ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਆਈ.ਪੀ.ਐਸ. ਅਤੇ 8 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵਲੋਂ ਅੱਜ 3 ਆਈ.ਪੀ.ਐਸ. ਅਤੇ 8 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ. ਅਧਿਕਾਰੀਆਂ ਵਿੱਚੋਂ ਨੌਨਿਹਾਲ ਸਿੰਘ ਨੂੰ ਆਈ.ਜੀ.ਪੀ. ਜਲੰਧਰ ਰੇਂਜ ਅਤੇ ਵਾਧੂ ਚਾਰਜ ਆਈ.ਜੀ.ਪੀ. ਸਾਈਬਰ ਕਰਾਇਮ, ਪੰਜਾਬ, ਸੁਖਚੈਨ ਸਿੰਘ ਨੂੰ ਡੀ.ਆਈ.ਜੀ. ਪ੍ਰੋਵੀਜਿਨਿੰਗ, ਪੰਜਾਬ ਅਤੇ ਵਾਧੂ ਚਾਰਜ ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਅਤੇ ਸ੍ਰੀ ਸਚਿਨ ਗੁਪਤਾ ਨੂੰ ਏ.ਡੀ.ਸੀ.ਪੀ. ਪੀ.ਬੀ.ਆਈ, ਆਰਗਨਾਈਜਡ ਕਰਾਇਮ ਐਂਡ ਨਾਰਕੋਟਿਕਸ, ਲੁਧਿਆਣਾ ਵਜੋਂ ਤਾਇਨਾਤ ਕੀਤਾ ਗਿਆ ਹੈ।

 

ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀ ਮਨਧੀਰ ਸਿੰਘ ਨੂੰ ਐਸ.ਪੀ. ਸੀ.ਐਮ ਸਕਿਊਰਿਟੀ, ਪੰਜਾਬ, ਸੁਸ਼ੀਲ ਕੁਮਾਰ ਨੂੰ ਕਮਾਂਡੈਂਟ, ਤੀਜੀ ਆਈ.ਆਰ.ਬੀ. ਲੁਧਿਆਣਾ ਅਤੇ ਵਾਧੂ ਚਾਰਜ ਏ.ਆਈ.ਜੀ. ਐਨ.ਆਰ.ਆਈ, ਲੁਧਿਆਣਾ, ਹੇਮ ਪੁਸ਼ਪ ਸ਼ਰਮਾ (ਸੀ.ਆਰ.ਪੀ.ਐਫ.) ਨੂੰ ਐਸ.ਪੀ. ਅਪਰੇਸ਼ਨਸ, ਪਠਾਨਕੋਟ,  ਜਸਵੀਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਫਾਜਿਲਕਾ, ਕੁਲਵੰਤ ਰਾਏ ਨੂੰ ਐਸ.ਪੀ. ਪੀ.ਬੀ.ਆਈ, ਆਰਗਨਾਈਜਡ ਕਰਾਇਮ ਐਂਡ ਨਾਰਕੋਟਿਕਸ, ਮੁਕਤਸਰ ਸਾਹਿਬ, ਕੁਲਵੰਤ ਸਿੰਘ ਨੂੰ ਐਸ.ਪੀ.ਅਪਰੇਸ਼ਨਸ, ਬਟਾਲਾ, ਹਰਪ੍ਰੀਤ ਸਿੰਘ ਨੂੰ ਐਸ.ਪੀ., ਅਪਰੇਸ਼ਨਸ, ਸੰਗਰੂਰ, ਰਾਕੇਸ਼ ਕੁਮਾਰ ਨੂੰ ਐਸ.ਪੀ. ਪੀ.ਬੀ.ਆਈ, ਆਰਗਨਾਈਜਡ ਕਰਾਇਮ ਐਂਡ ਨਾਰਕੋਟਿਕਸ, ਫਿਰੋਜ਼ਪੁਰ ਅਤੇ ਮਨੋਜ ਕੁਮਾਰ ਨੂੰ ਐਸ.ਪੀ. ਹੈੱਡਕੁਆਰਟਰਸ, ਪਠਾਨਕੋਟ ਵਜੋਂ ਤਾਇਨਾਤ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab government transfers 3 ips 8 pps officers