ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ ਵਿਕਾਸ ਅਥਾਰਟੀਆਂ ਵੱਲੋਂ ਜਾਇਦਾਦਾਂ ਦੀ ਈ-ਨਿਲਾਮੀ 1 ਅਗਸਤ ਤੋਂ

ਸੰਕੇਤਿਕ ਤਸਵੀਰ

 

ਪੁੱਡਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰ ਰਹੀਆਂ ਹੋਰ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਕਿ ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.), ਗਲਾਡਾ, ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਅਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਵੱਲੋਂ ਸੂਬੇ ਭਰ ਵਿੱਚ ਆਪਣੇ ਅਧਿਕਾਰ ਖੇਤਰ ਹੇਠ ਆਉਂਦੀਆਂ ਵੱਖ-ਵੱਖ ਪ੍ਰਾਪਰਟੀਆਂ ਦੀ ਮਹੀਨਾਵਾਰ ਈ-ਨਿਲਾਮੀ 1 ਅਗਸਤ, 2019 ਤੋਂ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ। ਪੀ.ਡੀ.ਏ ਦੀ ਈ-ਨਿਲਾਮੀ 14 ਅਗਸਤ ਜਦਕਿ ਬਾਕੀ ਸਾਰੀਆਂ ਵਿਕਾਸ ਅਥਾਰਟੀਆਂ ਦੀ ਈ-ਨਿਲਾਮੀ 13 ਅਗਸਤ ਤੱਕ ਹੋਵੇਗੀ। 

 

ਇਹ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱÎਸਿਆ ਕਿ ਇਸ ਨਿਲਾਮੀ ਵਿਚ ਲੋਕਾਂ ਨੂੰ ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਖਰੀਦਣਾਂ ਦਾ ਮੌਕਾ ਮਿਲੇਗਾ। 

 

ਈ-ਨਿਲਾਮੀ ਦੌਰਾਨ ਗਮਾਡਾ ਦੇ ਅਧਿਕਾਰ ਖੇਤਰ ਅਧੀਨ ਆਈ.ਟੀ. ਸਿਟੀ ਵਿਖੇ ਉਦਯੋਗਿਕ ਪਲਾਟ ਖਰੀਦੇ ਜਾ ਸਕਦੇ ਹਨ ਜੋ ਕਿ ਮੋਹਾਲੀ ਕੌਮਾਂਤਰੀ ਏਅਰਪੋਰਟ ਦੇ ਨਜ਼ਦੀਕ ਹਨ। ਇਸੇ ਤਰ੍ਹਾਂ ਰਾਜਪੁਰਾ ਸਥਿਤ ਉਦਯੋਗਿਕ ਪਲਾਟਾਂ ਦੀ ਵੀ ਨਿਲਾਮੀ ਕੀਤੀ ਜਾਵੇਗੀ।

 

 ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਸੈਕਟਰ 32-ਏ ਵਿਚਲੀ ਇਕ ਹੋਟਲ ਸਾਈਟ, ਆਈ.ਟੀ. ਸਿਟੀ, ਐਸ.ਏ.ਐਸ. ਨਗਰ 'ਚ ਦੋ ਹੋਟਲ ਸਾਈਟਾਂ ਅਤੇ ਨਿਊ ਚੰਡੀਗੜ੍ਹ ਵਿਖੇ ਇਕ ਪੈਟਰੋਲ ਪੰਪ ਸਾਈਟ ਨੂੰ ਖ਼ਰੀਦਣ ਦਾ ਵੀ ਲੋਕਾਂ ਨੂੰ ਮੌਕਾ ਮਿਲੇਗਾ। ਬਟਾਲਾ ਦੇ ਨਿਊ ਅਰਬਨ ਅਸਟੇਟ ਵਿਖੇ ਇਕ ਸਕੂਲ ਸਾਈਟ ਅਤੇ ਹੋਰ ਵਪਾਰਕ ਥਾਂਵਾਂ ਵੀ ਇਸ ਈ-ਨਿਲਾਮੀ ਦੌਰਾਨ ਖਰੀਦੀਆਂ ਜਾ ਸਕਦੀਆਂ ਹਨ।

 

 ਬੁਲਾਰੇ ਅਨੁਸਾਰ ਇਸ ਦੌਰਾਨ ਛੋਟੀਆਂ ਕਮਰਸ਼ੀਅਲ ਸਾਈਟਾਂ ਜਿਵੇਂ ਕਿ ਐਸ.ਸੀ.ਐਫ., ਬੂਥ, ਐਸ.ਸੀਓਜ਼, ਬਿਲਟ-ਅਪ ਬੂਥ, ਦੋ ਮੰਜ਼ਿਲਾਂ ਦੁਕਾਨਾਂ ਅਤੇ ਰਿਹਾਇਸ਼ੀ ਪਲਾਟਾਂ ਆਦਿ ਦੀ ਨਿਲਾਮੀ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਦੀਆਂ ਥਾਂਵਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਹਨ। ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ www.puda.e-auctions.in ਵੇਖੀ ਜਾ ਸਕਦੀ ਹੈ।

 

 ਉਨ੍ਹਾਂ ਦੱਸਿਆ ਕਿ ਅਥਾਰਟੀਆਂ ਵੱਲੋਂ ਪਹਿਲਾਂ ਕੀਤੀਆਂ ਈ-ਨਿਲਾਮੀਆਂ ਬਹੁਤ ਸਫ਼ਲ ਰਹੀਆਂ ਹਨ ਅਤੇ ਜੁਲਾਈ ਮਹੀਨੇ ਦੌਰਾਨ ਈ-ਨਿਲਾਮੀ ਤੋਂ 72 ਕਰੋੜ ਰੁਪਏ ਦੇ ਕਰੀਬ ਆਮਦਨ ਹੋਈ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Development Authorities to hold e-auction of properties from August 1