇ ਹਨ।

 

 

ਇਸ ਗੱਠਜੋੜ ਵਿੱਚ ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੀ ‘ਪੰਜਾਬੀ ਏਕਤਾ ਪਾਰਟੀ’, ਬੈਂਸ ਭਰਾਵਾਂ ਦੀ ‘ਲੋਕ ਇਨਸਾਫ਼ ਪਾਰਟੀ’, ਬਹੁਜਨ ਸਮਾਜ ਪਾਰਟੀ, ਆਰਐੱਮਪੀਆਈ, ਪਟਿਆਲਾ ਤੋਂ ਐੱਮਪੀ ਡਾ. ਧਰਮਵੀਰ ਗਾਂਧੀ ਜਿਹੀਆਂ ਪਾਰਟੀਆਂ ਤੇ ਸ਼ਖ਼ਸੀਅਤਾਂ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Democratic Alliance announce Seats