ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੋਨੇ ਦੀ ਪਰਾਲ਼ੀ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਦੇ ਕਿਸਾਨਾਂ ਨੂੰ ਮਿਲੇ ਬੋਨਸ

ਝੋਨੇ ਦੀ ਪਰਾਲ਼ੀ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਦੇ ਕਿਸਾਨਾਂ ਨੂੰ ਮਿਲੇ ਬੋਨਸ

ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਉਸ ਤੋਂ ਬਾਅਦ ਹਰ ਸਾਲ ਝੋਨੇ ਦੀ ਪਰਾਲ਼ੀ ਨੂੰ ਟਿਕਾਣੇ ਲਾਉਣਾ ਕਿਸਾਨ ਲਈ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੱਕ ਤਾਂ ਕਿਸਾਨ ਪਰਾਲੀ ਨੂੰ ਸਾੜਦਾ ਹੀ ਰਿਹਾ ਹੈ ਪਰ ਉਸ ਤੋਂ ਉੱਠਣ ਵਾਲੇ ਧੂੰਏਂ ਕਾਰਨ ਵਾਤਾਵਰਣ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ; ਇਸੇ ਲਈ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਨੂੰ ਨਾ ਸਾੜਨ ਦੀ ਮੁਹਿੰਮ ਚੱਲੀ ਹੋਈ ਹੈ।

 

 

ਮੋਹਾਲੀ ਸਥਿਤ ‘ਹਿੰਦੁਸਤਾਨ ਟਾਈਮਜ਼’ ਦੇ ਦਫ਼ਤਰ ਵਿੱਚ ਇਸੇ ਅਹਿਮ ਕਿਸਾਨੀ ਮੁੱਦੇ ਉੱਤੇ ਖ਼ਾਸ ਮਾਹਿਰਾਨਾ ਵਿਚਾਰ–ਵਟਾਂਦਰਾ ਹੋਇਆ; ਜਿਸ ਵਿੱਚ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ, ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ, ਭਾਰਤੀ ਕਿਸਾਨ ਯੂਨੀਅਨ ਦੇ ਹਰਿੰਦਰ ਸਿੰਘ ਲੱਖੋਵਾਲ, ਖੇਤੀ ਉੱਦਮੀ ਵਿਕਰਮ ਆਦਿੱਤਿਆ ਆਹੂਜਾ ਤੇ ਆਈਪੀਐੱਸ (IPS) ਫ਼ਾਊਂਡੇਸ਼ਨ ਦੇ ਰਿਤੇਸ਼ ਭਾਟੀਆ ਨੇ ਭਾਗ ਲਿਆ। ਇਸ ਵਿਚਾਰ–ਵਟਾਂਦਰੇ ਦੌਰਾਨ ਇਸ ਮਾਮਲੇ ਨੂੰ ਲੈ ਕੇ ਵਿਦਵਾਨਾਂ ਵਿੱਚ ਇਹ ਸਹਿਮਤੀ ਸੀ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੇਪਰੇ ਚਾੜ੍ਹਨ ਲਈ ਪ੍ਰਤੀ ਕੁਇੰਟਲ ਝੋਨੇ ਪਿੱਛੇ 100 ਰੁਪਏ ਦਾ ਬੋਨਸ ਮਿਲਣਾ ਚਾਹੀਦਾ ਹੈ।

 

 

ਇਸ ਖ਼ਾਸ ਵਿਚਾਰ–ਚਰਚਾ ਦਾ ਸੰਚਾਲਨ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ ਕੀਤਾ ਤੇ ਇਸ ਵਿੱਚ ਸਹਿਯੋਗ ਗੁਰਪ੍ਰੀਤ ਸਿੰਘ ਨਿੱਬਰ ਅਤੇ ਰਵਿੰਦਰ ਵਾਸੂਦੇਵਾ ਦਾ ਰਿਹਾ।

 

 

ਸਭ ਤੋਂ ਪਹਿਲਾਂ ਇਨ੍ਹਾਂ ਸਬੰਧਤ ਮਾਹਿਰਾਂ ਤੋਂ ਪੁੱਛਿਆ ਗਿਆ ਕਿ ਪਿਛਲੇ ਕੇਂਦਰ ਸਰਕਾਰ ਨੇ ਜਿਹੜੀ ਝੋਨੇ ਦੀ ਪਰਾਲ਼ੀ ਨੂੰ ਨੇਪਰੇ ਚਾੜ੍ਹਨ ਲਈ ਮਸ਼ੀਨਰੀ ਸਬਸਿਡੀ ਉੱਤੇ ਦੇਣ ਦੀ ਯੋਜਨਾ ਸ਼ੁਰੂ ਕੀਤੀ ਸੀ; ਪੰਜਾਬ ਦਾ ਉਸ ਸਬੰਧੀ ਤਜਰਬਾ ਕੀ ਰਿਹਾ? ਇਸ ਦੇ ਜੁਆਬ ’ਚ ਸ੍ਰੀ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਪੰਜਾਬ ਵਿੱਚ 65 ਲੱਖ ਏਕੜ ਰਕਬੇ ’ਚ ਝੋਨਾ ਲਾਇਆ ਜਾਂਦਾ ਹੈ ਤੇ ਉਸ ਦੀ ਪਰਾਲੀ ਵੀ 2 ਕਰੋੜ ਟਨ ਤੋਂ ਵੱਧ ਹੋ ਜਾਂਦੀ ਹੈ।

 

 

ਸ੍ਰੀ ਪਨੂੰ ਨੇ ਦੱਸਿਆ ਕਿ ਹੁਣ ਤੱਕ ਹੈਪੀ ਸੀਡਰਾਂ ਤੇ ਹੋਰ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪਿਛਲੇ ਵਰ੍ਹੇ ਕੇਂਦਰ ਸਰਕਾਰ ਤੋਂ ਪੰਜਾਬ ਨੂੰ 270 ਕਰੋੜ ਰੁਪਏ ਸਬਸਿਡੀ ਵਜੋਂ ਮਿਲੇ ਸਨ ਤੇ ਨਾਲ 28,000 ਮਸ਼ੀਨਾਂ ਵੀ ਕਿਸਾਨਾਂ ਨੂੰ ਸਬਸਿਡੀ ਉੱਤੇ ਦਿੱਤੀਆਂ ਗਈਆਂ ਸਨ। ਇਸ ਵਾਰ ਮਸ਼ੀਨਾਂ ਲਈ 26,000 ਅਰਜ਼ੀ ਪੁੱਜੀਆਂ ਹਨ ਤੇ ਸਰਕਾਰ ਨੂੰ ਸਬਸਿਡੀ ਲਈ 260 ਕਰੋੜ ਰੁਪਏ ਮਿਲੇ ਹਨ।

 

 

15 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਦਾ ਸਮਾਂ ਆਮ ਤੌਰ ਉੱਤੇ ਕਿਸਾਨਾਂ ਲਈ ਕਣਕ ਦੀ ਬਿਜਾਈ ਦਾ ਹੁੰਦਾ ਹੈ ਤੇ ਇਸੇ ਸਮੇਂ ਦੌਰਾਨ ਝੋਨੇ ਦੀ ਪਰਾਲ਼ੀ ਵੀ ਸਾੜੀ ਜਾਂਦੀ ਰਹੀ ਹੈ। ਪਿਛਲੀ ਵਾਰ ਵਾਰ ਜਿਹੜੇ ਕਿਸਾਨਾਂ ਨੇ ਪਰਾਲ਼ੀ ਨੂੰ ਅੱਗ ਨਹੀਂ ਲਾਈ ਸੀ; ਉਨ੍ਹਾਂ ਨੂੰ ਨਾਲ ਲਿਜਾ ਕੇ 3,000 ਕਿਸਾਨ ਕੈਂਪ ਲਾਏ ਗਏ ਹਨ; ਤਾਂ ਜੋ ਹੋਰ ਵੱਧ ਤੋਂ ਵੱਧ ਕਿਸਾਨ ਇਸ ਲਈ ਪ੍ਰੇਰਿਤ ਹੋ ਸਕਣ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab farmers should get bonus for managing Paddy Stubble