ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਢੇ 3 ਸਦੀਆਂ ਪੁਰਾਣੀ ਸਰਾਏ ਲਸ਼ਕਰੀ ਖ਼ਾਨ ਬਣੇਗੀ ਮੈਰਿਜ ਪੈਲੇਸ

Serai Lashkari Khan Would be Marriage Palace

ਪੰਜਾਬ ਸਰਕਾਰ ਨੇ ਆਖ਼ਰ ਲੈ ਹੀ ਲਈ ਅਮੀਰ ਵਿਰਸੇ ਦੀ ਸਾਰ

351 ਵਰ੍ਹੇ ਪਹਿਲਾਂ ਮੁਗ਼ਲ ਸਮਰਾਟ ਔਰੰਗਜ਼ੇਬ ਦੇ ਕਾਰਜਕਾਲ ਦੌਰਾਨ ਬਣੀ ਸਰਾਏ ਲਸ਼ਕਰੀ ਖ਼ਾਨ ਦੀ ਹਾਲਤ ਹੁਣ ਸੁਧਰਨ ਜਾ ਰਹੀ ਹੈ। ਲੁਧਿਆਣਾ ਤੋਂ 30 ਕਿਲੋਮੀਟਰ ਦੂਰ ਸਥਿਤ ਇਸ ਸਰਾਏ ਨੂੰ ਹੁਣ ਪੰਜਾਬ ਸਰਕਾਰ ਨੇ ਅਪਣਾ ਲਿਆ ਹੈ ਅਤੇ ਇਸ ਨੂੰ ਇੱਕ ਜੰਞ-ਘਰ (ਮੈਰਿਜ ਪੈਲੇਸ) ਵਿੱਚ ਤਬਦੀਲ ਕੀਤੇ ਜਾਣ ਦੀ ਯੋਜਨਾ ਹੈ। ਇਸ ਉੱਤੇ 20 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ। ਇਸ ਬਾਰੇ ਐਲਾਨ ਸ਼ੁੱਕਰਵਾਰ ਨੂੰ ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਡੇਢ ਕੁ ਸਾਲ `ਚ ਮੁਕੰਮਲ ਹੋ ਜਾਣ ਦੀ ਆਸ ਹੈ।
ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਠ ਏਕੜ ਵਿੱਚ ਫੈਲੀ ਇਸ ਸਰਾਏ ਨੂੰ ਇੱਕ ਰੈਸਟੋਰੈਂਟ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦਾ ਆਲਾ-ਦੁਆਲਾ ਬੇਹੱਦ ਖ਼ੂਬਸੂਰਤ ਬਣਾ ਦਿੱਤਾ ਜਾਵੇਗਾ ਤੇ ਰਾਤ ਨੂੰ ਇਹ ਸੁੰਦਰ ਰੌਸ਼ਨੀਆਂ ਨਾਲ ਜਗਮਗਾਇਆ ਕਰੇਗੀ। ਇਸ ਵਿੱਚ ਸੱਤ-ਤਾਰਾ (ਸੈਵਨ ਸਟਾਰ) ਸਹੂਲਤਾਂ ਹੋਣਗੀਆਂ। ਤੰਬੂਆਂ ਦੀ ਸੁਵਿਧਾ ਵੀ ਦਿੱਤੀ ਜਾਵੇਗੀ।
ਇਸ ਸਰਾਏ ਨੂੰ ਪੰਜਾਬ ਦੀ ਅਮੀਰ ਵਿਰਾਸਤ ਦੀ ਜਿਊਂਦੀ-ਜਾਗਦੀ ਮਿਸਾਲ ਮੰਨਿਆ ਜਾਂਦਾ ਹੈ ਪਰ ਇਸ ਵੱਲ ਪਹਿਲਾਂ ਕਦੇ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਹੀ ਨਹੀਂ ਸੀ ਦਿੱਤਾ। ਸਰਾਏ ਲਸ਼ਕਰੀ ਖ਼ਾਨ ਨੂੰ ਸਾਲ 2006 `ਚ ਰਿਲੀਜ਼ ਹੋਈ ਫਿ਼ਲਮ ‘ਰੰਗ ਦੇ ਬਸੰਤੀ` ਵਿੱਚ ਵੀ ਵਿਖਾਇਆ ਗਿਆ ਸੀ। ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਪੰਜਾਬੀ ਪਰਿਵਾਰਾਂ ਨੇ ਵਿਆਹਾਂ ਦੌਰਾਨ ਬਹੁਤ ਜਿ਼ਆਦਾ ਇਕੱਠ ਕਰਨੇ ਹੁੰਦੇ ਹਨ, ਉਨ੍ਹਾਂ ਨੂੰ ਇਸ ਵੇਲੇ ਰਾਜਸਥਾਨ `ਚ ਜਾਣਾ ਪੈਂਦਾ ਹੈ। ਅਜਿਹੇ ਪਰਿਵਾਰਾਂ ਨੂੰ ਇਸ ਸਰਾਏ ਦੇ ਨਵੇਂ ਰੁਪ ਦਾ ਬਹੁਤ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ 32 ਅਜਿਹੇ ਹੋਰ ਸਥਾਨਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਵਿੱਚ ਅਜਿਹੀਆਂ ਹੋਰ ਸਰਾਵਾਂ ਵੀ ਮੌਜੂਦ ਹਨ। ਪੰਜਾਬ ਵਿੱਚ ਸੈਰ-ਸਪਾਟੇ ਨੂੰ ਵਿਕਸਤ ਕਰਨ ਲਈ 590 ਕਰੋੜ ਰੁਪਏ ਖ਼ਰਚ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਾਵਾਂ ਤੱਕ ਪੁੱਜਣ ਵਾਲੀਆਂ ਸੜਕਾਂ ਨੂੰ ਹੋਰ ਚੌੜਾ ਕੀਤਾ ਜਾਵੇਗਾ। ਉਨ੍ਹਾਂ ਨੂੰ ਸਾਰੇ ਜੀਟੀ ਮਾਰਗਾਂ ਨਾਲ ਜੋੜਿਆ ਜਾਵੇਗਾ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Goenment would Improve Serai Lashkari Khan