ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਹਾਲੇ ਕਾਲਜਾਂ `ਚ ਵਿਦਿਆਰਥੀ ਯੂਨੀਅਨ ਚੋਣਾਂ ਬਾਰੇ ਨਹੀਂ ਲਿਆ ਕੋਈ ਫ਼ੈਸਲਾ

ਪੰਜਾਬ ਸਰਕਾਰ ਨੇ ਹਾਲੇ ਕਾਲਜਾਂ `ਚ ਵਿਦਿਆਰਥੀ ਯੂਨੀਅਨ ਚੋਣਾਂ ਬਾਰੇ ਨਹੀਂ ਲਿਆ ਕੋਈ ਫ਼ੈਸਲਾ

ਪੰਜਾਬ ਦੀਆਂ ਯੂਨੀਵਰਸਿਟੀਜ਼ ਤੇ ਕਾਲਜਾਂ ਵਿੱਚ ਭਾਵੇਂ ਅਕਾਦਮਿਕ ਸੈਸ਼ਨ ਚਾਲੂ ਹੋ ਗਿਆ ਹੈ ਪਰ ਕੈਪਟਨ ਸਰਕਾਰ ਨੇ ਹਾਲੇ ਵਿਦਿਆਰਥੀ ਯੂਨੀਅਨ ਚੋਣਾਂ ਕਰਵਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।


ਉੱਚ-ਸਿੱਖਿਆ ਬਾਰੇ ਮੰਤਰੀ ਰਜ਼ੀਆ ਸੁਲਤਾਨਾ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ,‘‘ਅਸੀਂ ਚੋਣਾਂ ਕਰਵਾਉਣ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ। ਉੱਝ ਵਿਦਿਆਰਥੀ ਯੂਨੀਅਨ ਚੋਣਾਂ ਬਾਰੇ ਮੀਟਿੰਗਾਂ ਜ਼ਰੂਰ ਚੱਲ ਰਹੀਆਂ ਹਨ। ਜਦੋਂ ਵੀ ਇਨ੍ਹਾਂ ਬਾਰੇ ਕੋਈ ਅੰਤਿਮ ਫ਼ੈਸਲਾ ਲੈ ਲਿਆ ਗਿਆ, ਤਾਂ ਅਸੀਂ ਉਨ੍ਹਾਂ ਚੋਣਾਂ ਦਾ ਪ੍ਰੋਗਰਾਮ ਜ਼ਰੂਰ ਐਲਾਨ ਦੇਵਾਂਗੇ।``


ਸ੍ਰੀਮਤੀ ਰਜ਼ੀਆ ਸੁਲਤਾਨਾ ਅੱਜ ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਰਾਜ-ਪੱਧਰੀ ਸਮਾਰੋਹ `ਚ ਭਾਗ ਲੈਣ ਲਈ ਸੁਨਾਮ ਪੁੱਜੇ ਹੋਏ ਸਨ।


ਇੱਥੇ ਵਰਨਣਯੋਗ ਹੈ ਕਿ ਸੱਤਾ `ਚ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਆਉਂਦੇ ਅਕਾਦਮਿਕ ਵਰ੍ਹੇ ਤੋਂ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਜ਼, ਤੇ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਕਰਵਾਈਆਂ ਜਾਣਗੀਆਂ।


ਜੇ ਅਜਿਹਾ ਕੋਈ ਪ੍ਰੋਗਰਾਮ ਐਲਾਨਿਆ ਗਿਆ, ਤਾਂ ਇਹ ਚੋਣਾਂ 34 ਸਾਲਾਂ ਮਗਰੋਂ ਹੋਣਗੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Govt has not decided students union elections yet