ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕਾਂ ’ਤੇ ਅਵਾਰਾ ਪਸ਼ੂ ਛੱਡੇ ਜਾਣ ਖਿਲਾਫ ਪੰਜਾਬ ਸਰਕਾਰ ਸਖਤ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ . ਬਲਬੀਰ ਸਿੰਘ ਸਿੱਧੂ ਨੇ ਅੱਜ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੰਦਿਆਂ ਕਿਹਾ ਕਿ ਆਪਣੇ ਪਾਲਤੂ ਪਸ਼ੂ ਸ਼ਹਿਰ ਛੱਡਣ ਵਾਲਿਆਂ ਦੇ ਚਲਾਨ ਕੱਟੇ ਜਾਣ ਤਾਂ ਜੋ ਸੜਕਾਂਤੇ ਅਵਾਰਾ ਪਸ਼ੂ ਛੱਡਣ ਵਾਲੇ ਲੋਕ ਖੁਦ ਆਪਣੇ ਪਸ਼ੂ ਸੰਭਾਲਣ ਅਤੇ ਇਨ੍ਹਾਂ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ

 

ਇਸ ਦੇ ਨਾਲ ਹੀ ਪਾਰਕਾਂ ਦੀ ਸਫ਼ਾਈ ਦੇ ਕੰਮ ਦੀ ਸਮੀਖਿਆ ਕਰਦਿਆਂ ਉਨ੍ਹਾਂ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਹਰੇਕ ਸੈਕਟਰ ਵਿੱਚ 2 ਜਾਂ 3 ਪਾਰਕ ਮਾਡਲ ਪਾਰਕ ਵਜੋਂ ਵਿਕਸਤ ਕੀਤੇ ਜਾਣ ਇਸ ਤੋਂ ਇਲਾਵਾ ਗਰੀਬ ਵਰਗ ਨੂੰ 5-5 ਮਰਲੇ ਦੇ ਪਲਾਟ ਦੇਣ, ਪੁਲਿਸ ਨਫਰੀ ਵਧਾਉਣ, ਰਾਤ ਨੂੰ ਪੁਲਿਸ ਦੇ ਨਾਕੇ ਲਾਉਣ ਸਮੇਤ ਸੈਕਟਰ 82 ਦੇ ਸਨਅਤੀ ਖੇਤਰ ਵਿੱਚ ਸੁਰੱਖਿਆ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ, ਪਿੰਡ ਦਾਊਂ ਦੀ ਖਸਤਾ ਹਾਲ ਲਿੰਕ ਰੋਡ, ਪਾਣੀ ਦੀ ਨਿਕਾਸੀ, ਫਲਾਈ ਓਵਰਤੇ ਕੱਟ ਨਾ ਛੱਡੇ ਜਾਣ ਕਾਰਨ ਲੋਕਾਂ ਨੂੰ ਰਹੀ ਪ੍ਰੇਸ਼ਾਨੀਤੇ ਵੀ ਵਿਚਾਰ ਕੀਤਾ ਗਿਆ

 

ਇਸ ਮੌਕੇ ਸਿਹਤ ਮੰਤਰੀ ਨੇ ਜਿੱਥੇ ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਤੋਂ ਵੱਖ ਵੱਖ ਮਾਮਲਿਆਂ ਵਿੱਚ ਸੁਝਾਅ ਲਏ ਉਥੇ ਹਾਜ਼ਰ ਮੋਹਤਬਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab government strict against stray cattle leave the streets