ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਭਲਾਈ ਸੰਸਥਾਵਾਂ ਤੋਂ ਮੰਗੀਆਂ ਸਟੇਟ ਐਵਾਰਡ ਲਈ ਅਰਜ਼ੀਆਂ

ਪੰਜਾਬ ਸਰਕਾਰ ਨੇ ਭਲਾਈ ਸੰਸਥਾਵਾਂ ਤੋਂ ਮੰਗੀਆਂ ਸਟੇਟ ਐਵਾਰਡ ਲਈ ਅਰਜ਼ੀਆਂ

ਸੂਬਾ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ ਅਤੇ ਖਿਡਾਰੀਆਂ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾਂ ਤੋਂ ਸਟੇਟ ਅਵਾਰਡ ਟੂ ਫਿਜ਼ੀਕਲ ਹੈਂਡੀਕੈਪਡ-2019 ਦੇਣ ਲਈ 30 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ

 

 

ਇਸ ਦੀ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਯੋਗ ਬਿਨੈਕਾਰ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਤੋਂ ਨਿਰਧਾਰਤ ਫਾਰਮਾ ਪ੍ਰਾਪਤ ਕਰ ਸਕਦੇ ਹਨ ਅਤੇ ਇਨਾਂ ਨੂੰ ਮੁਕੰਮਲ ਕਰਕੇ ਨਿਰਧਾਰਤ ਮਿਤੀ ਤੋਂ ਪਹਿਲਾਂ ਜ਼ਮਾਂ ਕਰਵਾ ਸਕਦੇ ਹਨ। ਜ਼ਿਲਾ ਪੱਧਰਤੇ ਪ੍ਰਾਪਤ ਅਰਜ਼ੀਆਂ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਵੱਲੋਂ ਕੀਤੀ ਗਈ ਸ਼ਿਫਾਰਸ਼ ਦੇ ਆਧਾਰਤੇ ਰਾਜ ਪੱਧਰੀ ਕਮੇਟੀ ਵੱਲੋਂ ਅਵਾਰਡੀਆਂ ਦੀ ਚੋਣ ਕੀਤੀ ਜਾਵੇਗੀ

 

 

ਬੁਲਾਰੇ ਦੇ ਅਨੁਸਾਰ ਚਾਰ ਕਿਸਮ ਦੇ ਇਹ ਅਵਾਰਡ 3 ਦਸੰਬਰ 2019 ਨੂੰ ਮਨਾਏ ਜਾ ਰਹੇਵਰਲਡ ਡਿਸਏਬਲਡ ਡੇਅ’ ’ਤੇ ਦਿੱਤੇ ਜਾਣਗੇ

 

 

ਇਸ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਭ ਤੋਂ ਵਧੀਆ ਕਰਮਚਾਰੀ/ ਸਵੈ ਰੁਜ਼ਵਾਰ ਵਾਲੇ ਦਿਵਿਆਂਗ ਵਾਸਤੇ ਨੇਤਰਹੀਣਤਾ, ਘੱਟ ਨਜ਼ਰ, ਕੁਸ਼ਟ ਚਕਿਤਸਾ, ਬੋਲੇਪਣ, ਲੋਕੋਮੋਟਰ ਅਪੰਗਤਾ ਅਤੇ ਬਹੁ ਅਪੰਗਤਾ ਦੀਆਂ 6 ਉਪ ਸ੍ਰੇਣੀ ਲਈ ਹਰੇਕ ਵਾਸਤੇ ਇੱਕ ਇੱਕ ਅਵਾਰਡ ਦਿੱਤਾ ਜਾਵੇਗਾ ਜਿਸ ਵਿੱਚ ਨਕਦ ਰਾਸ਼ੀ 10,000 ਰੁਪਏ, ਸ਼ੋਭਾ ਪੱਤਰ ਅਤੇ ਇੱਕ ਸਰਟੀਫਿਕੇਟ ਹੋਵੇਗਾ।

 

 

ਇਸੇ ਤਰਾਂ ਹੀ ਸਭ ਤੋਂ ਵਧੀਆਂ ਰੁਜ਼ਗਾਰਦਾਤਾ ਦੀ ਉਪ ਸ੍ਰੇਣੀ ਵਿੱਚ ਇੱਕ ਅਵਾਰਡ ਸਰਕਾਰੀ ਸੰਸਥਾ, ਜਨਤਿਕ ਸੈਕਟਰ ਅੰਡਰਟੇਕਿੰਗ ਜਾਂ ਖੁਦਮੁਖਤਿਆਰ ਜਾਂ ਸਥਾਨਿਕ ਸੰਸਥਾ ਅਤੇ ਨਿੱਜੀ ਜਾਂ ਗੈਰ ਸਰਕਾਰ ਸੰਸਥਾਵਾਂ ਨੂੰ 10,000 ਹਜ਼ਾਰ ਰੁਪਏ ਨਗਦ, ਸ਼ੋਭਾ ਪੱਤਰ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt calls Applications for State Awards to Welfare Organisations