ਅਗਲੀ ਕਹਾਣੀ

ਬੁਨਿਆਦੀ ਢਾਂਚਾ ਤੇ ਖੇਤੀ ਵਿਕਾਸ ’ਚ ਪੰਜਾਬ ਨੂੰ ਮਿਲਿਆ ਪਹਿਲਾ ਇਨਾਮ

---ਮਨਪ੍ਰੀਤ ਬਾਦਲ ਨੇ ਇੰਡੀਆ ਟੂਡੇ ਸਟੇਟ ਆਫ ਦਾ ਸਟੇਟਸ ਕੰਨਕਲੇਵ-2019 ’ ਅਵਾਰਡ ਪ੍ਰਾਪਤ ਕੀਤਾ---

 

ਪੰਜਾਬ ਨੂੰ ਬੁਨਿਆਦੀ ਢਾਂਚਾ ਤੇ ਖੇਤੀਬਾੜੀ ਵਿੱਚ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ। ਪੰਜਾਬ ਨੇ ਇੰਡੀਆ ਟੂਡੇ ਸਟੇਟ ਆਫ ਦਾ ਸਟੇਟਸ ਕੰਨਕਲੇਵ-2019 ’ ਪਿਛਲੇ ਢਾਈ ਸਾਲਾਂ ਦੇ ਲਈ ਇਹ ਐਵਾਰਡ ਹਾਸਲ ਕੀਤਾ ਹੈ

 

ਇਹ ਐਵਾਰਡ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਦਿੱਲੀ ਵਿਖੇ ਹੋਏ ਇਕ ਸਮਾਗਮ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਤੋਂ ਪ੍ਰਾਪਤ ਕੀਤਾ

 

ਇਸ ਐਵਾਰਡ ਲਈ ਸ਼ੁਕਰਾਨਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਅੰਨ-ਦਾਤਾ ਸੱੱਦਿਆ ਜਾਂਦਾ ਹੈ। ਉਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਲਗਾਤਾਰ ਉਚਾਈਆਂ ਵੱਲ ਵਧ ਰਹੀ ਹੈ ਅਤੇ ਖੇਤੀਬਾੜੀ ਦਾ ਝਾੜ ਲਗਾਤਾਰ ਉੱਪਰ ਜਾ ਰਿਹਾ ਹੈ

 

ਉਨਾਂ ਕਿਹਾ ਕਿ ਪੰਜਾਬ ਦਾ ਮੌਜੂਦਾ ਬੁਨਿਆਦੀ ਢਾਂਚਾ ਤਕਰੀਬਨ ਦੇਸ਼ ਵਿੱਚ ਸਭ ਤੋਂ ਵਧੀਆ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਉੱਤਮ ਦਰਜੇ ਦਾ ਰੇਲ, ਸੜਕੀ ਅਤੇ ਹਵਾਈ ਟਰਾਂਸਪੋਰਟੇਸ਼ਨ ਦਾ ਨੈੱਟਵਰਕ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਪਰਕ, ਸੰਚਾਰ ਅਤੇ ਨੈਟਵਰਕ ਨੂੰ ਅੱਗੇ ਹੋਰ ਬਿਹਤਰ ਬਣਾਉਣ ਦੇ ਨਾਲ ਨਾਲ ਸੂਬੇ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਵਚਨਬੱਧ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab gets first prize in Infrastructure and Agriculture development