ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਕੋਲ ਰਾਹਤ ਕਾਰਜਾਂ ਦੀ ਪੂਰਤੀ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ: ਸਰਕਾਰੀਆ

---ਲੁਧਿਆਣਾ ਵਿਖੇ ਹੜ੍ਹ ਰਾਹਤ ਪ੍ਰਬੰਧਾਂ ਦਾ ਸਰਕਾਰੀਆ ਨੇ ਇੰਝ ਲਿਆ ਜਾਇਜ਼ਾ ---

 

ਪੰਜਾਬ ਸਰਕਾਰ ਦੇ ਪਾਣੀ ਵਸੀਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸਥਾਨਕ ਪਿੰਡ ਭੋਲੇਵਾਲ ਨੇੜੇ ਪਏ ਸਤਲੁੱਜ ਵਿੱਚ ਪਾੜ ਉਪਰੰਤ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਥੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਬੰਨ੍ਹ ਨੂੰ ਪੂਰਨ ਅਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ।

 

ਸ੍ਰ. ਸਰਕਾਰੀਆ, ਜਿਨ੍ਹਾਂ ਵੱਲੋਂ ਮਿਤੀ 19 ਅਤੇ 22 ਅਗਸਤ ਨੂੰ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕਾਰਜਾਂ ਦਾ ਨਿਰੀਖਣ ਕੀਤਾ ਸੀ, ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮੁਸ਼ਕਿਲ ਘੜੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਹ ਇੱਕ ਹਫ਼ਤੇ ਵਿੱਚ ਤੀਜੀ ਵਾਰ ਅੱਜ ਇਸ ਬੰਨ੍ਹ ਦਾ ਜਾਇਜ਼ਾ ਲੈਣ ਪੁੱਜੇ ਸਨ।

 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਤੋਂ ਪਹਿਲਾਂ ਮੱਤੇਵਾੜਾ ਜੰਗਲਾਤ ਕੰਪਲੈਕਸ ਵਿੱਚ ਪੈਂਦੇ ਪਿੰਡ ਗੜੀ ਫਾਜ਼ਲ ਵਿੱਚ ਵੀ ਸਤਲੁੱਜ ਦੇ ਇੱਕ ਬੰਨ੍ਹ ਨੂੰ ਟੁੱਟਣ ਤੋਂ ਪਹਿਲਾਂ ਬਚਾਇਆ ਗਿਆ ਹੈ। ਜਦਕਿ ਭੋਲੇਵਾਲ ਕਦੀਮ ਵਿੱਚ ਕਾਫੀ ਵੱਡਾ ਪਾੜ ਪੈ ਗਿਆ ਸੀ, ਜਿਸ ਦੀ ਡੂੰਘਾਈ ਕਰੀਬ 45 ਫੁੱਟ ਸੀ। ਇਸ ਬੰਨ੍ਹ ਦਾ 90 ਫੀਸਦੀ ਮੁਰੰਮਤ ਕਾਰਜ ਹੋ ਚੁੱਕਾ ਹੈ, ਜਦਕਿ 10 ਫੀਸਦੀ ਰਹਿੰਦਾ ਕੰਮ ਅੱਜ ਸ਼ਾਮ ਤੱਕ ਪੂਰਾ ਕਰ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਹ ਕੰਮ ਮਗਨਰੇਗਾ ਕਾਮਿਆਂ ਅਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਨੇਪਰੇ ਚੜਾਇਆ ਜਾ ਰਿਹਾ ਹੈ।

 

ਸ੍ਰ. ਸਰਕਾਰੀਆ ਨੇ ਕਿਹਾ ਕਿ ਰਾਹਤ ਕਾਰਜਾਂ ਨੂੰ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਵੀ ਕਮੀ ਨਹੀਂ ਹੈ। ਇਸ ਮੌਕੇ ਉਨ੍ਹਾਂ ਸਥਾਨਕ ਲੋਕਾਂ ਵੱਲੋਂ ਇਸ ਕਾਰਜ ਵਿੱਚ ਕੀਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Government has no shortage of funds to fund relief: Sukhbinder Singh Sarkaria