ਪੰਜਾਬ ਸਰਕਾਰ ਵਲੋਂ ਪੰਜਾਬ ਅਤੇ ਹਰਿਆਣਾ ਦੇ ਚੀਫ਼ ਜਸਟਿਸ ਦੀ ਸਲਾਹ ਨਾਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ ਹਨ।
ਇਸ ਸਬੰਧੀ ਕਾਨੂੰਨੀ ਅਤੇ ਵਿਧਾਨਕ ਮਾਮਲੇ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਾਮਜ਼ਦ ਮੈਂਬਰਾਂ ਵਿੱਚ ਸ੍ਰੀ ਵਿਵੇਕ ਪੁਰੀ, ਜ਼ਿਲ੍ਹਾ ਤੇ ਸੈਸ਼ਨ ਜੱਜ ਐਸ. ਏ. ਐਸ. ਨਗਰ, ਸ੍ਰੀਮਤੀ ਅਮਰਜੋਤ ਕੌਰ ਭੱਟੀ, ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ, ਸ੍ਰੀਮਤੀ ਹਰਲੀਨ ਕੌਰ ਐਡਵੋਕੇਟ ਵਾਸੀ ਮਕਾਨ ਨੰ. 562 ਗ੍ਰੀਨ ਮਾਡਲ ਟਾਊਨ, ਜਲੰਧਰ, ਡਾ. ਉਪਨੀਤ ਲਾਲੀ, ਡਿਪਟੀ ਡਾਇਰੈਕਟਰ, ਇੰਸਟੀਚਿਊਟ ਆਫ ਕੋਰੈਕਸ਼ਨਲ ਐਡਮਿਨਸਟ੍ਰੇਸ਼ਨ ਚੰਡੀਗੜ੍ਹ, ਸ੍ਰੀਮਤੀ ਗੁਰਮੀਤ ਕੌਰ ਭੱਠਲ, ਪਿੰਡ ਉੱਪਲੀ, ਸੰਗਰੂਰ, ਸ੍ਰੀ ਰੁਪਿੰਦਰ ਸਿੰਘ ਸੰਧੂ ਐਡਵੋਕੇਟ ਵਾਸੀ ਮਕਾਨ ਨੰ. 45, ਭਾਈ ਮਨੀ ਸਿੰਘ ਨਗਰ, ਬਰਨਾਲਾ, ਸ੍ਰੀ ਸ਼ਸ਼ੀ ਕਾਂਤ ਵਾਸੀ ਮਕਾਨ ਨੰ. 1384 ਨਾਗਪਾਲ ਸਟ੍ਰੀਟ ਫਾਜਿਲਕਾ ਅਤੇ ਡਾ. (ਪ੍ਰੋ.) ਅਮਿਤਾ ਕੌਸ਼ਲ ਪੰਜਾਬ ਯੂਨੀਵਰਸਿਟੀ ਪਟਿਆਲਾ ਸ਼ਾਮਲ ਹਨ।
.