ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋ ਜਾਓ ਤਿਆਰ, ਤੁਹਾਨੂੰ ਕਦੇ ਵੀ ਆ ਸਕਦੈ ਨੌਕਰੀ ਲਈ ਫੋਨ

ਪੰਜਾਬ ਸਰਕਾਰ ਨੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਘਰ-ਘਰ ਰੁਜ਼ਗਾਰ ਪ੍ਰੋਗਰਾਮ ਤਹਿਤ 'ਜੋਬ ਹੈਲਪਲਾਈਨ' ਦੀ ਪਿਛਲੇ ਸਾਲ ਨਵੰਬਰ ਮਹੀਨੇ 'ਚ ਸ਼ੁਰੂਆਤ ਕੀਤੀ ਹੈ। ਅੱਜਕੱਲ ਇਨ੍ਹਾਂ ਹੈਲਪਲਾਈਨ ਨੰਬਰਾਂ ਤੋਂ ਲੋਕਾਂ ਨੂੰ ਨੌਕਰੀਆਂ ਦੇਣ ਲਈ ਫੋਨ ਆਉਣੇ ਸ਼ੁਰੂ ਹੋ ਗਏ ਹਨ। ਇਸ ਬਾਰੇ ਪੰਜਾਬ ਸਰਕਾਰ ਦੀ ਵੈਬਸਾਈਟ https://jobhelpline.in/ ਵੀ ਜਾਰੀ ਕੀਤੀ ਗਈ ਹੈ।
 

ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ 011-71854174, 0124-5063262, 0124-5049800 ਆਦਿ ਤੋਂ ਫੋਨ ਕੀਤੇ ਜਾ ਰਹੇ ਹਨ। ਫੋਨ ਕਰਨ ਵਾਲਾ ਤੁਹਾਡਾ ਨਾਂ, ਰਿਹਾਇਸ਼, ਵਿਦਿਅਕ ਯੋਗਤਾ ਅਤੇ ਨੌਕਰੀ ਬਾਰੇ ਪੁੱਛਦਾ ਹੈ। ਕਈ ਲੋਕਾਂ ਨੂੰ ਇਹ ਸਵਾਲ ਕੰਪਿਊਰਾਈਜ਼ਡ ਕਸਟਮਰ ਕੇਅਰ ਵੱਲੋਂ ਕੀਤੇ ਜਾਂਦੇ ਹਨ। ਇਹ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਫੋਨ ਕੱਟ ਦਿੱਤਾ ਜਾਂਦਾ ਹੈ। ਤੁਹਾਨੂੰ ਨੌਕਰੀ ਮਿਲਣ ਸਬੰਧੀ ਅਗਲੀ ਜਾਣਕਾਰੀ ਲਈ ਦੁਬਾਰਾ ਫੋਨ ਆਉਣ ਦੀ ਉਡੀਕ ਕਰਨੀ ਹੋਵੇਗੀ।
 

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਅਸਲ ਵਿੱਚ 1 ਅਪ੍ਰੈਲ 2017 ਤੋਂ ਹੁਣ ਤੱਕ ਰੁਜ਼ਗਾਰ ਦੇ ਪੈਦਾ ਕੀਤੇ ਮੌਕਿਆਂ ਦਾ ਡਾਟਾ 11 ਲੱਖ ਤੋਂ ਵੀ ਵੱਧ ਹੈ। ਉਨ੍ਹਾਂ ਕਿਹਾ ਸੀ ਕਿ ਸਰਕਾਰੀ ਤੌਰ ਉੱਤੇ ਉਨ੍ਹਾਂ ਕੋਲ ਉਪਲੱਬਧ ਜਾਣਕਾਰੀ ਅਨੁਸਾਰ 1 ਅਪ੍ਰੈਲ 2017 ਤੋਂ 31 ਦਸੰਬਰ 2019 ਤੱਕ 57,905 ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਜਦੋਂ ਕਿ 3,96,775 ਪ੍ਰਾਈਵੇਟ ਤੌਰ ਉਤੇ ਪਲੇਸਮੈਂਟ ਕਰਵਾਈ ਗਈ ਅਤੇ 7,61,289 ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸਵੈ ਰੁਜ਼ਗਾਰ ਤਹਿਤ ਮੱਦਦ ਮੁਹੱਈਆ ਕਰਵਾਈ ਗਈ।
 

ਮੁੱਖ ਮੰਤਰੀ ਨੇ ਕਿਹਾ ਸੀ, "ਸੁਖਬੀਰ ਅਤੇ ਉਸ ਦੇ ਸਾਥੀਆਂ ਨੂੰ ਮੈਂ ਦੱਸ ਦੇਵਾਂ ਕਿ ਉਕਤ ਕੁੱਲ ਵੇਰਵਿਆਂ ਦਾ ਜੋੜ 12,15,969 ਬਣਦਾ ਹੈ ਜੋ ਕਿ ਦਿੱਲੀ ਪ੍ਰਚਾਰ ਦੌਰਾਨ ਮੇਰੇ ਵੱਲੋਂ ਕਹੇ 11 ਲੱਖ ਦੇ ਅੰਕੜੇ ਤੋਂ ਵੀ ਵੱਧ ਹੈ।'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ 20,21,568 ਘਰਾਂ ਨੂੰ ਮਗਨਰੇਗਾ ਸਕੀਮ ਤਹਿਤ ਰੋਜ਼ਗਾਰ ਦਿੱਤਾ ਗਿਆ ਜਿਸ ਤਹਿਤ 648.26 ਲੱਖ ਰੁਪਏ ਅਦਾ ਹੋਏ।
 

ਮੁੱਖ ਮੰਤਰੀ ਨੇ ਅਕਾਲੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ 10 ਸਾਲ ਦੇ ਕੁਸ਼ਾਸਨ ਦੌਰਾਨ ਨੌਜਵਾਨਾਂ ਲਈ ਪੈਦਾ ਕੀਤੇ ਰੁਜ਼ਗਾਰ ਦੇ ਅੰਕੜੇ ਵੀ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਹੀ ਕਾਰਜਕਾਲ ਵਿੱਚ ਅਕਾਲੀਆਂ ਦੇ 10 ਸਾਲ ਵਿੱਚ ਕੀਤੇ ਕੰਮਾਂ ਤੋਂ ਵੱਧ ਕੰਮ ਕਰ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab govt collect data from job helpline