ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਨੇ ਬਠਿੰਡਾ-ਏਮਸ ਲਈ ਕੇਂਦਰ ਨੂੰ ਮੁਫ਼ਤ ਦਿੱਤੀ 4 ਏਕੜ 1 ਕਨਾਲ ਜ਼ਮੀਨ

ਪੰਜਾਬ ਨੇ ਬਠਿੰਡਾ-ਏਮਸ ਲਈ ਕੇਂਦਰ ਨੂੰ ਮੁਫ਼ਤ ਦਿੱਤੀ 4 ਏਕੜ 1 ਕਨਾਲ ਜ਼ਮੀਨ

ਪੰਜਾਬ ਕੈਬਿਨੇਟ ਨੇ ਬਠਿੰਡਾ `ਚ ਏਮਸ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਪ੍ਰੋਜੇਕਟ ਦੀ ਸਥਾਪਨਾ ਲਈ ਸੂਬਾ ਸਰਕਾਰ ਦੀ ਜ਼ਮੀਨ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਾਂਅ ਤਬਦੀਲ ਕਰਨ ਦਾ ਫ਼ੈਸਲਾ ਲੈ ਲਿਆ ਹੈ। ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਚਾਰ ਏਕੜ, 1 ਕਨਾਲ ਤੇ 13 ਮਰਲੇ ਜ਼ਮੀਨ, ਜੋ ਕਾਗਜ਼ਾਂ `ਚ ਦਰਅਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਦੇ ਖੇਡ ਵਿਭਾਗ ਦੇ ਨਾਂਅ ਹੈ - ਉਹ ਅੱਜ ਕੇਂਦਰੀ ਮੰਤਰਾਲੇ ਦੇ ਨਾਂਅ ਕਰ ਦਿੱਤੀ ਗਈ ਹੈ। ਇਹ ਜਗ੍ਹਾ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਸਥਿਤ ਹੈ। ਇਹ ਜ਼ਮੀਨ ਕੇਂਦਰ ਨੂੰ ਬਿਲਕੁਲ ਮੁਫ਼ਤ ਦਿੱਤੀ ਗਈ ਹੈ। ਇੰਝ ਹੁਣ ਬਠਿੰਡਾ `ਚ ਏਮਸ ਪ੍ਰੋਜੈਕਟ ਦੀ ਸਥਾਪਨਾ ਦੀਆਂ ਸਾਰੀਆਂ ਕਾਨੂੰਨੀ ਕਾਰਵਾਈ ਮੁਕੰਮਲ ਹੋ ਗਈਆਂ ਹਨ।


ਇਸ ਦੌਰਾਨ ਕੈਬਿਨੇਟ ਨੇ ਅੱਜ ਝੋਨੇ ਦੀ ਖ਼ਰੀਦ ਦੀਆਂ ਅਗਾਊਂ ਤਿਆਰੀਆਂ ਦੇ ਸਾਰੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ, ਇਸ ਦਾ ਪੂਰਾ ਖਿ਼ਆਲ ਰੱਖਿਆ ਜਾ ਰਿਹਾ ਹੈ। ਝੋਨੇ ਦੀ ਖ਼ਰੀਦ ਆਉਂਦੀ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ। ਇਸ ਵਾਰ 200 ਲੱਖ ਟਨ ਝੋਨਾ ਮੰਡੀਆਂ `ਚ ਪੁੱਜਣ ਦੀ ਸੰਭਾਵਨਾ ਹੈ। ਪਿਛਲੇ ਵਰ੍ਹੇ 190 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ। ਸੂਬੇ ਦੀਆਂ ਖ਼ਰੀਦ ਏਜੰਸੀਆਂ ਨੂੰ ਇਹ ਫ਼ਸਲ ਖ਼ਰੀਦਣ ਲਈ 40,300 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਦੀ ਜ਼ਰੂਰਤ ਹੋਵੇਗੀ।


ਇਸ ਤੋਂ ਇਲਾਵਾ ਕੈਬਿਨੇਟ ਨੇ ਅੱਜ ਮੁੱਖ ਮੰਤਰੀ ਦੇ ਓਐੱਸਡੀਜ਼ ਦੇ ਅਹੁਦਿਆਂ `ਤੇ ਨਿਯੁਕਤ ਅਧਿਕਾਰੀਆਂ ਨੂੱ ਉਨ੍ਹਾਂ ਨੂੰ ਮਿਲਣ ਵਾਲੀ ਤਨਖ਼ਾਹ ਦਾ 20 ਫ਼ੀ ਸਦੀ ਹਿੱਸਾ ਮਕਾਨ-ਕਿਰਾਇਆ ਭੱਤੇ ਵਜੋਂ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਓਐੱਸਡੀਜ਼ ਨੂੰ 30,000 ਰੁਪਏ ਮਾਸਿਕ ਤਨਖ਼ਾਹ, 2,000 ਰੁਪਏ ਟੈਲੀਫ਼ੋਨ ਬਿਲ ਤੇ ਇੱਕ ਸਰਕਾਰੀ ਕਾਰ ਦਿੱਤੀ ਜਾਂਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab gave free land to centre for Bathinda AIIMS