ਅਗਲੀ ਕਹਾਣੀ

ਪੰਜਾਬ ਨੇ ਜਾਇਦਾਦਾਂ ਦੀ ਈ-ਨੀਲਾਮੀ ਕਰ ਕਮਾਏ ਕਰੋੜਾਂ ਰੁਪਏ

ਪੁੱਡਾ ਅਤੇ ਹੋਰ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਗਮਾਡਾ, ਪੀ.ਡੀ.., ਜੇ.ਡੀ.., ਗਲਾਡਾ, .ਡੀ.. ਅਤੇ ਬੀ.ਡੀ.. ਨੇ ਆਈ.ਟੀ. ਉਦਯੋਗਿਕ ਪਲਾਟਾਂ ਅਤੇ ਵਪਾਰਕ ਜਾਇਦਾਦਾਂ ਦੀ ਨਿਲਾਮੀ ਤੋਂ 54.51 ਕਰੋੜ ਰੁਪਏ ਕਮਾਏ ਹਨ ਜਿਹਨਾਂ ਜਾਇਦਾਦਾਂ ਦੀ ਨਿਲਾਮੀ ਕੀਤੀ ਗਈ, ਉਹਨਾਂ ਵਿੱਚ ਸੂਬੇ ਭਰ ਵਿੱਚ ਸਥਿਤ ਮਲਟੀਯੂਜ਼ ਸਾਈਟ, ਐਸ.ਸੀ.ਓਜ਼., ਐਸ.ਸੀ.ਐਫਜ਼., ਬੂਥ, ਦੁਕਾਨਾਂ, ਦੋ ਮੰਜ਼ਿਲਾ ਦੁਕਾਨਾਂ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ ਇਹ -ਨਿਲਾਮੀ 01 ਸਤੰਬਰ 2019 ਤੋਂ ਸ਼ੁਰੂ ਹੋਈ ਸੀ


ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਆਈ.ਟੀ. ਸਿਟੀ ਵਿਖੇ ਸਥਿਤ ਆਈ.ਟੀ. ਉਦਯੋਗਿਕ ਪਲਾਟਾਂ ਦੇ ਨਾਲ-ਨਾਲ ਐਸ..ਐਸ. ਨਗਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਐਸ.ਸੀ.ਓਜ਼. ਅਤੇ ਰਿਹਾਇਸ਼ੀ ਪਲਾਟਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਗਈ ਇਹਨਾਂ ਜਾਇਦਾਦਾਂ ਦੀ ਨਿਲਾਮੀ ਤੋਂ ਗਮਾਡਾ ਨੂੰ 24.89 ਕਰੋੜ ਰੁਪਏ ਦੀ ਕਮਾਈ ਹੋਈ


ਉਨਾਂ ਅੱਗੇ ਦੱਸਿਆ ਕਿ ਪੁੱਡਾ ਨੇ ਵੱਖ ਵੱਖ ਥਾਵਾਂਤੇ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਦੀ ਨਿਲਾਮੀ ਤੋਂ 20.31 ਕਰੋੜ ਰੁਪਏ ਕਮਾਏ
ਬੁਲਾਰੇ ਅਨੁਸਾਰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਜਾਇਦਾਦਾਂ ਦੀ ਨਿਲਾਮੀ ਤੋਂ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ..) ਨੇ 2.60 ਕਰੋੜ ਰੁਪਏ, ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ 3.90 ਕਰੋੜ ਰੁਪਏ, ਬਠਿੰਡਾ ਵਿਕਾਸ ਅਥਾਰਟੀ (ਬੀ.ਡੀ..) ਨੇ 1.43 ਕਰੋੜ ਰੁਪਏ, ਅੰਮਿ੍ਰਤਸਰ ਵਿਕਾਸ ਅਥਾਰਟੀ (.ਡੀ..) ਨੇ 85.50 ਲੱਖ ਰੁਪਏ ਅਤੇ ਜਲੰਧਰ ਵਿਕਾਸ ਅਥਾਰਟੀ (ਜੇ.ਡੀ..) ਨੇ 53.38 ਲੱਖ ਰੁਪਏ ਦੀ ਕਮਾਈ ਕੀਤੀ


ਉਹਨਾਂ ਦੱਸਿਆ ਕਿ ਨਿਲਾਮ ਕੀਤੀਆਂ ਗਈਆਂ ਜਾਇਦਾਦਾਂ ਪਟਿਆਲਾ, ਲੁਧਿਆਣਾ, ਐਸ..ਐਸ.ਨਗਰ, ਜਲੰਧਰ, ਬਠਿੰਡਾ, ਅੰਮਿ੍ਰਤਸਰ, ਗੁਰਦਾਸਪੁਰ, ਬਟਾਲਾ ਅਤੇ ਮਲੋਟ ਵਿੱਚ ਹਨ ਸਫ਼ਲ ਬੋਲੀਕਾਰਾਂ ਨੂੰ ਨਿਲਾਮੀ ਸ਼ਡਿਊਲ ਅਨੁਸਾਰ ਇਹਨਾਂ ਸਾਈਟਾਂ ਦਾ ਕਬਜ਼ਾ ਸੌਂਪ ਦਿੱਤਾ ਜਾਵੇਗਾ ਜਦਕਿ ਅਸਫ਼ਲ ਬੋਲੀਕਾਰਾਂ ਦੀ ਬਿਆਨਾ ਰਾਸ਼ੀ ਜਲਦ ਵਾਪਸ ਕਰ ਦਿੱਤੀ ਜਾਵੇਗੀ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab earns crores of rupees e-auction