ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੀਆਂ ਦੀ ਸਹੂਲਤ ਲਈ ਸਵੈ-ਘੋਸ਼ਣਾ ਫਾਰਮ ਜਾਰੀ

ਪੰਜਾਬ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਨ੍ਹਾਂ ਐਨ.ਆਰ.ਆਈ. ਅਤੇ ਵਿਦੇਸ਼ੀ ਯਾਤਰੂਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ ਜੋ ਕਿ 30 ਮਾਰਚ 2020 ਤੋਂ ਬਾਅਦ ਪੰਜਾਬ ਵਿੱਚ ਦਾਖ਼ਲ ਹੋਏ ਹਨ ਪਰ ਉਨ੍ਹਾਂ ਅਜੇ ਤੱਕ ਹਾਲੇ ਤੱਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫ਼ਤਰਾਂ ਨਾਲ ਵੇਰਵੇ ਭੇਜਣ ਬਾਰੇ ਸੰਪਰਕ ਨਹੀਂ ਕੀਤਾ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 30 ਮਾਰਚ 2020 ਤੋਂ ਬਾਅਦ ਪੰਜਾਬ ਵਿੱਚ ਦਾਖ਼ਲ ਹੋਏ ਬਹੁਤੇ ਪ੍ਰਵਾਸੀ ਭਾਰਤੀਆਂ ਨੇ ਆਪਣੇ ਜ਼ਿਲ੍ਹੇ ਵਿੱਚ ਸਬੰਧਤ ਅਥਾਰਟੀ ਨੂੰ ਜਾਣੂ ਕਰਵਾ ਦਿੱਤਾ ਹੈ। 

 

ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੀਆਂ ਦੀ ਹਾਲੇ ਤੱਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫ਼ਤਰਾਂ ਵੱਲੋਂ ਤਸਦੀਕ ਨਹੀਂ ਹੋਈ ਉਨ੍ਹਾਂ ਲਈ ਇਹ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ ਤੇ ਵਿਦੇਸ਼ੀ ਯਾਤਰੂ ਇਹ ਸਵੈ-ਘੋਸ਼ਣਾ ਫਾਰਮ ‘ਡਾਇਲ -112’ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸਐਸ) ਵਿਖੇ ਤੁਰੰਤ ਜਮ੍ਹਾਂ ਕਰਵਾਉਣ।

 

ਉਨ੍ਹਾਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ/ਵਿਦੇਸ਼ੀ ਯਾਤਰੀ ਆਪਣੇ ਵੇਰਵੇ ‘ਡਾਇਲ -112 ਐਪ’ ‘ਤੇ (ਜੋ ਕਿ ਗੂਗਲ ਪਲੇਅ ਸਟੋਰ ’ਤੇ ਉਪਲਬੱਧ ਹੈ) ਉੱਤੇ ਜਾਂ dial-112@punjabpolice.gov.in ਈਮੇਲ ਜਾਂ http://ners.in/ ਡਾਇਲ -112 ਵੈਬਸਾਈਟ ਉਪਰ ਵੀ ਭੇਜ ਸਕਦੇ ਹਨ।  ਉਨ੍ਹਾਂ ਕਿਹਾ ਕਿ ਜੇ ਕੋਈ ਵੀ ਦਿੱਤੇ ਹੋਏ ਇਸ ਈਮੇਲ ਜਾਂ ਪੋਰਟਲ ‘ਤੇ ਲੋੜੀਂਦੇ ਵੇਰਵੇ ਭੇਜਣ ਵਿਚ ਅਸਮਰੱਥ ਰਹਿੰਦਾ ਹੈ, ਤਾਂ ਇਸ ਤਰ੍ਹਾਂ ਦੇ ਵੇਰਵੇ ਵਟਸਐਪ ਨੰਬਰ 97799-20404 ‘ਤੇ ਵੀ ਭੇਜੇ ਜਾ ਸਕਦੇ ਹਨ। ਹਾਲਾਂਕਿ, ਉਸ ਨੇ ਸਪੱਸ਼ਟ ਕੀਤਾ ਕਿ 112 ਨੰਬਰ ਉਦੋਂ ਹੀ ਡਾਇਲ ਕੀਤਾ ਜਾਵੇ ਜਦੋਂ ਕੋਈ ਉੱਪਰ ਦੱਸੇ ਪਲੇਟਫਾਰਮਾਂ ’ਤੇ ਜਾਣਕਾਰੀ ਭੇਜਣ ਤੋਂ ਅਸਮਰੱਥ ਰਹਿੰਦਾ ਹੈ।

 

ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੂਆਂ ਨੂੰ ਆਪਣੇ ਵੇਰਵਿਆਂ ਵਿੱਚ ਉਨ੍ਹਾਂ ਦੇ ਪੰਜਾਬ ਵਿੱਚ ਆਉਣ ਦੀ ਤਾਰੀਕ ਅਤੇ ਹਵਾਈ ਅੱਡੇ ਦਾ ਨਾਮ ਜਿਥੇ ਉਹ ਉਤਰੇ ਸੀ ਅਤੇ ਹਵਾਈ ਅੱਡੇ ਉਪਰ ਉਤਰਨ ਦੀ ਤਾਰੀਕ ਆਦਿ ਲਿਖਣੀ ਪਵੇਗੀ। 

 

ਇਸ ਤੋਂ ਇਲਾਵਾ ਉਹ ਪੰਜਾਬ ਵਿਚ ਜਿਹੜੇ ਜਿਹੜੇ ਸਥਾਨਾਂ ਉਪਰ ਗਏ ਅਤੇ ਉਨ੍ਹਾਂ ਦੇ ਪਾਸਪੋਰਟ ਨੰਬਰ ਸਮੇਤ ਉਨ੍ਹਾਂ ਨਾਮ ਅਤੇ ਸੰਪਰਕ ਵੇਰਵਿਆਂ ਜਿਵੇਂ ਮੋਬਾਈਲ ਨੰਬਰ, ਲੈਂਡਲਾਈਨ ਨੰਬਰ ਅਤੇ ਈਮੇਲ-ਆਈਡੀ ਨਾਲ ਸਬੰਧਤ ਜਾਣਕਾਰੀ ਵੀ ਫਾਰਮ ਵਿੱਚ ਲਿਖਣੀ ਪਵੇਗੀ। 

 

ਉਨ੍ਹਾਂ ਨੂੰ ਆਪਣੇ ਪਾਸਪੋਰਟ ਵਿਚ ਦੱਸੇ ਅਨੁਸਾਰ ਆਪਣਾ ਸਥਾਈ ਪਤਾ ਵੀ ਲਿਖਣਾ ਚਾਹੀਦਾ ਹੈ ਅਤੇ ਇਸ ਫੇਰੀ ਦੌਰਾਨ ਜੇਕਰ ਉਹ ਕਿਸੇ ਹੋਟਲ ਵਿਚ ਰਹੋ ਅਤੇ ਹੁਣ ਕਿਸ ਮੌਜੂਦਾ ਪਤੇ ਉਪਰ ਉਹ ਰਹਿੰਦੇ ਹਨ, ਉਸ ਸਬੰਧੀ ਵੀ ਜਾਣਕਾਰੀ ਇਸ ਫ਼ਾਰਮ ਵਿੱਚ ਭਰਨੀ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Government issues self declaration form for NRI foreign travellers