ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਮਿਲਾਵਟਖੋਰਾਂ ਖਿਲਾਫ ਫੂਡ ਸੇਫ਼ਟੀ ਟੀਮ ਦੀ ਵੱਡੀ ਮੁਹਿੰਮ, ਭਰੇ ਨਮੂਨੇ

ਦੀਵਾਲੀ ਤੋਂ ਪਹਿਲਾਂ ਲੋਕਾਂ ਲਈ ਮਿਆਰੀ ਅਤੇ ਸ਼ੁੱਧ ਮਠਿਆਈਆਂ ਨੂੰ ਯਕੀਨੀ ਬਣਾਉਣ ਲਈ ਸੂਬੇ ਵਿਚ ਫੂਡ ਸੇਫਟੀ ਟੀਮਾਂ  ਪੂਰੀ ਤਰ੍ਹਾਂ ਸਰਗਰਮ ਹਨ। ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ, ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦਿੱਤੀ।

 

 

ਉਨਾਂ ਦੱਸਿਆ ਕਿ ਨਮੂਨੇ ਲੈਣ ਦੀ ਪ੍ਰਕਿਰਿਆ ਜਾਰੀ ਹੈ ਜਿਸ ਵਿਚ ਰੋਜ਼ਾਨਾ 100 ਤੋਂ ਵੱਧ ਨਮੂਨੇ ਲਏ ਜਾ ਰਹੇ ਹਨ ਅਤੇ ਨਾਲ ਹੀ ਫੂਡ ਬਿਜਨਸ ਆਪਰੇਟਰਾਂ ਨੂੰ ਮਠਿਆਈਆਂ ਦੀ ਸਵੱਛਤਾ ਅਤੇ ਮਿਆਰ ਨੂੰ ਬਣਾਏ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

 

 

ਉਨਾਂ ਕਿਹਾ ਕਿ ਮਠਿਆਈਆਂ ਬਣਾਉਣ ਲਈ ਵਰਤੇ ਜਾਂਦੇ ਉੱਚਿਤ ਫੂਡ ਗ੍ਰੇਡ ਰੰਗਾਂ ਦੇ ਮਿਆਰ ਅਤੇ ਮਿਕਦਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹਲਵਾਈਆਂ ਨੂੰ ਮਠਿਆਈਆਂ ਬਣਾਉਣ ਮੌਕੇ ਸਿੰਥੈਟਿਕ ਰੰਗਾਂ ਤੋਂ ਪਰਹੇਜ਼ ਕਰਨ ਅਤੇ ਜ਼ਿਆਦਾ ਮਾਤਰਾ ਵਿਚ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਬਣਾਉਣ ਸਮੇਂ ਢੁੱਕਵੀਂ ਸਫਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

 

 

ਉਹਨਾਂ ਨੂੰ ਆਪਣੀ ਜ਼ਰੂਰਤ ਅਨੁਸਾਰ ਖੁਦ ਖੋਆ ਤਿਆਰ ਕਰਨ ਜਾਂ ਭਰੋਸੇਯੋਗ ਸਰੋਤਾਂ ਤੋਂ ਬਿੱਲ ਸਮੇਤ ਇਸਦੀ ਖਰੀਦ ਕਰਨ ਲਈ ਕਿਹਾ ਗਿਆ ਹੈ।

 

 

ਤਿਉਹਾਰਾਂ ਦੇ ਸ਼ੀਜਨ ਦੇ ਮੱਦੇਨਜ਼ਰ, ਹੋਰਨਾਂ ਸੂਬਿਆਂ ਅਤੇ ਜ਼ਿਲ੍ਹਿਆਂ ਤੋਂ ਘਟੀਆ ਦਰਜੇ ਦੀਆਂ ਮਠਿਆਈਆਂ, ਪਨੀਰ ਅਤੇ ਖੋਏ ਦੀ ਆਮਦ ਨੂੰ ਰੋਕਣ ਲਈ ਵਿਸ਼ੇਸ਼ ਨਾਕੇ ਲਗਾਏ ਗਏ ਹਨ ਅਤੇ ਫੂਡ ਸੇਫਟੀ ਟੀਮਾਂ ਇਹਨਾਂ 'ਤੇ 24 ਘੰਟੇ ਨਜ਼ਰ ਰੱਖ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab food safety team great campaign against adulterating filled samples