ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਖਾਤੇ `ਚ ਆਈ ਦੁੱਗਣੀ ਤਨਖ਼ਾਹ, ਪਰ...

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਖਾਤੇ `ਚ ਆਈ ਦੁੱਗਣੀ ਤਨਖ਼ਾਹ, ਪਰ...

ਅੰਮ੍ਰਿਤਸਰ ਜਿ਼ਲ੍ਹੇ ਅਤੇ ਪੰਜਾਬ ਦੇ ਹੋਰ ਬਹੁਤ ਇਲਾਕਿਆਂ ਦੇ ਅਨੇਕ ਸਰਕਾਰੀ ਮੁਲਾਜ਼ਮਾਂ ਦੇ ਬੈਂਕ ਖਾਤਿਆਂ `ਚ ਇਸ ਵਾਰ ਜਦੋਂ ਬੀਤੇ ਅਕਤੂਬਰ ਮਹੀਨੇ ਦੀ ਤਨਖ਼ਾਹ ਆਈ, ਤਾਂ ਸਭਨਾਂ ਦੇ ਚਿਹਰੇ ਖਿੜ ਗਏ ਕਿਉਂਕਿ ਉਨ੍ਹਾਂ ਨੁੰ ਦੁੱਗਣੀ ਤਨਖ਼ਾਹ ਮਿਲੀ ਸੀ। ਸਭ ਨੇ ਇਹੋ ਸੋਚਿਆ ਕਿ ਐਤਕੀਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ।


ਪਰ ਮੁਲਾਜ਼ਮਾਂ ਦੀ ਇਹ ਖ਼ੁਸ਼ੀ ਥੋੜ੍ਹ-ਚਿਰੀ ਨਿੱਕਲੀ ਕਿਉਂਕਿ ਛੇਤੀ ਹੀ ਉਨ੍ਹਾਂ ਕੋਲ ਇਹ ਮੈਸੇਜ ਵੀ ਆ ਗਿਆ ਕਿ ਇਹ ਵਾਧੂ ਰਕਮ ਗ਼ਲਤੀ ਨਾਲ ਉਨ੍ਹਾਂ ਦੇ ਬੈਂਕ ਖਾਤਿਆਂ `ਚ ਟ੍ਰਾਂਸਫ਼ਰ ਹੋ ਗਈ ਹੈ; ਇਸ ਲਈ ਉਸ ਵਾਧੂ ਰਕਮ ਨੂੰ ਕਢਵਾਇਆ ਨਾ ਜਾਵੇ।


ਜਿ਼ਲ੍ਹਾ ਖ਼ਜ਼ਾਨਾ ਅਧਿਕਾਰੀ ਏ.ਕੇ. ਮੈਨੀ ਨੇ ਸਾਰੇ ਸਰਕਾਰੀ ਦਫ਼ਤਰਾਂ ਦੇ ਮੁਖੀ ਨੂੰ ਭੇਜੇ ਨੋਟਿਸ ਵਿੱਚ ਦੱਸਿਆ ਹੈ ਕਿ ਮੁਲਾਜ਼ਮਾਂ ਦੇ ਖਾਤਿਆਂ `ਚ ਦੋ ਤਨਖ਼ਾਹਾਂ ਗ਼ਲਤੀ ਨਾਲ ਟ੍ਰਾਂਸਫ਼ਰ ਹੋ ਗਈਆਂ ਹਨ ਤੇ ਛੇਤੀ ਹੀ ਇੱਕ ਤਨਖ਼ਾਹ ਵਾਪਸ ਲੈ ਲਈ ਜਾਵੇਗੀ। 


ਅਜਿਹਾ ਇਕੱਲੇ ਅੰਮ੍ਰਿਤਸਰ ਜਿ਼ਲ੍ਹੇ `ਚ ਹੀ ਨਹੀਂ, ਸਗੋਂ ਪੰਜਾਬ ਦੇ ਕਈ ਹੋਰ ਇਲਾਕਿਆਂ ਦੇ ਸਰਕਾਰੀ ਮੁਲਾਜ਼ਮਾਂ ਨਾਲ ਵੀ ਹੋਇਆ ਹੈ। ਦਰਅਸਲ, ਸਰਕਾਰੀ ਖ਼ਜ਼ਾਨਾ ਵਿਭਾਗ ਦੇ ਸਾਫ਼ਟਵੇਅਰ `ਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ।


ਅਧਿਆਪਕਾਂ ਦੇ ਖਾਤਿਆਂ `ਚ ਜਿ਼ਆਦਾ ਇਸ ਨੁਕਸ ਦਾ ਥੋੜ੍ਹ-ਚਿਰਾ ਫ਼ਾਇਦਾ ਹੋਇਆ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਨੁਕਸ ਕਾਰਨ ਪੰਜਾਬ ਦੇ ਖ਼ਜ਼ਾਨੇ `ਚੋਂ 40 ਤੋਂ 50 ਕਰੋੜ ਰੁਪਏ ਵਾਧੂ ਨਿੱਕਲ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab govt employees got short lived happiness