ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਪੱਤਰਕਾਰਾਂ ਨੂੰ ਦਿੱਤੇ ‘ਸਰਬੱਤ ਸਿਹਤ ਬੀਮਾ ਯੋਜਨਾ’ ਦੇ ਲਾਭ

ਪੰਜਾਬ ਸਰਕਾਰ ਨੇ ਪੱਤਰਕਾਰਾਂ ਨੂੰ ਦਿੱਤੇ ‘ਸਰਬੱਤ ਸਿਹਤ ਬੀਮਾ ਯੋਜਨਾ’ ਦੇ ਲਾਭ

ਪੰਜਾਬ ’ਚ ਹੁਣ ਸਾਰੇ ਐਕ੍ਰੇਡਿਟਡ ਭਾਵ ਮਾਨਤਾ–ਪ੍ਰਾਪਤ ਤੇ ਪੀਲੇ–ਕਾਰਡ ਧਾਰਕ ਪੱਤਰਕਾਰਾਂ ਨੂੰ ‘ਸਰਬੱਤ ਬੀਮਾ ਯੋਜਨਾ’ ਦੇ ਲਾਭ ਮਿਲਣਗੇ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ ’ਤੇ ਆਪਣੇ ਇੱਕ ਸੰਦੇਸ਼ ਰਾਹੀਂ ਜਮਹੂਰੀ ਗਣਰਾਜ ਭਾਰਤ ਦੇ ਚੌਥੇ ਥੰਮ੍ਹ ਮੀਡੀਆ ਦੀ ਸ਼ਲਾਘਾ ਕਰਦਿਆਂ ਅੱਜ ਆਖਿਆ ਹੈ ਕਿ ਰਾਸ਼ਟਰ–ਨਿਰਮਾਣ ਵਿੱਚ ਮੀਡੀਆ ਦੀ ਇੱਕ ਪ੍ਰਮੁੱਖ ਭੂਮਿਕਾ ਰਹੀ ਹੈ।

 

 

ਕੈਪਟਨ ਨੇ ਕਿਹਾ ਕਿ ਇਸੇ ਲਈ ਉਨ੍ਹਾਂ ਹੁਣ ਇਸ ਬੀਮਾ ਯੋਜਨਾ ਦਾ ਲਾਭ ਪੱਤਰਕਾਰਾਂ ਤੱਕ ਪੁੱਜਦਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਬੀਮਾ ਯੋਜਨਾ ਦਾ ਪ੍ਰੀਮੀਆ ਪੰਜਾਬ ਸਰਕਾਰ ਭਰੇਗੀ।

 

 

ਕੈਪਟਨ ਅਮਰਿੰਦਰ ਸਿੰਘ ਦੇ ਇਸ ਐਲਾਨ ਦਾ ਪੱਤਰਕਾਰ ਭਾਈਚਾਰੇ ਨੇ ਜਿੱਥੇ ਸੁਆਗਤ ਕੀਤਾ ਹੈ, ਉੱਥੇ ਕੁਝ ਗੰਭੀਰ ਸੁਆਲ ਵੀ ਉੱਠਣੇ ਸ਼ੁਰੂ ਹੋ ਗਏ ਹਨ।

 

 

ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਹੁਰਾਂ ਨੇ ਪੰਜਾਬ ਸਰਕਾਰ ਦੇ ਇਸ ਐਲਾਨ ਨੂੰ ਮੀਡੀਆ ਹਾਊਸਜ਼ (ਵੱਡੇ ਅਖ਼ਬਾਰ) ਦੇ ਮਾਲਕਾਂ ਦੇ ‘ਇੱਕ ਥੱਪੜ’ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਹੈ ਕਿ ਪੱਤਰਕਾਰਾਂ ਦੀ ਸਖ਼ਤ ਮਿਹਨਤ ਨਾਲ ਉਹ ਵੱਡੇ ਮੁਨਾਫ਼ੇ ਕਮਾਉਂਦੇ ਹਨ ਪਰ ਉਹ ਪੱਤਰਕਾਰਾਂ ਨੂੰ ਵਾਜਬ ਤਨਖ਼ਾਹਾਂ ਦੇਣ ਲਈ ਤਿਆਰ ਨਹੀਂ ਹਨ।

 

 

ਅਖ਼ਬਾਰਾਂ ਦੇ ਮਾਲਕ ਵੀ ਤਾਂ ਆਪਣੇ ਪੱਤਰਕਾਰਾਂ ਲਈ ਬੀਮਾ–ਕਵਰੇਜ ਬੜੀ ਆਸਾਨੀ ਨਾਲ ਮੁਹੱਈਆ ਕਰਵਾ ਸਕਦੇ ਹਨ। ਸ੍ਰੀ ਪੰਧੇਰ ਨੇ ਇਸ ਦੇ ਨਾਲ ਹੀ ਸੁਆਲ ਕੀਤਾ ਕਿ ਹੁਣ ਜਦੋਂ ਕੋਈ ਸਰਕਾਰ ਪੱਤਰਕਾਰਾਂ ਨੂੰ ਅਜਿਹੀਆਂ ਸਹੂਲਤਾਂ ਦੇਵੇਗੀ, ਤਾਂ ਉਹ ਅਜਿਹੀ ਸਰਕਾਰ ਦੇ ਵਿਰੁੱਧ ਕਿਉਂ ਲਿਖਣਗੇ ਤੇ ਉਨ੍ਹਾਂ ਨੂੰ ਪੱਤਰਕਾਰੀ ਦੇ ਮੂਲ ਸਿਧਾਂਤਾਂ ਨਾਲ ਸਮਝੌਤਾ ਕਰਨਾ ਪਵੇਗਾ, ਜੋ ਕਿ ਮੀਡੀਆ ਲਈ ਖ਼ਤਰੇ ਦੀ ਘੰਟੀ ਹੈ।

 

 

ਸ੍ਰੀ ਪੰਧੇਰ ਨੇ ਦੱਸਿਆ ਕਿ ਅਜਿਹਾ ਐਲਾਨ ਬਾਦਲ ਸਰਕਾਰ ਵੇਲੇ ਵੀ ਕੀਤਾ ਗਿਆ ਸੀ।

 

 

ਚੇਤੇ ਰਹੇ ਕਿ ਇਸ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਹਰੇਕ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦਾ ਹੈਲਥ–ਕਵਰ ਦਿੱਤਾ ਜਾਂਦਾ ਹੈ। ਇਹ ਯੋਜਨਾ ਇਸੇ ਵਰ੍ਹੇ ਜੁਲਾਈ ਮਹੀਨੇ ਤੋਂ ਸ਼ੁਰੂ ਕੀਤੀ ਗਈ ਸੀ।

 

 

ਇਸ ਯੋਜਨਾ ਅਧੀਨ ਪੰਜਾਬ ਦੇ 364 ਪ੍ਰਾਈਵੇਟ ਹਸਪਤਾਲਾਂ ਨੂੰ ਵੀ ਪੈਨਲ ਉੱਤੇ ਰੱਖਿਆ ਗਿਆ ਹੈ।

 

 

ਇਸ ਯੋਜਨਾ ਦਾ ਐਲਾਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਇਸ ਯੋਜਨਾ ਨਾਲ ਪੰਜਾਬ ਦੇ 43.18 ਲੱਖ ਪਰਿਵਾਰਾਂ ਨੂੰ ਲਾਭ ਪੁੱਜੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt gives journalists benefits of Sarbat Sihat Bima Yojana