ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ: ਚੰਗੇ ਵਿਵਹਾਰ ਵਾਲੇ ‘ਖ਼ਤਰਨਾਕ` ਕੈਦੀਆਂ ਨੂੰ ਮਿਲਣਗੀਆਂ ਇਹ ਸਹੂਲਤਾਂ

ਪੰਜਾਬ: ਚੰਗੇ ਵਿਵਹਾਰ ਵਾਲੇ ‘ਖ਼ਤਰਨਾਕ` ਕੈਦੀਆਂ ਨੂੰ ਮਿਲਣਗੀਆਂ ਇਹ ਸਹੂਲਤਾਂ

ਪੰਜਾਬ ਦੀਆਂ ਜੇਲ੍ਹਾਂ `ਚ ਉੱਚ-ਸੁਰੱਖਿਆ ਪ੍ਰਾਪਤ ਕੋਠੜੀਆਂ ਵਿੱਚ ਕੈਦ ਚੰਗੇ ਵਿਵਹਾਰ ਵਾਲੇ ਗੈਂਗਸਟਰਾਂ ਤੇ ਹੋਰ ਖ਼ਤਰਨਾਕ ਅਪਰਾਧੀਆਂ ਨੂੰ ਸੁਧਰਨ ਦਾ ਇੱਕ ਮੌਕਾ ਹੁਣ ਸੂਬਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਜੇਲ੍ਹ ਵਿਭਾਗ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਚੰਗੇ ਵਿਵਹਾਰ ਵਾਲੇ ਗੈਂਗਸਟਰਾਂ ਤੇ ਹੋਰ ਅਜਿਹੇ ਖ਼ਤਰਨਾਕ ਅਪਰਾਧੀਆਂ `ਤੇ ਜੇਲ੍ਹ `ਚ ਲੱਗੀਆਂ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਜਾਵੇਗੀ।


ਹੁਣ ਚੰਗੇ ਵਿਵਹਾਰ ਵਾਲੇ ਅਜਿਹੇ ਅਪਰਾਧੀਆਂ/ਕੈਦੀਆਂ ਨੂੰ ਤੰਗ ਕੋਠੜੀਆਂ ਦੀ ਥਾਂ ਖੁੱਲ੍ਹੀਆਂ ਥਾਵਾਂ `ਤੇ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਹੁਨਰਮੰਦ ਵੀ ਬਣਾਇਆ ਜਾਵੇਗਾ। ਉਹ ਮਿੱਥੇ ਸਮੇਂ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਸਕਿਆ ਕਰਨਗੇ।


ਖ਼ਤਰਨਾਕ ਅਪਰਾਧੀਆਂ ਨੂੰ ਨਵੇਂ ਉਸਾਰੇ ਵਿਸ਼ੇਸ਼ ਸੈੱਲਾਂ ਵਿੱਚ ਰੱਖਣ ਬਾਰੇ ਫ਼ੈਸਲਾ ਜਨਵਰੀ 2017 `ਚ ਲਿਆ ਗਿਆ ਸੀ। ਨਾਭਾ ਜੇਲ੍ਹ `ਚੋਂ ਕੈਦੀਆਂ ਦੇ ਫ਼ਰਾਰ ਹੋਣ ਦੀ ਘਟਨਾ ਤੋਂ ਬਾਅਦ ਖ਼ਤਰਨਾਕ ਅਪਰਾਧੀਆਂ ਨੂੰ ਬਾਕੀ ਕੈਦੀਆਂ ਤੋਂ ਵੱਖ ਇਕੱਲੇ-ਇਕੱਲੇ ਤੰਗ ਕੋਠੜੀਆਂ `ਚ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ। ਤਦ ਜੇਲ੍ਹਾਂ `ਚ ਕੈਦੀਆਂ ਵੱਲੋਂ ਸ਼ਰੇਆਮ ਮੋਬਾਇਲ ਫ਼ੋਨ ਵਰਤਣ ਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰੱਖਣ ਦੇ ਕਈ ਮਾਮਲੇ ਸਾਹਮਣੇ ਆਏ ਸਨ।


ਤਦ 200 ਦੇ ਲਗਭਗ ਅਪਰਾਧੀਆਂ ਨੂੰ ਅਜਿਹੀਆਂ ਵਿਸ਼ੇਸ਼ ਕੋਠੜੀਆਂ `ਚ ਤਬਦੀਲ ਕੀਤਾ ਗਿਆ ਸੀ; ਜਿੱਥੇ ਉਨ੍ਹਾਂ ਨੂੰ ਹੋਰ ਕੈਦੀਆਂ ਨਾਲ ਗੱਲਬਾਤ ਕਰਨ ਦਾ ਕਦੇ ਕੋਈ ਮੌਕਾ ਨਹੀਂ ਮਿਲਦਾ ਤੇ ਉਨ੍ਹਾਂ `ਤੇ ਸੀਸੀਟੀਵੀ ਕੈਮਰਿਆਂ ਰਾਹੀਂ ਲਗਾਤਾਰ ਨਜ਼ਰ ਵੀ ਰੱਖੀ ਜਾਂਦੀ ਹੈ।


ਅਜਿਹੇ ਅਪਰਾਧੀਆਂ ਦੀਆਂ ਅਦਾਲਤੀ ਸੁਣਵਾਈਆਂ ਵੀ ਹੁਣ ਵਿਡੀਓ ਕਾਨਫ਼ਰੰਸਿੰਗ ਰਾਹੀਂ ਕੀਤੀਆਂ ਜਾਂਦੀਆਂ ਹਨ।


ਪੰਜਾਬ ਦੇ ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਖ਼ਤਰਨਾਕ ਕਿਸਮ ਦੇ ਕੈਦੀਆਂ ਨੂੰ ਮੁੱਖਧਾਰਾ `ਚ ਸ਼ਾਮਲ ਹੋਣ ਦਾ ਇਹ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ। ਅਜਿਹੇ ਕੈਦੀਆਂ ਲਈ ਹੁਣ ਯੋਗਾ ਕਲਾਸਾਂ ਲਾਈਆਂ ਜਾਣਗੀਆਂ ਤੇ ਉਨ੍ਹਾਂ ਨੂੰ ਪੜ੍ਹਨ ਲਈ ਕਿਤਾਬਾਂ ਦਿੱਤੀਆਂ ਜਾਣਗੀਆਂ। ਜੇ ਉਨ੍ਹਾਂ `ਚੋਂ ਕੋਈ ਚੰਗਾ ਵਿਵਹਾਰ ਵਿਖਾਏਗਾ, ਤਾਂ ਉਨ੍ਹਾਂ ਲਈ ਨਿਸਮ ਨਰਮ ਕਰ ਦਿੱਤੇ ਜਾਣਗੇ।


ਸ੍ਰੀ ਚੌਧਰੀ ਨੇ ਕਿਹਾ ਕਿ ਵਿਸ਼ੇਸ਼ ਕੋਠੜੀਆਂ `ਚ ਰੱਖੇ 60 ਤੋਂ 70 ਕੈਦੀਆਂ ਨੇ ਚੰਗਾ ਵਿਵਹਾਰ ਵਿਖਾਇਆ ਹੈ ਤੇ ਉਹ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਵੀ ਤਿਆਰ ਹਨ। ਉਨ੍ਹਾਂ ਨੂੰ ਹੁਣ ਖੁੱਲ੍ਹੇ ਸਥਾਨਾਂ `ਤੇ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਹੁਨਰਮੰਦ ਵੀ ਬਣਾਇਆ ਜਾਵੇਗਾ। ‘ਪਰ ਜੇ ਉਹ ਮੁੜ ਮੋਬਾਇਲ ਫ਼ੋਨ ਵਰਤਣ ਤੇ ਅਜਿਹੀਆਂ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ `ਚ ਸ਼ਾਮਲ ਹੋ ਜਾਣਗੇ, ਤਾਂ ਉਨ੍ਰਾਂ ਨੂੰ ਮੁੜ ਉਨ੍ਹਾਂ ਹੀ ਖ਼ਾਸ ਕੋਠੜੀਆਂ `ਚ ਡੱਕ ਦਿੱਤਾ ਜਾਵੇਗਾ ਤੇ ਫਿਰ ਕਦੀ ਉਨ੍ਹਾਂ ਨੂੰ ਅਜਿਹੀ ਛੋਟ ਨਹੀਂ ਮਿਲ ਸਕੇਗੀ।`


ਬੀਤੀ 24 ਦਸੰਬਰ ਨੂੰ ਚੰਡੀਗੜ੍ਹ `ਚ ਪੰਜਾਬ ਦੇ ਸਾਰੇ ਜੇਲ੍ਹ ਸੁਪਰਇੰਟੈਂਡੈਂਟਸ ਦੀ ਇੱਕ ਮੀਟਿੰਗ ਦੌਰਾਨ ਇਸ ਮਾਮਲੇ `ਤੇ ਵਿਚਾਰ-ਚਰਚਾ ਹੋਈ ਸੀ। ਤਦ ਸੁਰੱਖਿਆ ਨਾਲ ਸਬੰਧਤ ਮਾਮਲੇ ਵੀ ਵਿਚਾਰੇ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab dreaded prisoners will get these facilities in jails