ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਸਾਲ ਤੋਂ ਲਾਟਰੀ ਖਰੀਦ ਰਹੇ ਕਲਰਕ ਦੀ ਖੁੱਲ੍ਹੀ ਕਿਸਮਤ, ਬਣਿਆ ਕਰੋੜਪਤੀ

ਪੰਜਾਬ ਦੇ 'ਹੋਲੀ ਬੰਪਰ' ਨੇ ਫ਼ਾਜਿਲਕਾ ਦੇ ਇੱਕ ਵਿਅਕਤੀ ਦੀ ਜ਼ਿੰਦਗੀ 'ਚ ਰੰਗ ਭਰ ਦਿੱਤੇ ਹਨ। ਪਿਛਲੇ 17 ਸਾਲ ਤੋਂ ਲਗਾਤਾਰ ਲਾਟਰੀ ਖਰੀਦ ਰਹੇ ਫ਼ਾਜ਼ਿਲਕਾ ਵਾਸੀ ਸਵਰਣ ਸਿੰਘ ਦੀ ਕਿਸਮਤ ਨੇ ਇਸ ਵਾਰ ਸਾਥ ਦਿੱਤਾ ਅਤੇ ਉਸ ਨੂੰ ਕਰੋੜਪਤੀ ਬਣਾ ਦਿੱਤਾ। ਪੰਜਾਬ ਸਰਕਾਰ ਵਲੋਂ ਕੱਢੇ ਜਾਣ ਵਾਲੇ ਹੌਲੀ ਬੰਪਰ ਦਾ ਉਨ੍ਹਾਂ ਨੇ ਪਹਿਲਾ 1.50 ਕਰੋੜ ਦਾ ਇਨਾਮ ਜਿੱਤਿਆ ਹੈ। ਉਨ੍ਹਾਂ ਦੀ ਲਾਟਰੀ ਟਿਕਟ ਦਾ ਨੰਬਰ A 664223 ਹੈ।
 

ਜਾਣਕਾਰੀ ਮੁਤਾਬਿਕ ਸਵਰਣ ਸਿੰਘ ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ 'ਚ ਕਲਰਕ ਦੇ ਤੌਰ 'ਤੇ ਤਾਇਨਾਤ ਹਨ। ਸਵਰਣ ਦੇ ਦੋ ਬੇਟੇ ਹਨ, ਜਿਨ੍ਹਾਂ 'ਚੋਂ ਇੱਕ ਨੇ ਈਟੀਟੀ ਦਾ ਟੈਟ ਪਾਸ ਕੀਤਾ ਹੋਇਆ ਹੈ, ਪਰ ਬੇਰੁਜ਼ਗਾਰੀ ਹੋਣ ਕਾਰਨ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ।

 


 

ਦੂਜਾ ਬੇਟਾ ਮਿਊਜ਼ਿਕ ਸਿੱਖਦਾ ਹੈ। ਹੁਣ ਲਾਟਰੀ ਲੱਗਣ ਤੋਂ ਬਾਅਦ ਰਿਸ਼ਤੇਦਾਰ ਤੇ ਹੋਰ ਸਬੰਧੀ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਸਵਰਣ ਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਬੱਚਿਆਂ ਨੂੰ ਬਿਜ਼ਨੈੱਸ ਖੋਲ੍ਹ ਕੇ ਦੇਣਗੇ ਤੇ ਲੋਕ ਭਲਾਈ ਦੇ ਕੰਮ ਕਰਨਗੇ।
 

ਸਵਰਣ ਸਿੰਘ ਕੋਲ ਬੀਤੇ 17 ਸਾਲ ਤੋਂ ਖਾਨਚੰਦ ਨਾਂ ਦਾ ਇੱਕ ਵਿਅਕਤੀ ਬੰਪਰ ਲਾਟਰੀ ਦੇ ਕੂਪਨ ਵੇਚਣ ਆਉਂਦਾ ਹੈ। ਖਾਨਚੰਦ ਨੇ ਸਰਵਣ ਸਿੰਘ ਨੂੰ ਦੱਸਿਆ ਕਿ ਲਾਟਰੀ ਵੇਚਣ 'ਤੇ ਉਸ ਨੂੰ 10 ਫੀਸਦੀ ਕਮਿਸ਼ਨ ਮਿਲਦਾ ਹੈ, ਜਿਸ ਦੀ ਭਲਾਈ ਲਈ ਸਰਵਣ ਸਿੰਘ ਹਰ ਵਾਰ ਉਸ ਤੋਂ ਲਾਟਰੀ ਖਰੀਦ ਲੈਂਦਾ ਸੀ। ਨਿਸੁਆਰਥ ਭਾਵ ਨਾਲ ਕੀਤੀ ਭਲਾਈ ਦੀ ਇਸ ਸੇਵਾ ਦਾ ਸਰਵਣ ਸਿੰਘ ਨੂੰ ਉਸ ਸਮੇਂ ਫਲ ਮਿਲਿਆ, ਜਦੋਂ ਉਸ ਦੀ 1.50 ਕਰੋੜ ਰੁਪਏ ਦੀ ਲਾਟਰੀ ਨਿਕਲ ਗਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt announced the Punjab State lottery Holi Bumper Result