ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਪਿੰਜੌਰ

ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਪਿੰਜੌਰ

ਸਾਲ 2017 ’ਚ ਕਾਰ ਅਗ਼ਵਾ ਕਰਨ ਦੇ ਮਾਮਲੇ ’ਚ ਪੰਜਾਬ ਦੇ ਬਹੁ–ਚਰਚਿਤ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਖ਼ਾਸ ਤੌਰ ’ਤੇ ਪ੍ਰੋਡਕਸ਼ਨ ਵਾਰੰਟ ਦੇ ਆਧਾਰ ਉੱਤੇ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਪੰਚਕੂਲਾ ਲਿਆਂਦਾ ਗਿਆ। ਇਹ ਮਾਮਲਾ ਦਰਅਸਲ ਪੰਚਕੂਲਾ ਲਾਗਲੇ ਸੈਲਾਨੀ ਕੇਂਦਰ ਪਿੰਜੌਰ ’ਚ ਕਾਰ ਅਗ਼ਵਾ ਦਾ ਹੈ।

 

 

ਪੰਚਕੁਲਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਦਿਲਪ੍ਰੀਤ ਢਾਹਾਂ ਨੂੰ ਪਿੰਜੌਰ ਵੀ ਲੈ ਕੇ ਗਈ ਤੇ ਮੰਗਲਵਾਰ ਨੂੰ ਉਸ ਨੂੰ ਹਰਿਆਣਾ ਦੇ ਇੱਕ ਹੋਰ ਸ਼ਹਿਰ ਚਰਖੀ ਦਾਦਰੀ ਲਿਜਾਂਦਾ ਗਿਆ, ਜਿੱਥੋਂ ਉਸ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਹਿਊਨਡਾਇ ਵੇਰਨਾ ਕਾਰ ਲਈ ਸੀ ਤੇ ਫਿਰ ਪਿੰਜੌਰ ਜਾ ਕੇ ਰਿਵਾਲਵਰ ਦੀ ਨੋਕ ਉੱਤੇ ਲੁੱਟ–ਖੋਹ ਕੀਤੀ ਸੀ।

 

 

ਪੰਚਕੂਲਾ ਦੇ ਸੇਕਟਰ 26 ਸਥਿਤ ਕ੍ਰਾਈਮ ਬ੍ਰਾਂਚ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਜਾਂਚ ਲਈ ਦਿਲਪ੍ਰੀਤ ਸਿੰਘ ਢਾਹਾਂ ਨੂੰ ਚਰਖੀ ਦਾਦਰੀ ਲਿਜਾਂਦਾ ਗਿਆ। ਉਸ ਨੂੰ ਅਕਤੂਬਰ 2017 ਦੇ ਉਸ ਮਾਮਲੇ ’ਚ ਪ੍ਰੋਡਕਸ਼ਨ ਵਾਰੰਟ ਉੱਤੇ ਬਠਿੰਡਾ ਦੀ ਜੇਲ੍ਹ ਤੋਂ ਲਿਆਂਦਾ ਗਿਆ ਹੈ, ਜਿਹੜਾ ਪਿੰਡ ਮੜ੍ਹਾਂਵਾਲਾ ਲਾਗੇ ਵਾਪਰਿਆ ਸੀ।

 

 

ਤਦ ਦਿਲਪ੍ਰੀਤ ਸਿੰਘ ਢਾਹਾਂ ਤੇ ਤਿੰਨ ਹੋਰਨਾਂ ਨੇ ਬੰਦੂਕ ਦੀ ਨੋਕ ਉੱਤੇ ਹਿਊਨਡਾਇ ਵੇਰਨਾ ਕਾਰ ਖੋਹ ਲਈ ਸੀ। ਇਸ ਮਾਮਲੇ ਦਾ ਇੱਕ ਮੁਲਜ਼ਮ ਹਾਲੇ ਤੱਕ ਫ਼ਰਾਰ ਹੈ। ਖੋਹੀ ਕਾਰ ਬਾਅਦ ’ਚ ਬਰਾਮਦ ਕਰ ਲਈ ਗਈ ਸੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਦੇ ਬਾਕੀ ਦੇ ਦੋ ਹੋਰ ਸਾਥੀ ਮੁਲਜ਼ਮਾਂ ਦੀ ਸ਼ਨਾਖ਼ਤ ਪਰਮਿੰਦਰ ਸਿੰਘ ਨਿਵਾਸੀ ਤਰਨ ਤਾਰਨ ਤੇ ਗੁਰਦੀਪ ਸਿੰਘ ਨਿਵਾਸੀ ਬਰਨਾਲਾ ਵਜੋਂ ਹੋਈ ਹੈ। ਪੰਜਾਬ ਪੁਲਿਸ ਨੇ ਉਨ੍ਹਾਂ ਦੋਵਾਂ ਨੂੰ 2018 ’ਚ ਇੱਕ ਵੱਖਰੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ।

 

 

ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਦਿਲਪ੍ਰੀਤ ਸਿੰਘ ਢਾਹਾਂ ਤੋਂ ਪਿੰਜੌਰ ’ਚ ਇੱਕ ਕਬਾੜੀਏ ਦੇ ਦਫ਼ਤਰ ’ਚ ਹੋਈ ਲੁੱਟ ਤੇ ਗੋਲ਼ੀਬਾਰੀ ਦੇ ਮਾਮਲੇ ’ਚ ਵੀ ਪੁੱਛਗਿੱਛ ਕੀਤੀ ਜਾਵੇਗੀ।

 

 

ਇੱਥੇ ਵਰਨਣਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ, ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹਮਲੇ ਦੇ ਮਾਮਲੇ ਤੋਂ ਵਧੇਰੇ ਚਰਚਿਤ ਹੋਇਆ ਸੀ। ਇਸ ਤੋਂ ਇਲਾਵਾ ਦਿਲਪ੍ਰੀਤ ਢਾਹਾਂ ਨੇ ਉੱਘੇ ਪੰਜਾਬੀ ਫ਼ਿਲਮ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਤੋਂ ਵੀ ਫ਼ਿਰੌਤੀ ਵਸੂਲਣ ਦੀ ਕੋਸ਼ਿਸ਼਼ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Gangster Dilpreet Singh Dhahan brought Pinjore from Bathinda Jail