ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਚ ਪਹਿਲਾ ਕੋਰੋਨ ਵਾਇਰਸ ਦਾ ਮਰੀਜ਼ ਹੋਇਆ ਠੀਕ, ਰਿਪੋਰਟ ਆਈ ਨੈਗਟਿਵ

ਪੰਜਾਬ ਸੂਬੇ ਦਾ ਪਹਿਲਾ ਕੋਵਿਡ-19 ਪੀੜਤ 44 ਸਾਲਾ ਮਰੀਜ਼ ਜੋ ਹੁਸ਼ਿਆਰਪੁਰ ਦਾ ਸੀ, ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਸੀ, ਠੀਕ ਹੋ ਗਿਆ ਹੈ। ਮਰੀਜ਼ ਦੀ ਪੁਣੇ ਵਿਖੇ ਭੇਜੀ ਟੈਸਟ ਰਿਪੋਰਟ ਵੀ 15 ਦਿਨਾਂ ਬਾਅਦ ਨੈਗਟਿਵ ਆਈ ਹੈ। ਦੱਸਣਯੋਗ ਹੈ ਕਿ 9 ਮਾਰਚ ਨੂੰ ਇਸ ਮਰੀਜ਼ ਦਾ ਟੈਸਟ ਪਾਜ਼ੀਟੀਵ ਆਇਆ ਸੀ।

 

ਇਹ ਵੀ ਦੱਸਣਯੋਗ ਹੈ ਕਿ ਇਹ ਮਰੀਜ਼ 4 ਮਾਰਚ ਨੂੰ ਇਟਲੀ ਤੋਂ ਦਿੱਲੀ ਹਵਾਈ ਅੱਡੇ ਉੱਤੇ ਉਤਰਿਆ ਸੀ ਅਤੇ 5 ਮਾਰਚ ਨੂੰ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜਿਆ ਸੀ ਜਿਥੇ ਇਸ ਨੂੰ ਬੁਖਾਰ ਤੇ ਜੁਕਾਮ ਦੀ ਸ਼ਿਕਾਇਤ ਸੀ।  ਹਵਾਈ ਅੱਡੇ ਤੋਂ ਵੀ ਇਸ ਨੁੂੰ ਹਸਪਤਾਲ ਲਿਆਂਦਾ ਗਿਆ ਸੀ।

 

ਇਸ ਗੱਲ ਦੀ ਪੁਸ਼ਟੀ ਅੰਮ੍ਰਿਤਸਰ ਸਰਕਾਰੀ ਮੈਡੀਕਲ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਪੰਜਾਬ ਵਿੱਚ ਠੀਕ ਹੋਣ ਵਾਲਾ ਪਹਿਲਾ ਕੋਰੋਨ ਵਾਇਰਸ ਦਾ ਮਰੀਜ਼ ਹੈ।

 

ਦੱਸਣਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ -19 ਬਾਰੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਦੇਸ਼ ਵਿੱਚ ਹੁਣ ਤੱਕ ਇਸ ਮਾਰੂ ਵਾਇਰਸ ਨਾਲ ਪੀੜਤ ਦੇ 43 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਨਾਲ ਹੀ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਕੁਲ ਕੋਰੋਨਾ ਪਾਜ਼ੀਟਿਵ ਦੀ ਗਿਣਤੀ 649 ਹੋ ਗਈ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab first Covid 19 patient recovered tested negative after 15 days of isolation