ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਤੋਂ ਨਾਖ਼ੁਸ਼ ਹਨ ਪੰਜਾਬ ਦੇ ਕਿਸਾਨ, ਮਲੋਟ ਚ ਰੋਕੀ ਸੀ ਆਵਾਜਾਈ

ਮੋਦੀ ਤੋਂ ਨਾਖ਼ੁਸ਼ ਹਨ ਪੰਜਾਬ ਦੇ ਕਿਸਾਨ, ਮਲੋਟ ਚ ਰੋਕੀ ਸੀ ਆਵਾਜਾਈ

1 / 3ਮੋਦੀ ਤੋਂ ਨਾਖ਼ੁਸ਼ ਹਨ ਪੰਜਾਬ ਦੇ ਕਿਸਾਨ, ਮਲੋਟ ਚ ਰੋਕੀ ਸੀ ਆਵਾਜਾਈ

ਮੋਦੀ ਤੋਂ ਨਾਖ਼ੁਸ਼ ਹਨ ਪੰਜਾਬ ਦੇ ਕਿਸਾਨ, ਮਲੋਟ ਚ ਰੋਕੀ ਸੀ ਆਵਾਜਾਈ

2 / 3ਮੋਦੀ ਤੋਂ ਨਾਖ਼ੁਸ਼ ਹਨ ਪੰਜਾਬ ਦੇ ਕਿਸਾਨ, ਮਲੋਟ ਚ ਰੋਕੀ ਸੀ ਆਵਾਜਾਈ

ਮੋਦੀ ਤੋਂ ਨਾਖ਼ੁਸ਼ ਹਨ ਪੰਜਾਬ ਦੇ ਕਿਸਾਨ, ਮਲੋਟ ਚ ਰੋਕੀ ਸੀ ਆਵਾਜਾਈ

3 / 3ਮੋਦੀ ਤੋਂ ਨਾਖ਼ੁਸ਼ ਹਨ ਪੰਜਾਬ ਦੇ ਕਿਸਾਨ, ਮਲੋਟ ਚ ਰੋਕੀ ਸੀ ਆਵਾਜਾਈ

PreviousNext

ਪੰਜਾਬ ਦੇ ਕਿਸਾਨਾਂ ਦਾ ਇੱਕ ਵਰਗ ਅਜਿਹਾ ਵੀ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਕੀਤੇ ਐਲਾਨਾਂ ਤੋਂ ਖ਼ੁਸ਼ ਨਹੀਂ ਹੈ। ਅਜਿਹੇ ਕੁਝ ਕਿਸਾਨਾਂ ਦਾ ਇੱਕ ਸਮੂਹ ਜਦੋਂ ਕੱਲ੍ਹ ਮਲੋਟ ਵਿਖੇ ਪ੍ਰਧਾਨ ਮੰਤਰੀ ਦੀ ‘ਕਿਸਾਨ ਕਲਿਆਣ` ਰੈਲੀ ਵਿੱਚ ਆਪਣਾ ਰੋਸ ਪ੍ਰਗਟਾਉਣ ਲਈ ਜਾ ਰਿਹਾ ਸੀ, ਤਦ ਉਨ੍ਹਾਂ ਨੂੰ ਉੱਥੇ ਅੰਦਰ ਜਾਣ ਤੋਂ ਰੋਕਿਆ ਗਿਆ। ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬੈਨਰ ਹੇਠ ਸੈਂਕੜੇ ਕਿਸਾਨਾਂ ਨੇ ਰੋਹ ਅਤੇ ਰੋਸ ਵਜੋਂ ਰੈਲੀ ਤੋਂ ਕੁਝ ਕਿਲੋਮੀਟਰ ਦੂਰ ਰਾਸ਼ਟਰੀ ਰਾਜਮਾਰਗ 15 `ਤੇ ਆਵਾਜਾਈ ਠੱਪ ਕਰ ਦਿੱਤੀ।

ਕਿਸਾਨ ਇੱਥੇ ਕਾਲੀਆਂ ਝੰਡੀਆਂ ਲੈ ਕੇ ਪ੍ਰਧਾਨ ਮੰਤਰੀ ਵਿਰੁੱਧ ਰੋਸ ਪ੍ਰਗਟਾਉਣ ਲਈ ਪੁੱਜੇ ਸਨ। ਅਜਿਹੇ ਜਿ਼ਆਦਾਤਰ ਕਿਸਾਨਾਂ ਦੇ ਮਨਾਂ `ਚ ਇਸ ਗੱਲ ਨੂੰ ਲੈ ਕੇ ਰੋਹ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨ੍ਹ-ਬਿੰਨ੍ਹ ਲਾਗੂ ਕਰਨ ਵਿੱਚ ਇੰਨੀ ਢਿੱਲ-ਮੱਠ ਕਿਉਂ ਵਰਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ 150 ਤੋਂ ਵੱਧ ਕਿਸਾਨਾਂ ਨੂੰ ਕੋਟਭਾਈ ਪੁਲਿਸ ਥਾਣੇ ਵਿੱਚ ਕਈ ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉੱਥੇ ਮੋਦੀ ਸਰਕਾਰ ਅਤੇ ਪੰਜਾਬ ਪੁਲਿਸ ਖਿ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਸੀ।

ਕਿਸਾਨ ਆਗੂ ਸੁਖਦੇਵ ਸਿੰਘ ਬੂਡਾ ਗੁੱਜਰ ਨੇ ਨੇ ਕਿਹਾ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਫ਼ਸਲਾਂ ਦੀ ਲਾਗਤ ਤੈਅ ਕਰਦੇ ਸਮੇਂ ਸਰਕਾਰ ਨੇ ਜ਼ਮੀਨ ਦੇ ਕਿਰਾਏ ਨੂੰ ਗਿਣਿਆ ਹੀ ਨਹੀਂ। ਇਸ ਲਹੀ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਐਂਵੇਂ ਇੱਕ ਭੁਲੇਖਾ ਹੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਤੇ ਖੇਤੀਬਾੜੀ ਦੇ ਹੋਰ ਵਧੇ ਹੋਏ ਖ਼ਰਚਿਆਂ ਨੂੰ ਵੇਖੀਏ, ਤਾਂ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਵਾਧਾ ਨਿਗੂਣਾ ਹੈ।

ਉਨ੍ਹਾਂ ਕਿਹਾ ਕਿ ਫ਼ਸਲਾਂ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਕਿਤੇ ਘੱਟ ਹੈ। ਅਤੇ ਸਰਕਾਰ ਕਿਸਾਨਾਂ ਨਾਲ ਵਿਸਾਹਘਾਤ ਕਰ ਰਹੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab farmers are not happy with Modi