ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਦਾ ਖੋਜ ਤੇ ਨੌਕਰੀਆਂ ਨੂੰ ਹੁਲਾਰਾ ਦੇਣ ਲਈ IIT ਰੋਪੜ ਨਾਲ ਸਮਝੌਤਾ

ਪੰਜਾਬ ਚ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸਾਹਤ ਕਰਨ ਦੇ ਮੱਦੇਨਜ਼ਰ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ ਨੇ ਮੰਗਲਵਾਰ ਨੂੰ ਸਮਝੌਤਾ ਸਹੀਬੱਧ (ਐਮ..ਯੂ.) ਕੀਤਾ। ਇਸ ਸਮਝੌਤੇਤੇ ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ.ਕੇ. ਵਰਮਾ ਅਤੇ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ: ਸਰਿਤ ਕੇ. ਦਾਸ ਨੇ ਹਸਤਾਖਰ ਕੀਤੇ

 

ਜਾਣਕਾਰੀ ਮੁਤਾਬਕ ਆਈ.ਆਈ.ਟੀ. ਰੋਪੜ ਕੈਂਪਸ ਵਿਖੇ ਸਹੀਬੱਧ ਕੀਤੇ ਇਸ ਸਮਝੌਤੇ ਦਾ ਮੁੱਢਲਾ ਉਦੇਸ ਰਿਸਰਚ ਅਤੇ ਇਨੋਵੇਸ਼ਨ ਨੂੰ ਸਾਂਝੇ ਯਤਨਾ ਨਾਲ ਉਤਸ਼ਾਹਿਤ ਕਰਨਾ ਹੈ ਤਾਂ ਜੋ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਵਧੀਆ ਨੌਕਰੀਆਂ ਪੈਦਾ ਕੀਤੀਆ ਜਾ ਸਕਣ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਖੋਜ ਵਿੱਚ ਸਹਿਯੋਗ ਦੇ ਹੋਰ ਮੁੱਖ ਖੇਤਰਾਂ ਵਿਚ ਮਿਸ਼ਨ ਇਨੋਵੇਟ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਫ ਹਵਾ, ਸਾਫ ਪਾਣੀ, ਕੂੜਾ ਪ੍ਰਬੰਧਨ, ਸਾਫ ਮਿੱਟੀ, ਹਰਿਆ-ਭਰਿਆ ਪੰਜਾਬ, ਭੋਜਨ ਸੁਰੱਖਿਆ, ਰੋਡ ਸੇਫਟੀ, ਖੇਡੋ ਪੰਜਾਬ, ਪੋਸ਼ਣ ਅਤੇ ਪਰਿਵੈਂਟਿਵ ਹੈਲਥ ਸ਼ਾਮਲ ਹਨ


ਇਸੇ ਤਰਾਂ ਇਹ ਸਾਂਝੇ ਉਪਰਾਲੇ ਉਤਪਾਦਨ ਖੇਤਰ ਨੂੰ ਤਕਨੀਕੀ ਸਹਿਯੋਗ ਦੇਣ ਲਈ ਵੀ ਅਤੇ ਉਦਯੋਗ 4.0 ਨੂੰ ਲੋੜੀਂਦਾ ਸਰਮਾਇਆ ਪ੍ਰਦਾਨ ਕਰਾਉਣ ਵਿੱਚ ਸਹਾਈ ਹੋਣਗੇ ਇਸਦੇ ਨਾਲ ਹੀ ਜ਼ੀਰੋ ਲਿਕੁਇਡ ਡਿਸਚਾਰਜ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਵਾਧੂ ਪਾਣੀ ਨੂੰ ਨਵਿਆਉਣ ਅਤੇ ਮੁੜ-ਵਰਤਣ ਲਈ ਢੁੱਕਵਾਂ ਮਾਹੌਲ ਪੈਦਾ ਕਰਨ ਮਦਦਗ਼ਾਰ ਸਾਬਤ ਹੋਣਗੇ ਇਸ ਤੋਂ ਇਲਾਵਾ ਇਹ ਉਪਰਾਲੇ ਸੂਬੇ ਵਿੱਚ ਸਾਜਗਾਰ ਮਾਹੌਲ ਨੂੰ ਪ੍ਰਫੁੱਲਿਤ ਕਰਨ ਲਈ ਮੈਂਟਰਸ਼ਿਪ, ਸਲਾਹ ਅਤੇ ਨਵੀਂ ਤਕਨਾਲੋਜੀ ਦੀ ਆਮਦ ਲਈ ਸਹਾਈ ਹੋਣਗੇ


ਇਸ ਤੋਂ ਇਲਾਵਾ ਖੋਜਾਂ ਸਬੰਧੀ ਕੀਤੇ ਇਹ ਉਪਰਾਲੇ ਨੇਬਰਹੁੱਡ/ਖੇਤਰ ਵਿੱਚ ਹੋਰਾਂ ਅਦਾਰਿਆਂ ਨੂੰ ਸਿਖਲਾਈ ਦੇਣ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਚਲਾਉਣ, ਸਥਾਨਕ ਹਿੱਤਾਂ ਲਈ ਕਾਰਜ-ਕੁਸ਼ਲਤਾ ਵਧਾਉਣ, ਜਾਗਰੂਕਤਾ ਤੇ ਸਿੱਖਿਆ ਸਬੰਧੀ ਪ੍ਰੋਗਰਾਮ ਚਲਾਉਣ ਅਤੇ ਸੂਬੇ ਦੀਆਂ ਵਿਸ਼ੇਸ਼ ਲੋੜਾਂ ਤੇ ਤਰਜੀਹਾਂ ਮੁਤਾਬਕ ਆਪਣੀ ਦਿਲਚਸਪੀ ਅਨੁਸਾਰ ਸ਼ਾਰਟ-ਟਰਮ ਵਿਦਿਆਰਥੀ ਪ੍ਰੋਜੈਕਟ ਚਲਾਉਣ ਵਿੱਚ ਵੀ ਸਹਾਈ ਹੋਣਗੇ

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਹ ਵੀ ਦੱਸਣਯੋਗ ਹੈ ਕਿ ਪੰਜਾਬ ਨੂੰ ਸਿਹਤਮੰਤ ਸੂਬਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵੱਲੋਂ ਮਿਸ਼ਨ ਇਨੋਵੇਟਿਵ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਵੀ ਚਲਾਏ ਗਏ ਹਨ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Government Deals With IIT Ropar To Promote Research And Jobs