ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਕਿਸਾਨਾਂ ਤੱਕ ਨਹੀਂ ਪਹੁੰਚਾ ਸਕੀ ਪਰਾਲ਼ੀ ਨਾ ਸਾੜਨ ਦਾ ਸੁਨੇਹਾ

ਪੰਜਾਬ ਸਰਕਾਰ ਕਿਸਾਨਾਂ ਤੱਕ ਨਹੀਂ ਪਹੁੰਚਾ ਸਕੀ ਪਰਾਲ਼ੀ ਨਾ ਸਾੜਨ ਦਾ ਸੁਨੇਹਾ

ਸਤੰਬਰ ਮਹੀਨੇ ਦੌਰਾਨ ਝੋਨੇ ਦੀ ਵਾਢੀ ਤੋਂ ਪਹਿਲਾਂ ਪਰਾਲ਼ੀ ਨਾ ਸਾੜਨ ਦਾ ਸੁਨੇਹਾ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਲੋਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਵਰਤਿਆ ਸੀ। ਹਰ ਸਾਲ ਪਰਾਲ਼ੀ ਸਾੜੇ ਜਾਣ ਕਾਰਨ ਸਮੁੱਚੇ ਇਲਾਕੇ ਵਿੱਚ ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲ ਜਾਂਦਾ ਹੈ।

 

 

ਪੰਜਾਬ ਸਰਕਾਰ ਨੂੰ ਪੂਰਾ ਯਕੀਨ ਸੀ ਕਿ ਐਤਕੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼–ਪੁਰਬ ਮੌਕੇ ਕਿਸਾਨ ਜ਼ਰੂਰ ਗੁਰੂ ਸਾਹਿਬ ਦਾ ਸੰਦੇਸ਼ ਸੁਣ ਕੇ ਉਸ ਉੱਤੇ ਅਮਲ ਕਰਦਿਆਂ ਪਰਾਲ਼ੀ ਨਾ ਸਾੜਨ ਦਾ ਫ਼ੈਸਲਾ ਕਰਨਗੇ। ਪਰ ਹੋਇਆ ਇਸ ਦੇ ਉਲਟ… ਐਤਕੀਂ ਪਿਛਲੇ ਸਾਲ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਪਰਾਲ਼ੀ ਸਾੜੀ ਗਈ। ਕਪੂਰਥਲਾ ਜ਼ਿਲ੍ਹੇ ’ਚ ਤਾਂ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੁੱਗਣੀਆਂ ਹੋ ਗਈਆਂ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਰਿਹਾ ਸ਼ਹਿਰ ਸੁਲਤਾਨਪੁਰ ਲੋਧੀ ਵੀ ਕਪੂਰਥਲਾ ਜ਼ਿਲ੍ਹੇ ’ਚ ਹੀ ਪੈਂਦਾ ਹੈ।

 

 

ਇਹ ਪੰਜਾਬ ਦੇ ਹੀ ਕਿਸਾਨ ਸਨ, ਜਿਨ੍ਹਾਂ ਨੇ ਦੇਸ਼ ਵਿੱਚ ਹਰਾ ਇਨਕਲਾਬ ਲਿਆਂਦਾ ਸੀ ਤੇ ਅਨਾਜ ਦੇ ਮਾਮਲੇ ’ਚ ਭਾਰਤ ਨੂੰ ਆਤਮ–ਨਿਰਭਰ ਬਣਾਇਆ ਸੀ ਪਰ ਹੁਣ ਉਨ੍ਹਾਂ ਨੂੰ ਹੀ ਉੱਤਰੀ ਭਾਰਤ ’ਚ ਪ੍ਰਦੂਸ਼ਣ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪੰਜਾਬ ਇਸ ਵੇਲੇ ਦੇਸ਼ ਭਰ ਵਿੱਚ ਤੀਜਾ ਸਭ ਤੋਂ ਵੱਡਾ ਚੌਲ਼ ਉਤਪਾਦਕ ਹੈ; ਇਸੇ ਲਈ ਇੱਥੇ ਝੋਨੇ ਦੀ ਪਰਾਲ਼ੀ ਵੀ ਵੱਡੇ ਪੱਧਰ ਉੱਤੇ ਸਾੜੀ ਜਾਂਦੀ ਰਹੀ ਹੈ।

 

 

ਸਾਲ 2018 ਦੌਰਾਨ ਪੰਜਾਬ ਵਿੱਚ 31 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਭਰਪੂਰ ਫ਼ਸਲ ਹੋਈ ਸੀ। ਉਸ ਦੀ ਪਰਾਲ਼ੀ ਹੀ 202 ਲੱਖ ਮੀਟ੍ਰਿਕ ਟਨ ਹੋਈ ਸੀ; ਜਿਸ ਵਿੱਚੋਂ ਲਗਭਗ ਅੱਧੀ 99.60 ਲੱਖ ਮੀਟ੍ਰਿਕ ਟਨ ਪਰਾਲ਼ੀ ਸਾੜੀ ਗਈ ਸੀ। ਪਿਛਲੇ ਸਾਲ 25 ਨਵੰਬਰ ਤੱਕ ਪੰਜਾਬ ਵਿੱਚ 51,751 ਥਾਵਾਂ ਉੱਤੇ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਹੋਈਆਂ ਸਨ।

 

 

ਐਤਕੀਂ ਤਾਂ ਪਰਾਲ਼ੀ ਸਾੜੇ ਜਾਣ ’ਤੇ ਮੁਕੰਮਲ ਪਾਬੰਦੀ ਸੀ। ਕੇਂਦਰ ਵੀ ਇਸ ਮਾਮਲੇ ’ਚ ਪੰਜਾਬ ਸਰਕਾਰ ਦੇ ਨਾਲ ਸੀ। ਕੇਂਦਰ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਪਰਾਲ਼ੀ ਦਾ ਨਿਬੇੜਾ ਕਰਨ ਵਾਲੀਆਂ ਮਸ਼ੀਨਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਆਖਿਆ ਸੀ ਤੇ ਇਸ ਕੰਮ ਉੱਤੇ ਦੋ ਸਾਲਾਂ ਦੌਰਾਨ 1,151 ਕਰੋੜ ਰੁਪਏ ਖ਼ਰਚ ਹੋਣ ਦੀ ਗੱਲ ਵੀ ਆਖੀ ਗਈ ਸੀ।

 

 

ਪਰ ਪੰਜਾਬ ਸਰਕਾਰ ਇਸ ਵਾਰ ਕਿਸਾਨਾਂ ਨੂੰ ਪਰਾਲ਼ੀ ਸਾੜਨ ਤੋਂ ਚੰਗੀ ਤਰ੍ਹਾਂ ਵਰਜ ਨਾ ਸਕੀ। ਇਸੇ ਲਈ ਕੱਲ੍ਹ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀ ਝਾੜ ਵੀ ਝੱਲਣੀ ਪਈ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt could not reach farmers with the message of not burning stubble