ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ: ਭਾਰੀ ਮੀਂਹ ਕਾਰਨ ਪੰਜ ਮੌਤਾਂ, 186 ਪਿੰਡ ਕਰਵਾਏ ਖ਼ਾਲੀ

 

ਸ਼ਨੀਵਾਰ ਰਾਤ ਤੋਂ ਜਾਰੀ ਮੀਂਹ ਕਾਰਨ ਪੰਜਾਬ ਵਿੱਚ ਪੰਜ ਲੋਕਾਂ ਨੂੰ ਆਪਣੀ ਜਾਨ ਗੁਵਾਉਣੀ ਪਈ। 

 

 

 

ਲੁਧਿਆਣਾ ਦੇ ਮਾਛੀਵਾੜਾ ਸਾਹਿਬ ਵਿੱਚ ਸਤਲੁਜ ਨੇੜੇ ਬਸਤੇ ਪਿੰਡ ਮੰਡ ਸੁੱਖੇਵਾਲ ਵਿੱਚ ਘਰ ਦੀ ਛੱਤ ਡਿੱਗਣ ਨਾਲ 70 ਸਾਲਾ ਕਿਸਾਨ ਅਨੋਖ ਸਿੰਘ ਦੀ ਮਲਬੇ ਹੇਠ ਦੱਬ ਕੇ ਮੌਤ ਹੋ ਗਈ। ਰੂਪਨਗਰ ਦੇ ਨੂਰਪੁਰਬੇਦੀ ਵਿੱਚ ਸਕੂਲ ਵਿੱਚ ਪਾਣੀ ਦਾਖ਼ਲ ਹੋਣ ਚੌਕੀਦਾਰ ਦੀ ਤਿੰਨ ਸਾਲ ਦੀ ਬੱਚੀ ਡੁੱਬ ਗਈ।

 

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਪੈਂਦੇ ਪਿੰਡ ਹੌਲ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਤੇ ਉਸ ਦੇ ਪੁੱਤ ਦੀ ਮਲਬੇ ਹੇਠ ਦੱਬਣ ਮਾਲ ਮੌਤ ਹੋ ਗਈ। ਜਦਕਿ 11 ਸਾਲ ਦੀ ਬੱਚੀ ਵਾਲ ਵਾਲ ਬਚ ਗਈ।

 

ਮੀਂਹ ਕਾਰਨ ਭਾਖੜਾ ਡੈਮ ਵਿੱਚ ਲਗਾਤਾਰ ਤੀਜੇ ਦਿਨ ਪਾਣੀ ਛੱਡਿਆ ਗਿਆ।

 

 

 

 

ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਤਕਰੀਬਨ 186 ਪਿੰਡਾਂ ਨੂੰ ਖ਼ਾਲੀ ਕੀਤਾ ਜਾ ਰਿਹਾ ਹੈ। ਖ਼ਾਲੀ ਕੀਤੇ ਜਾ ਰਹੇ ਪਿੰਡਾਂ ਵਿੱਚ ਜਲੰਧਰ ਦੇ 81 ਪਿੰਡ, ਨਵਾਂ ਸ਼ਹਿਰ ਵਿੱਚ 67, ਫਿਰੋਜ਼ਪੁਰ ਵਿੱਚ 17, ਲੁਧਿਆਣਾ ਵਿੱਚ 17 ਅਤੇ ਮੋਗਾ ਦੇ ਚਾਰ ਪਿੰਡ ਸ਼ਾਮਲ ਹਨ। ਰੂਪਨਗਰ ਦੇ 28 ਪਿੰਡ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਗੁਰਦਾਸਪੁਰ ਨੇੜੇ ਰਾਵੀ ਨਦੀ ਤੋਂ ਪਾਰ ਫਸੇ 15 ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Five deaths due to heavy rains and 186 villages evacuated