ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਰਕਿਰੀ ਮਗਰੋਂ ਕੈਪਟਨ ਸਰਕਾਰ ਦੀਆਂ ਨਸ਼ਿਆਂ ਦੇ ਮੁੱਦੇ 'ਤੇ ਖੁੱਲ੍ਹਿਆਂ ਅੱਖਾਂ

ਕੈਪਟਨ ਸਰਕਾਰ

ਪਿਛਲੇ ਇੱਕ ਹਫਤੇ ਤੋਂ ਲਗਾਤਾਰ ਨਸ਼ਿਆ ਕਰਕੇ ਹੋ ਰਹੀਆਂ ਨੋਜਵਾਨਾਂ ਦੀਆਂ ਮੌਤਾਂ ਅਤੇ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਕੈਪਟਨ ਸਰਕਾਰ ਦੀ ਕਿਰਕਿਰੀ ਕਰਾ ਦਿੱਤੀ ਹੈ. ਸ਼ੋਸਲ ਮੀਡੀਆ 'ਤੇ ਵੀ ਇੱਕ ਖ਼ਾਸ ਮੁਹਿੰਮ ਚੱਲ ਰਹੀ ਹੈ. ਫ਼ੇਸਬੁੱਕ 'ਤੇ ਲੋਕ ਆਪਣੀ ਡੀਪੀ ਤੇ ਇੱਕ ਖ਼ਾਸ ਫ਼ੋਟੋ ਲਗਾ ਕੇ ਵਿਰੇਧ ਜਤਾ ਰਹੇ ਹਨ . ਚੋਣਾਂ ਤੋਂ ਪਹਿਲਾ ਕੈਪਟਨ ਨੇ ਸਹੁੰ ਚੁੱਕ ਕੇ ਇੱਕ ਮਹੀਨੇ ਦੇ ਅੰਦਰ ਸੂਬੇ 'ਚੋਂ ਨਸ਼ੇ ਖਤਮ ਕਰਨ ਦੀ ਗੱਲ ਕਹੀ ਸੀ. ਹੁਣ ਇੱਕ ਵਾਰ ਫਿਰ ਸਰਕਾਰ ਦੀ ਨੀਂਦ ਲਗਾਤਾਰ ਹੋ ਰਹੀ ਕਿਰਕਿਰੀ ਤੋਂ ਬਾਅਦ ਖੁੱਲ੍ਹਦੀ ਹੋਈ ਦਿਖਾਈ ਦੇ ਰਹੀ ਹੈ. ਪਰ ਕੀ ਹੁਣ ਸਰਕਾਰ ਆਪਣਾ ਵਾਅਦਾ ਪੂਰਾ ਕਰ ਸਕੇਗੀ ਜਾੰ ਨਹੀਂ ਇਸਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ. 

 

ਹੁਣ ਨਸ਼ਿਆਂ ਅਤੇ ਗੈਰ-ਕਾਨੂੰਨੀ ਤਸਕਰੀ ਦੇ ਖ਼ਾਤਮੇ ਦੀ ਕੋਸ਼ਿਸ਼ ਵਜੋਂ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਵਰਤੋਂ ਰੋਕਣ ਵਿਰੁੱਧ ਠੋਸ ਕਾਰਵਾਈ ਕਰਨ ਲਈ ਤਿੰਨ ਪੱਖੀ ਰਣਨੀਤੀ ਬਣਾਈ ਹੈ, ਜੋ ਸਖ਼ਤੀ, ਨਸ਼ਾ-ਮੁਕਤੀ ਅਤੇ ਰੋਕਥਾਮ 'ਤੇ ਆਧਾਰਿਤ ਹੈ। ਇਸ ਰਣਨੀਤੀ ਨੂੰ ਵਿਸ਼ੇਸ਼ ਟਾਸਕ ਫੋਰਸ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ 'ਤੇ ਲਾਗੂ ਕੀਤੇ ਜਾਣ ਦੀ ਕੋਸ਼ਿਸ ਵਾ ਹੋ ਰਹੀ ਹੈ. 

 

 ਸੂਬੇ ਵਿੱਚ ਐਨਡੀਪੀਐਸ ਐਕਟ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਅਤੇ ਖ਼ਾਸ ਇਲਾਕਿਆਂ ਸਬੰਧੀ ਰਣਨੀਤੀ ਘੜਨ ਲਈ ਜ਼ਿਲ੍ਹਾਂ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਤੇ ਦਿਸ਼ਾ ਨਿਰਦੇਸ਼ ਦੇਣ ਦੀ ਵੀ ਗੱਲ ਸਾਹਮਣੇ ਈ ਰਹੀ ਹੈ.


ਐਨ.ਡੀ.ਪੀ.ਐਸ. ਐਕਟ ਤਹਿਤ ਰਜਿਸਟਰਡ ਕੇਸਾਂ ਦੀ ਗਿਣਤੀ ਵਧ ਕੇ 16,305 ਹੋ ਗਈ ਅਤੇ 16 ਮਾਰਚ, 2017 ਤੱਕ 18,800 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾਂ ਪੁਲਿਸ  ਅਤੇ ਐਸ.ਟੀ.ਐਫ. ਵੱਲੋਂ 377.787 ਕਿਲੋਗਾ੍ਰਮ ਹੈਰੋਇਨ, 14.336 ਕਿਲੋਗ੍ਰਾਮ ਸਮੈਕ, 116.603 ਕਿਲੋਗਾ੍ਰਮ ਚਰਸ, 1040.531 ਕਿਲੋਗਾ੍ਰਮ ਅਫੀਮ, 50588 ਕਿਲੋਗਾ੍ਰਮ ਭੁੱਕੀ ਅਤੇ 9.035 ਕਿਲੋਗਾ੍ਰਮ ਬਰਫ਼ ਸਮੇਤ 44929 ਟੀਕੇ, 48,10,540 ਗੋਲੀਆਂ/ਕੈਪਸੂਲ ਜ਼ਬਤ ਕੀਤੇ ਗਏ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab government to act against drug abuse in punjab