ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਵੱਖ-ਵੱਖ ਥਾਈਂ ਪੈ ਰਿਹੈ ਮੀਂਹ, ਮੁੜ ਵਧੀ ਠੰਢ

ਅੱਜ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮੀਂਹ ਪੈ ਰਿਹਾ ਹੈ। ਇਸ ਨਾਲ ਦਿਨ ਦਾ ਤਾਪਮਾਨ ਡਿੱਗ ਗਿਆ ਹੈ ਅਤੇ ਠੰਢ ਵੱਧ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ 'ਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਹੈ। 7 ਤੇ 8 ਜਵਨਰੀ ਨੂੰ ਵੀ ਪੰਜਾਬ ਦੀ ਕਈ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿਣਗੇ।
 

 

ਮੀਂਹ ਤੋਂ ਬਾਅਦ ਅੱਜ ਗੁਰਦਾਸਪੁਰ ਦਾ ਤਾਪਮਾਨ 4.6 ਡਿਗਰੀ, ਅੰਮ੍ਰਿਤਸਰ 'ਚ 8.2 ਡਿਗਰੀ, ਪਟਿਆਲਾ 6.4 ਡਿਗਰੀ, ਚੰਡੀਗੜ੍ਹ, 8.2 ਡਿਗਰੀ, ਫਰੀਦਕੋਟ 'ਚ 9 ਡਿਗਰੀ, ਲੁਧਿਆਣਾ 'ਚ 10 ਡਿਗਰੀ, ਬਠਿੰਡਾ 'ਚ 9.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
 

 

ਸੋਮਵਾਰ ਸਵੇਰੇ ਜਦੋਂ ਲੋਕਾਂ ਦੀ ਅੱਖ ਖੁੱਲ੍ਹੀ ਤਾਂ ਕਈ ਥਾਵਾਂ 'ਤੇ ਮੀਂਹ ਪੈ ਰਿਹਾ ਸੀ। ਹਾਲਾਂਕਿ ਬੱਦਲਵਾਈ ਐਤਵਾਰ ਨੂੰ ਹੀ ਹੋ ਗਈ ਸੀ। ਸਵੇਰ ਤੋਂ ਸ਼ੁਰੂ ਹੋਈ ਬਾਰਿਸ਼ ਦੁਪਹਿਰ 12.30 ਵਜੇ ਤਕ ਹੁੰਦੀ ਰਹੀ। ਉੱਥੇ ਹੀ ਬਾਰਿਸ਼ ਕਾਰਨ ਸੜਕਾਂ 'ਤੇ ਟ੍ਰੈਫਿਕ ਜਾਮ ਵਰਗੇ ਹਾਲਾਤ ਬਣ ਗਏ।
 

 

ਜ਼ਿਕਰਯੋਗ ਹੈ ਕਿ ਦਸੰਬਰ 2019 'ਚ ਠੰਢ ਨੇ ਪਿਛਲੇ 40 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਅੰਕੜਿਆਂ ਮੁਤਾਬਿਕ 22 ਦਸੰਬਰ ਨੂੰ ਠੰਢ ਨੇ ਰਿਕਾਰਡ ਤੋੜਿਆ ਸੀ। ਇਸ ਤੋਂ ਪਹਿਲਾਂ ਸਾਲ 1978 'ਚ 22 ਦਸੰਬਰ ਨੂੰ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।
 

 

 

 
 
 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab experience light rains