ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਸਲਾਮਤੀ ਦਾ ਕੋਈ ਖਿ਼ਆਲ ਨਹੀਂ: ਚੀਮਾ

​​​​​​​ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਸਲਾਮਤੀ ਦਾ ਕੋਈ ਖਿ਼ਆਲ ਨਹੀਂ: ਚੀਮਾ

ਅੱਜ ਸੋਮਵਾਰ ਸਵੇਰੇ ਦਿੱਲੀ–ਸੰਗਰੂਰ ਸੜਕ ’ਤੇ ਪੁਲ਼ ਤੰਗ ਹੋਣ ਕਾਰਨ ਇੱਕ ਟਰੱਕ ਪਲਟ ਗਿਆ ਤੇ ਤਿੰਨ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਇਸ ਸੜਕ ‘ਤੇ ਇੱਕ ਵਾਜਬ ਪੁਲ਼ ਦੀ ਮੁੜ–ਉਸਾਰੀ ਦੀ ਮੰਗ ਕੀਤੀ।

 

 

ਸ੍ਰੀ ਚੀਮਾ ਨੇ ਕਿਹਾ ਕਿ ਇਸ ਤੰਗ ਪੁਲ਼ ਕਾਰਨ ਲਗਭਗ ਰੋਜ਼ਾਨਾ ਹੀ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਤੇ ਸਲਾਮਤੀ ਵੱਲ ਕੋਈ ਧਿਆਨ ਨਹੀਂ ਦੇ ਰਹੀ। ‘ਭਾਵੇਂ ਸੰਗਰੂਰ ਲੋਕ ਨਿਰਮਾਣ ਵਿਭਾਗ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਸ਼ਹਿਰ ਹੈ ਪਰ ਪ੍ਰਸ਼ਾਸਨ ਨੇ ਇੱਥੇ ਨਵੇਂ ਪੁਲ਼ ਦੀ ਉਸਾਰੀ ਲਈ ਕੋਈ ਸ਼ੁਰੂਆਤ ਨਹੀਂ ਕੀਤੀ। ਸਾਡੀ ਮੰਗ ਹੈ ਕਿ ਇਹ ਪੁਲ਼ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ ਅਤੇ ਰਾਸ਼ਟਰੀ ਰਾਜਮਾਰਗ ‘ਤੇ ਯਾਤਰੀਆਂ ਦੀਆਂ ਜਾਨਾਂ ਬਚਾਈਆਂ ਜਾਣ।’

​​​​​​​ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਸਲਾਮਤੀ ਦਾ ਕੋਈ ਖਿ਼ਆਲ ਨਹੀਂ: ਚੀਮਾ

 

ਸੰਗਰੂਰ ਦੇ ਨਿਵਾਸੀ ਸਵਰਨਜੀਤ ਸਿੰਘ ਨੇ ਕਿਹਾ ਕਿ ਇੱਥੇ ਕੋਈ ਸਾਈਨ–ਬੋਰਡ ਵੀ ਨਹੀਂ ਤੇ ਨਾ ਹੀ ਪੁਲ਼ ‘ਤੇ ਕੋਈ ਰੇਲਿੰਗ ਲੱਗੀ ਹੋਈ ਹੈ। ‘ਸਾਨੂੰ ਹੈਰਾਨੀ ਹੈ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਕਿਉਂ ਨਹੀਂ ਹੈ?’

 

 

ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਹਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਨੇ 13 ਮੀਟਰ ਚੌੜੇ ਪੁਲ਼ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਟੈਂਡਰ ਅਗਲੇ ਹਫ਼ਤੇ ਖੁੱਲ੍ਹ ਜਾਣਗੇ। ਯੋਜਨਾ ਬਿਲਕੁਲ ਤਿਆਰ ਹੈ ਤੇ ਅਗਲੇ ਸੱਤ ਦਿਨਾਂ ਦੇ ਅੰਦਰ ਕੰਮ ਸ਼ੁਰੂ ਹੋ ਜਾਵੇਗਾ।

​​​​​​​ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਸਲਾਮਤੀ ਦਾ ਕੋਈ ਖਿ਼ਆਲ ਨਹੀਂ: ਚੀਮਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt has no heed towards public safety Cheema