ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰੀ ਸ਼੍ਰੇਣੀ ਵਾਲੇ ਉਦਯੋਗਾਂ ਨੂੰ ਸਵੈ-ਪ੍ਰਮਾਣਿਕਤਾ ਦੇ ਆਧਾਰ 'ਤੇ 1 ਦਿਨ 'ਚ NOC/CTE/CTO ਦੇਣ ਦਾ ਕੀਤਾ ਫ਼ੈਸਲਾ

21 ਦਿਨ ਦੀ ਔਸਤ ਮਿਆਦ ਘਟਾ ਕੇ 1 ਦਿਨ ਕੀਤੀ

 

ਪੰਜਾਬ ਸਰਕਾਰ ਨੇ ਰਾਜ ਵਿੱਚ ਹਰੀ-ਸ਼੍ਰੇਣੀ ਅਧੀਨ ਆਉਂਦੇ ਉਦਯੋਗਾਂ ਨੂੰ ਸਵੈ-ਪ੍ਰਮਾਣਿਕਤਾ ਦੇ ਆਧਾਰ 'ਤੇ ਸਥਾਪਤ ਕਰਨ ਸਬੰਧੀ ਸਹਿਮਤੀ (ਸੀਟੀਈ)/ਚਾਲੂ ਕਰਨ ਸਬੰਧੀ ਸਹਿਮਤੀ (ਸੀਟੀਓ) ਦੇਣ ਦਾ ਅਹਿਮ ਫ਼ੈਸਲਾ ਕੀਤਾ ਹੈ ਤਾਂ ਜੋ ਸੂਬੇ ਵਿੱਚ ਉਦਯੋਗਾਂ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ।

 

ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਵੈ-ਪ੍ਰਮਾਣਿਕਤਾ ਦੇ ਆਧਾਰ 'ਤੇ ਸੀਟੀਈ/ਸੀਟੀਓ ਨੂੰ ਪ੍ਰਵਾਨਗੀ ਦੇ ਕੇ ਹਰੀ ਸ਼੍ਰੇਣੀ ਵਾਲੇ ਉਦਯੋਗਾਂ ਦੀ ਸਥਾਪਨਾ ਅਤੇ ਸੰਚਾਲਨ ਨੂੰ ਹੋਰ ਸੁਖਾਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨਾਲ ਰਾਜ ਵਿੱਚ ਸਨਅੱਤੀ ਆਧਾਰ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨਿਵੇਸ਼ ਨੂੰ ਵੀ ਆਕਰਸ਼ਿਤ ਕੀਤਾ ਜਾਵੇਗਾ।

 

ਬੁਲਾਰੇ ਨੇ ਅੱਗੇ ਦੱਸਿਆ ਕਿ ਪਹਿਲਾਂ ਉਕਤ ਮਨਜ਼ੂਰੀਆਂ ਪ੍ਰਾਪਤ ਕਰਨ ਲਈ ਮੌਕੇ 'ਤੇ ਜਾ ਕੇ/ਉਦਯੋਗ ਦਾ ਦੌਰਾ ਕਰਨ ਤੋਂ ਬਾਅਦ ਔਸਤਨ 21 ਦਿਨਾਂ ਦਾ ਸਮਾਂ ਲੱਗਦਾ ਸੀ। ਰਾਜ ਸਰਕਾਰ ਦੀ ਇਸ ਪਹਿਲਕਦਮੀ ਨਾਲ, ਗ੍ਰੀਨ ਸ਼੍ਰੇਣੀ ਅਧੀਨ ਉਦਯੋਗਾਂ ਨੂੰ ਸੀਟੀਈ/ਸੀਟੀਓ ਉਸੇ ਦਿਨ ,ਭਾਵ ਆਨਲਾਈਨ ਪੋਰਟਲ `ਤੇ ਬਿਨੈ ਪੱਤਰ ਦਾਖ਼ਲ ਕਰਨ ਵਾਲੇ ਦਿਨ ਹੀ ਪ੍ਰਾਪਤ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਉਕਤ ਮਨਜ਼ੂਰੀਆਂ ਸਬੰਧੀ ਆਟੋ ਗ੍ਰਾਂਟ ਸ਼ੁਰੂ ਕਰਕੇ ਉਦਯੋਗਾਂ ਲਈ ਇਹ ਸੇਵਾ ਪਹਿਲਾਂ ਹੀ ਉਪਲਬੱਧ ਕਰਵਾਈ ਜਾ ਚੁੱਕੀ ਹੈ।

 

ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਗ੍ਰੀਨ ਸ਼੍ਰੇਣੀ ਦੇ ਉਦਯੋਗਾਂ ਨੂੰ 1 ਅਪ੍ਰੈਲ 2020 ਤੋਂ 30 ਅਪ੍ਰੈਲ 2020 ਤੱਕ ਕੋਵਿਡ-19 ਸੰਬੰਧੀ ਪਾਬੰਦੀਆਂ ਦੌਰਾਨ, ਵਾਟਰ (ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਤਹਤਿ 29 ਸੀ.ਟੀ.ਈ., 99 ਸੀ.ਟੀ.ਓ ਜਦਕਿ ਹਵਾ (ਰੋਕਥਾਮ ਅਤੇ ਨਿਯੰਤਰਣ) ਐਕਟ, 1981 ਤਹਿਤ 181 ਸੀ.ਟੀ.ਓ. ਨੂੰ ਮਨਜ਼ੂਰੀ ਦਿੱਤੀ ਹੈ।

.......................
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: PUNJAB GOVERNMENT DECIDES TO GRANT NOC/CTE/CTO TO GREEN CATEGORY INDUSTRIES IN ONE DAY ON SELF CERTIFICATION BASIS