ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕਿਸਾਨਾਂ ਨੂੰ ਦੂਜੇ ਟਿਊਬਵੈੱਲ ’ਤੇ ਨਹੀਂ ਮਿਲੇਗੀ ਬਿਜਲੀ–ਸਬਸਿਡੀ

ਪੰਜਾਬ ਦੇ ਕਿਸਾਨਾਂ ਨੂੰ ਦੂਜੇ ਟਿਊਬਵੈੱਲ ’ਤੇ ਨਹੀਂ ਮਿਲੇਗੀ ਬਿਜਲੀ–ਸਬਸਿਡੀ

ਪੰਜਾਬ ਕੈਬਿਨੇਟ ਦੀ ਇੱਕ ਅਹਿਮ ਮੀਟਿੰਗ ਆਉਂਦੀ 24 ਜੁਲਾਈ ਨੂੰ ਹੋਣੀ ਹੈ। ਉਸ ਮੀਟਿੰਗ ਵਿੱਚ ਕੁਝ ਅਹਿਮ ਫ਼ੈਸਲੇ ਲੈਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਰਕਾਰ ਉਨ੍ਹਾਂ ਵੱਡੇ ਜ਼ਿਮੀਂਦਾਰਾਂ ਨੂੰ ਬਿਜਲੀ ਸਬਸਿਡੀ ਦੇ ਘੇਰੇ ਵਿੱਚੋਂ ਬਾਹਰ ਕਰ ਸਕਦੀ ਹੈ; ਜਿਨ੍ਹਾਂ ਕੋਲ ਇੱਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਹਨ।

 

 

ਇਸ ਤੋਂ ਇਲਾਵਾ ਪੰਜਾਬ ਵਿੱਚ ਨਿਜੀ ਯੂਨੀਵਰਸਿਟੀ ਦੀ ਰਾਹ ਸੁਖਾਲੀ ਕਰਦਿਆਂ ਇਸ ਨੂੰ ਸਬੰਧਤ ਸ਼ਰਤਾਂ ਤੋਂ ਰਾਹਤ ਦੇਣ ਦੇ ਪ੍ਰਸਤਾਵ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ।

 

 

ਸਰਕਾਰੀ ਮੁਲਾਜ਼ਮਾਂ ਲਈ ਕਾਰਗੁਜ਼ਾਰੀ ਆਧਾਰਤ ਕਾਰਜ–ਪ੍ਰਣਾਲੀ ਕਾਇਮ ਕਰਨ ਬਾਰੇ ਵੀ ਮਨਜ਼ੂਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਤਰੱਕੀ ਲਈ ਸੇਵਾ–ਮਿਆਦ ਘਟਾਉਣ ਦਾ ਪ੍ਰਸਤਾਵ ਹੈ। ਸੂਤਰਾਂ ਅਨੁਸਾਰ ਬਿਜਲੀ ਸਬਸਿਡੀ ਦੇ ਵਧਦੇ ਬੋਝ ਤੇ ਕਿਸਾਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਧੀਨ ਸੂਬਾ ਸਰਕਾਰ ਵੱਡੇ ਜ਼ਿਮੀਂਦਾਰਾਂ ਨੂੰ ਉਨ੍ਹਾਂ ਆਰਥਿਕ ਸਹੂਲਤਾਂ ਤੋਂ ਲਾਂਭੇ ਕਰਨਾ ਚਾਹੁੰਦੀ ਹੈ, ਜਿਨ੍ਹਾਂ ਨੂੰ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਜ਼ਰੂਰੀ ਕੀਤਾ ਗਿਆ ਹੈ।

 

 

ਕਮਿਸ਼ਨ ਵੱਲੋਂ ਆਪਣੀਆਂ ਸਿਫ਼ਾਰਸ਼ਾਂ ਵਿੱਚ ਵੱਡੇ ਜ਼ਿਮੀ਼ਦਾਰਾਂ ਨੂੰ ਕੇਵਲ ਇੱਕ ਟਿਊਬਵੈੱਲ ਕੁਨੈਕਸ਼ਨ ਲਈ ਹੀ ਬਿਜਲੀ ਸਬਸਿਡੀ ਦੇਣ ਦੀ ਗੱਲ ਆਖੀ ਗਈ ਹੈ। ਆਮ ਤੌਰ ਉੱਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਕੋਲ ਸਿਰਫ਼ ਇੱਕੋ ਟਿਊਬਵੈੱਲ ਕੁਨੈਕਸ਼ਨ ਹੈ।

 

 

ਜਿਹੜੇ ਕਿਸਾਨਾਂ ਕੋਲ ਇੱਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਹਨ, ਉਨ੍ਹਾਂ ਨੂੰ ਵੀ ਸਿਰਫ਼ ਇੱਕੋ ਕੁਨੈਕਸ਼ਨ ਉੱਤੇ ਹੀ ਬਿਜਲੀ ਸਬਸਿਡੀ ਦੇਣ ਦਾ ਪ੍ਰਸਤਾਵ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab farmers would not get power subsidy on second Tubewell