ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਰਾਜਪਾਲ ਨੇ ''ਦ ਫਲੂਟ ਐਂਡ ਦ ਸਵੌਰਡ'' ਮੀਰਾ ਅਤੇ ਜੈਮਲ ਦੀ ਕਹਾਣੀ ਬਾਰੇ ਕੀਤੀ ਕਿਤਾਬ ਜਾਰੀ

ਪੁਸਤਕ ਵਿੱਚ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ 16ਵੀਂ ਸ਼ਤਾਬਦੀ ਦੇ ਰਾਜਪੁਤਾਨਾ ਇਤਿਹਾਸ ਨੂੰ ਦਰਸਾਇਆ 


ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਮੇਜਰ ਜਨਰਲ ਰਣਧੀਰ ਸਿਨ ਵੱਲੋਂ ਲਿਖੀ ਕਿਤਾਬ 'ਦ ਫਲੂਟ ਐਂਡ ਦ ਸਵੌਰਡ' ਮੀਰਾ ਅਤੇ ਜੈਮਲ ਦੀ ਕਹਾਣੀ ਅਤੇ ਮੀਰਾ ਦੇ ਜੀਵਨ ਦੇ ਉਤਰਾਅ ਚੜਾਅ ਜਾਰੀ ਕੀਤੀ ਗਈ। 

 

ਇਸ ਪੁਸਤਕ ਵਿੱਚ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ 16ਵੀਂ ਸ਼ਤਾਬਦੀ ਦੇ ਰਾਜਪੁਤਾਨਾ ਇਤਿਹਾਸ ਬਾਰੇ ਦਰਸਾਇਆ ਗਿਆ ਹੈ।  ਇਹ ਕਿਤਾਬ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਜਾਰੀ ਕੀਤੀ ਗਈ। ਇਸ ਸੈਸ਼ਨ ਦੌਰਾਨ ਇਤਿਹਾਸਕ ਤੱਥਾਂ ਅਤੇ ਕਾਲਪਨਿਕ ਕਹਾਣੀਆਂ ਨੂੰ ਇਕੱਠਿਆਂ ਦਰਸਾਉਣ ਲਈ ਲੇਖਕ ਨੂੰ ਦਰਪੇਸ਼ ਚੁਣੌਤੀਆਂ ਅਤੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

 

ਇਸ ਮੌਕੇ ਸੰਬੋਧਨ ਕਰਦਿਆਂ ਲੇਖਕ ਮੇਜਰ ਜਨਰਲ ਰਣਧੀਰ ਸਿਨ• (ਸੇਵਾਮੁਕਤ) ਨੇ ਦੱਸਿਆ ਕਿ ਉਨਾਂ ਨੇ ਮੀਰਾ ਦੇ ਯੋਗਦਾਨ, ਬਲਿਦਾਨ ਦੀ ਭਾਵਨਾ ਅਤੇ ਮੀਰਾ ਦੀ ਭੂਮਿਕਾ ਨੂੰ ਸੰਤ ਦੀ ਬਜਾਏ ਇੱਕ ਔਰਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਇਕ ਇਤਿਹਾਸਕ ਗਲਪ ਹੈ ਜਿਸ ਵਿਚ ਮੀਰਾ ਦੇ ਬਹੁਤ ਸਾਰੇ ਭਜਨ ਵੀ ਸ਼ਾਮਲ ਕੀਤੇ ਹਨ। 

 

ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਸਮਾਜ ਵਿੱਚ ਕੌਮ ਪ੍ਰਤੀ ਵਫ਼ਾਦਾਰੀ ਅਤੇ ਕੁਰਬਾਨੀ ਦੀ ਭਾਵਨਾ ਖਤਮ ਹੋ ਰਹੀ ਹੈ ਜਦੋਂ ਕਿ ਪਹਿਲਾਂ ਦੇ ਸਮੇਂ ਵਿੱਚ ਆਦਮੀ ਅਤੇ ਔਰਤ ਵਫ਼ਾਦਾਰ ਸਨ ਅਤੇ ਆਪਣੀ ਕੌਮ ਲਈ ਕਿਸੇ ਵੀ ਕੁਰਬਾਨੀ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਔਰਤਾਂ ਆਪਣੇ ਪਤੀ, ਬੱਚਿਆਂ ਅਤੇ ਪੋਤਰਿਆਂ ਦੇ ਕੌਮ ਪ੍ਰਤੀ ਪਿਆਰ ਅਤੇ ਉਨ੍ਹਾਂ ਦੇ ਵਾਪਸ ਨਾ ਮੁੜਨ ਬਾਰੇ ਜਾਣਦੇ ਹੋਏ ਵੀ ਉਨਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਦੀਆਂ ਸਨ।

 

ਪੁਸਤਕ ਵਿੱਚ ਲੇਖਕ ਨੇ ਦਰਸਾਇਆ ਹੈ ਕਿ ਦੂਸਰੇ ਪਾਸੇ ਜੈਮਲ ਕਿਸ ਤਰਾਂ ਲਗਾਤਾਰ ਯੁੱਧ ਵਿੱਚ ਬਣਿਆ ਰਿਹਾ ਅਤੇ ਸ਼ਕਤੀਸ਼ਾਲੀ ਤਾਕਤਾਂ ਵਿਰੁੱਧ ਆਪਣੀ ਸਲਤਨਤ ਨੂੰ ਬਚਾਉਣ ਲਈ ਯੁੱਧ ਕਰਦਾ ਰਿਹਾ। ਇਹ ਕਿਤਾਬ ਇਤਿਹਾਸ ਦੇ ਪ੍ਰਸਿੱਧ ਕਿਰਦਾਰਾਂ ਸਮੇਤ ਕਰੁਣਾਮਈ ਸ਼ੂਰਬੀਰਤਾ ਦੀ ਜਾਣਕਾਰੀ ਪੇਸ਼ ਕਰਦੀ ਹੈ।

 

ਪੁਸਤਕ 'ਤੇ ਵਿਚਾਰ ਵਟਾਂਦਰੇ ਦੌਰਾਨ ਮਾਹਰ ਜਸਟਿਸ ਕਮਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਲੇਖਕ ਨੇ ਜੈਮਲ ਅਤੇ ਮੀਰਾ ਬਾਰੇ ਤੱਥਾਂ ਅਤੇ ਗਲਪਾਂ ਦੇ ਮਿਸ਼ਰਨ ਨੂੰ ਪੁਸਤਕ ਵਿੱਚ ਸੰਜੋਣ ਦਾ ਮਹਾਨ ਕਾਰਜ ਕੀਤਾ ਹੈ। ਉਨਾਂ ਕਿਹਾ ਕਿ ਲੇਖਕ ਨੇ ਮੀਰਾ ਦੇ ਔਰਤ ਰੂਪੀ ਚਿਹਰੇ ਨੂੰ ਉਭਾਰਿਆ ਹੈ ਜਦੋਂ ਕਿ ਲੋਕ ਮੀਰਾ ਨੂੰ ਹਮੇਸ਼ਾ ਸੰਤ ਵਜੋਂ ਜਾਣਦੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab governor vp singh badnore releases book the flute and the sword the story of meera and jaimal and the rise and fall of meera