ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਿਛਲੇ ਹਫ਼ਤੇ ਪੰਜਾਬ ਦੇ ਕਿਸਾਨਾਂ ਨੇ ਰੱਜ ਕੇ ਸਾੜੀ ਪਰਾਲ਼ੀ

​​​​​​​ਪਿਛਲੇ ਹਫ਼ਤੇ ਪੰਜਾਬ ਦੇ ਕਿਸਾਨਾਂ ਨੇ ਰੱਜ ਕੇ ਸਾੜੀ ਪਰਾਲ਼ੀ

ਪਿਛਲੇ ਹਫ਼ਤੇ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਪਰਾਲ਼ੀ ਰੱਜ ਕੇ ਸਾੜੀ ਹੈ। ਬੀਤੀ 21 ਅਕਤੂਬਰ ਤੱਕ ਖੇਤਾਂ ’ਚ ਪਰਾ਼ਲੀ ਸਾੜਨ ਦੀਆਂ ਸਿਰਫ਼ 3,400 ਘਟਨਾਵਾਂ ਵਾਪਰੀਆਂ ਸਨ ਪਰ 28 ਅਕਤੂਬਰ ਦੀ ਰਾਤ ਤੱਕ ਇਹ ਗਿਣਤੀ ਵਧ ਕੇ 15,000 ਤੱਕ ਪੁੱਜ ਗਈ ਸੀ। ਅੱਗ ਲਾਉਣ ਦੀਆਂ ਘਟਨਾਵਾਂ ’ਚ ਇੱਕ ਹਫ਼ਤੇ ਅੰਦਰ ਇਹ 350 ਫ਼ੀ ਸਦੀ ਵਾਧਾ ਹੈ।

 

 

ਬੀਤੀ 26 ਅਕਤੂਬਰ ਨੂੰ 2805, 27 ਅਕਤੂਬਰ ਨੂੰ 2231 ਖੇਤਾਂ ਵਿੱਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਖ਼ਬਰਾਂ ਮਿਲੀਆਂ ਹਨ। ਐਤਵਾਰ ਨੂੰ ਜਦੋਂ ਸਰਕਾਰੀ ਸਰਕਾਰੀ ਅਦਾਰੇ ਬੰਦ ਸਨ; ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਉਸ ਦਿਨ ਜ਼ਿਲ੍ਹੇ ’ਚ ਪਰਾਲ਼ੀ ਸਾੜਨ ਦੀਆਂ 295 ਘਟਨਾਵਾਂ ਦਰਜ ਹੋਈਆਂ।

 

 

ਤਰਨ ਤਾਰਨ ’ਚ ਅਜਿਹੀਆਂ 213, ਪਟਿਆਲਾ ’ਚ 196, ਲੁਧਿਆਣਾ ’ਚ 162, ਮੋਹਾਲੀ ’ਚ ਪੰਜ ਤੇ ਪਠਾਨਕੋਟ ’ਚ ਇੱਕ ਥਾਂ ’ਤੇ ਪਰਾਲ਼ੀ ਨੂੰ ਅੱਗ ਲਾਈ ਗਈ।

 

 

ਪਿਛਲੇ ਸਾਲ 2018 ਦੇ ਮੁਕਾਬਲੇ ਇਸੇ ਸਮੇਂ ਨਾਲੋਂ 18 ਫ਼ੀ ਸਦੀ ਵੱਧ ਵਾਰਦਾਤਾਂ ਦਰਜ ਹੋਈਆਂ ਹਨ। ਪਿਛਲੇ ਵਰ੍ਹੇ 28 ਅਕਤੂਬਰ ਤੱਕ 12,762 ਥਾਵਾਂ ’ਤੇ ਪਰਾਲ਼ੀ ਨੂੰ ਅੱਗ ਲਾਈ ਗਈ ਸੀ। ਪਿਛਲੇ ਵਰ੍ਹੇ ਕੁੱਲ 50,450 ਥਾਵਾਂ ’ਤੇ ਕਿਸਾਨਾਂ ਨੇ ਪਰਾਲ਼ੀ ਸਾੜੀ ਸੀ; ਜੋ ਕਿ ਸਾਲ 2017 ਦੇ ਮੁਕਾਬਲੇ 10 ਫ਼ੀ ਸਦੀ ਘੱਟ ਸੀ।

 

 

ਉੱਧਰ ‘ਕੌਮੀ ਗ੍ਰੀਨ ਟ੍ਰਿਬਿਊਨਲ’ (NGT) ਪਹਿਲਾਂ ਹੀ ਪੰਜਾਬ ’ਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਉੱਤੇ ਨਾਖ਼ੁਸ਼ੀ ਦਾ ਇਜ਼ਹਾਰ ਕਰ ਚੁੱਕਾ ਹੈ। ਟ੍ਰਿਬਿਊਨਲ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਖ਼ਾਸ ਜਤਨ ਕਰਨ ਲਈ ਕਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Farmers burnt stubble in bulk last week