ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁੱਢਾ ਨਾਲਾ ਲੁਧਿਆਣਾ ਅਤੇ ਵੱਡੀ ਅਤੇ ਛੋਟੀ ਨਦੀ ਪਟਿਆਲਾ ਦਾ ਕਾਇਆਕਲਪ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ 2020-21 ਦਾ ਸਲਾਨਾ ਬਜਟ ਪੇਸ਼ ਕੀਤਾ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਵੱਲੋਂ 650 ਕਰੋੜ ਹੈ, ਦੀ ਲਾਗਤ ਨਾਲ ਲੁਧਿਆਣਾ ਦੇ ਬੁੱਢੇ ਨਾਲੇ ਦਾ ਪੜਾਅ ਵਾਰ ਢੰਗ ਨਾਲ ਸੁਧਾਰ ਹੋ ਰਿਹਾ ਹੈ ਜਿਸ ਵਿੱਚ ਪਹਿਲੇ ਪੜਾਅ ਵਿੱਚ ਸੀਵਰੇਜ ਟਰੀਟਮੈਂਟ ਸਹੂਲਤ ਵਿੱਚ ਵਾਧਾ ਅਤੇ ਨਵੇਂ ਰੂਪ ਨਾਲ ਕਾਇਆਕਲਪ ਕਰਨਾ ਹੈ। ਸਾਲ 2020-21 ਦੌਰਾਨ ਪਟਿਆਲਾ ਵਿਖੇ ਛੋਟੀ ਅਤੇ ਵੱਡੀ ਨਦੀ ਦੇ ਕਿਨਾਰਿਆਂ ਦਾ ਪੁਨਰ ਸੁਧਾਰ ਹੋ ਰਿਹਾ ਹੈ। ਇਸ ਮੰਤਵ ਲਈ ਸਾਲ 2020-21 ਦੌਰਾਨ 60 ਕਰੋੜ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ।

 

ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ (ਪੀ ਯੂ ਈ ਆਈ ਪੀ)

 

ਪੰਜਾਬ ਦੇ ਸਾਰੇ 167 ਯੂ.ਐਲ.ਬੀ ਵਿੱਚ ਵਾਤਾਵਰਣ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਮੰਤਵ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਸਬੰਧ, ਉਸਾਰੀ, ਸੜਕਾਂ ਦੀ ਸਾਂਭ-ਸੰਭਾਲ, ਗਲੀਆਂ ਅਤੇ ਡਰੇਨ, ਸਟਰੀਟ ਲਾਈਟਾਂ, ਕੂੜੇ ਕਰਕਟ ਦਾ ਨਿਪਟਾਰਾ ਅਤੇ ਪਾਰਕਾਂ ਆਦਿ ਨਾਲ ਹੈ ਅਤੇ ਇਹ ਕੰਮ ਪ੍ਰਗਤੀ ਅਧੀਨ ਹੈ। ਭਾਵੇਂ ਕਿ ਅਸੀਂ ਅਗਲੇ 2 ਸਾਲਾਂ ਵਿੱਚ ਲਗਭਗ 1,046 ਕਰੋੜ ਰੁਪਏ ਖ਼ਰਚ ਕਰਨਾ ਚਾਹੁੰਦੇ ਹਾਂ ਅਤੇ ਇਸ ਸਾਲ ਅਸੀਂ ਇਸ ਪ੍ਰੋਗਰਾਮ ਉੱਤੇ ਲਗਭਗ 500 ਕਰੋੜ ਰੁਪਏ ਖ਼ਰਚ ਕਰਾਂਗੇ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Finance Minister Manpreet Badal today presented the annual budget