ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਬਦਲਿਆ ਬਰਗਾੜੀ ਸ਼ਹਿਰ ਦਾ ਨਾਮ, ਰੱਖਿਆ ਇਹ ਨਵਾਂ ਨਾਮ

ਪੰਜਾਬ ਸਰਕਾਰ ਨੇ ਬਦਲਿਆ ਬਰਗਾੜੀ ਸ਼ਹਿਰ ਦਾ ਨਾਮ, ਰੱਖਿਆ ਇਹ ਨਵਾਂ ਨਾਮ

ਇਸ ਵੇਲੇ ਦੀ ਵੱਡੀ ਖ਼ਬਰ ਦੇ ਮੁਤਾਬਕ ਪੰਜਾਬ ਸਰਕਾਰ ਨੇ ਬਰਗਾੜੀ ਸ਼ਹਿਰ ਦਾ ਨਾਮ ਬਦਲ ਦਿੱਤਾ ਹੈ. ਹੁਣ ਬਰਗਾੜੀ ਨੂੰ ਬਰਗਾੜੀ ਸਾਹਿਬ ਵਜੋਂ ਜਾਣਿਆ ਜਾਵੇਗਾ।

 

ਬਰਗਾੜੀ ਮੋਰਚਾ ਖ਼ਤਮ ਕਰਵਾਉਣ ਲਈ ਪੰਜਾਬ ਸਰਕਾਰ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਰਗਾੜੀ ਆਏ ਹਨ। ਸੁਖਜਿੰਦਰ ਰੰਧਾਵਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਨੇ 22 ਡੇਰਾ ਪ੍ਰੇਮੀਆਂ ਨੂੰ ਬੇਅਦਬੀ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਹੈ. ਇਹ ਗ੍ਰਿਫਤਾਰੀਆਂ ਰਣਬੀਰ ਸਿੰਘ ਖੱਟਰਾ ਦੀ ਅਗਵਾਈ ਵਾਲੀ ਐਸਆਈਟੀ ਵੱਲੋ ਕੀਤੀਆਂ ਗਈਆਂ ਹਨ। 

 

ਰੰਧਾਵਾ ਦੇ ਭਾਸ਼ਣ ਤੇ ਉਨ੍ਹਾਂ ਵੱਲੋਂ ਕੀਤੇ ਗਏ ਐਲਾਨਾਂ ਤੋਂ ਧਰਨਾਕਾਰੀ ਖ਼ੁਸ਼ ਨਜ਼ਰ ਆ ਰਹੇ ਹਨ। ਜਥੇਦਾਰ ਧਿਆਨ ਸਿੰਘ ਮੰਡ ਅਜੇ ਆਪਣਾ ਭਾਸ਼ਣ ਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab government changed name of bargarhi to bargarhi sahib